ਅੱਖਾਂ ਦੀ ਤੰਦਰੁਸਤੀ ਲਈ ਨੁਕਤੇ

Attention: open in a new window. PDFPrintE-mail

ND
1. ਧੂੜ ਜਾਂ ਮਿੱਟੀ ਅੱਖਾਂ 'ਚ ਪੈ ਜਾਵੇ ਤਾਂ ਅੱਖਾਂ ਨੂੰ ਮਲਣਾ ਨਹੀਂ ਚਾਹੀਦਾ। ਹੌਲੀ-ਹੌਲੀ ਅੱਖਾਂ ਖੋਲ੍ਹਣ ਜਾਂ ਬੰਦ ਕਰਨ ਨਾਲ ਜਾਂ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਧੂੜ ਦੇ ਕਣ ਅਸਾਨੀ ਨਾਲ ਨਿੱਕਲ ਜਾਂਦੇ ਹਨ। 

2. ਪੜ੍ਹਦੇ ਜਾਂ ਲਿਖਦੇ ਸਮੇਂ ਰੌਸ਼ਨੀ ਹਮੇਸ਼ਾ ਸਹੀ ਮਾਤਰਾ ਵਿੱਚ, ਪਿੱਛੇ ਜਾਂ ਖੱਬੇ ਪਾਸਿਓਂ ਆਉਣੀ ਚਾਹੀਦੀ ਹੈ। ਸਾਹਮਣੇ ਤੋਂ ਰੌਸ਼ਨੀ ਆਉਣ ਨਾਲ ਅੱਖਾਂ ਜਲਦੀ ਥੱਕ ਜਾਂਦੀਆਂ ਹਨ। 

3. ਕਾਪੀ ਜਾਂ ਕਿਤਾਬ 12 ਤੋਂ 15 ਇੰਚ ਦੀ ਦੂਰੀ 'ਤੇ ਰੱਖਣੀ ਚਾਹੀਦੀ ਹੈ। 

4. ਸਵੇਰੇ ਉੱਠਦੇ ਹੀ ਰੋਜ਼ਾਨਾ ਠੰਡੇ ਪਾਣੀ ਨਾਲ ਅੱਖਾਂ ਧੋਣੀਆਂ ਚਾਹੀਦੀਆਂ ਹਨ। ਨਿੰਮ ਦੀਆਂ ਪੱਤੀਆਂ ਰਾਤ ਨੂੰ ਪਾਣੀ ਵਿੱਚ ਭਿਉਂ ਦਿਉ, ਇਸ ਪਾਣੀ ਨੂੰ ਪੁਣ ਕੇ ਅੱਖਾਂ ਧੋਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। 

5. ਸਰੋਂ ਦੇ ਤੇਲ ਨਾਲ ਬਣਿਆ ਸੁਰਮਾ ਲਗਾਉਣ ਅਤੇ ਗੁਲਾਬਜਲ ਦਾ ਫੰਧਾ ਅੱਖਾਂ 'ਤੇ ਰੱਖਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ। 
6. ਜਿਆਦਾ ਦੇਰ ਤੱਕ ਪੜ੍ਹਦੇ-ਲਿਖਦੇ ਰਹਿਣ ਨਾਲ ਅੱਖਾਂ ਦੁਖਣ ਲੱਗਦੀਆਂ ਹਨ। ਵਿੱਚ-ਵਿੱਚ ਆਪਣੀਆਂ ਹਥੇਲੀਆਂ ਨੂੰ ਹਲਕਾ-ਹਲਕਾ ਅੱਖਾਂ ਤੇ ਰੱਖੋ। 

7. ਅੱਖਾਂ ਨੂੰ ਵਾਰ-ਵਾਰ ਉੱਪਰ-ਹੇਠ, ਸੱਜੇ-ਖੱਬੇ, ਟੇਢਾ ਅਤੇ ਗੋਲ ਘੁਮਾ ਕੇ ਅੱਖਾਂ ਦੀ ਕਸਰਤ ਕਰੋ। 

8. ਹਰੀਆਂ ਤਾਜੀਆਂ ਸਬਜ਼ੀਆਂ, ਗਾਜਰ, ਚੁਕੰਦਰ ਅਤੇ ਦੁੱਧ ਤੋਂ ਬਣੇ ਪਦਾਰਥ ਘਿਉ ਆਦਿ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

(9 votes, average 3.33 out of 5)
Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News