
Saturday, 25 August 2012 05:48
ਵਾਸ਼ਿੰਗਟਨ, 24 ਅਗਸਤ (ਸਾਡਾ ਚੈਨਲ ਬਿਊਰੋ)-ਅਮਰੀਕਾ ਦੇ ਦੋਵੇਂ ਪਾਰਟੀਆਂ ਦੇ 19 ਬਾਰਸੂਖ ਸੈਨੇਟਰਾਂ ਦੇ ਇਕ ਗਰੁੱਪ ਨੇ ਅਮਰੀਕਾ ਦੇ ਨਿਆਂ ਵਿਭਾਗ ਅਤੇ ਐਫ. ਬੀ. ਆਈ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ 'ਚ ਰਹਿੰਦੇ ਸਿੱਖਾਂ ਖਿਲਾਫ ਨਸਲੀ ਜੁਰਮਾਂ ਦਾ ਪਤਾ ਲਾਉਣ ਅਤੇ ਅੰਕੜੇ ਇਕੱਤਰ ਕਰਨ ਲਈ ਨਸਲੀ ਜੁਰਮ ਨਿਗਰਾਨ ਪ੍ਰਕਿਰਿਆ 'ਚ ਸੋਧ ਕਰੇ। ਕੱਲ੍ਹ ਸੈਨੇਟਰ ਡਿਆਨੇ ਫੇਨਸਟੀਨ ਦੀ ਅਗਵਾਈ ਵਿਚ ਸੈਨੇਟਰਾਂ ਨੇ ਇਸ ਸਬੰਧੀ ਇਕ ਪੱਤਰ ਅਮਰੀਕਾ ਦੇ ਅਟਾਰਨੀ ਜਨਰਲ ਐਰਕ ਹੋਲਡਰ ਨੂੰ ਪੱਤਰ ਭੇਜਿਆ ਹੈ ਜਿਸ ਨੇ ਇਸ ਨੂੰ ਘਰੇਲੂ ਅੱਤਵਾਦ ਦੀ ਕਾਰਵਾਈ ਆਖਿਆ ਸੀ। ਸਿੱਖ ਭਾਈਚਾਰਾ ਸਮਝਦਾ ਹੈ ਕਿ ਸਾਬਕਾ ਫ਼ੌਜੀ ਵਲੋਂ ਗੁਰਦੁਆਰਾ 'ਚ ਕੀਤੀ ਗੋਲੀਬਾਰੀ ਇਕ ਨਸਲੀ ਜੁਰਮ ਸੀ। ਸੈਨੇਟਰਾਂ ਨੇ ਲਿਖਿਆ ਕਿ ਵੇਡ ਮਾਈਕਲ ਪੇਜ ਦੀ ਗੋਲੀਬਾਰੀ ਦੀ ਕਾਰਵਾਈ ਤੋਂ ਸਾਰੇ ਸੰਕੇਤ ਇਹ ਮਿਲਦੇ ਹਨ ਕਿ ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਕਰਕੇ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਲਿਖਿਆ ਕਿ ਗੋਲੀਬਾਰੀ ਦਾ ਤਾਜ਼ਾ ਦੁਖਾਂਤ ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਜੁਰਮ ਦੀ ਤਾਜ਼ਾ ਘਟਨਾ ਹੈ। ਸੈਨੇਟਰਾਂ ਨੇ ਕਿਹਾ ਕਿ ਨਸਲੀ ਜੁਰਮਾਂ ਦੇ ਅੰਕੜਿਆਂ ਬਾਰੇ ਕਾਨੂੰਨ ਦਾ ਮੌਜੂਦਾ ਰੂਪ ਇਕ ਅਧਿਕਾਰੀ ਨੂੰ ਇਹ ਸੰਕੇਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕਿ ਸਿੱਖਾਂ ਖਿਲਾਫ ਜੁਰਮ ਨਫਰਤ ਤੋਂ ਪ੍ਰੇਰਿਤ ਸੀ।
| HomeContact UsAbout UsAdvertisementsMother CompanyDisclaimer |
Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA
This Website runs best on Internet Explorer 7.0+ , Mozilla Firefox, Safari, Google Chrome etc.
Click here to upgrade your Internet Explorer 6.0