Friday, 26 November 2010 13:17



ਅਜਵਾਇਨ ਦੇ ਫਾਇਦੇ

1) ਮਸੂੜਿਆਂ ਦੀ ਸੋਜ ਹੋਵੇ ਤਾਂ ਅਜਵਾਇਨ ਦੇ ਤੇਲ ਦੀਆਂ ਕੁਝ ਬੂੰਦਾਂ ਪਾਣੀ 'ਚ ਪਾਕੇ ਕੁਰਲੀ ਕਰਨ ਨਾਲ ਸੋਜ ਦੂਰ ਹੋ ਜਾਂਦੀ ਹੈ।
2) ਅਜਵਾਇਨ, ਕਾਲਾ ਨਮਕ ਤੇ ਸੌਂਫ ਤਿੰਨਾਂ ਨੂੰ ਪੀਸਕੇ ਚੂਰਨ ਬਣਾ ਲਓ ਅਤੇ ਖਾਣਾ ਖਾਣ ਤੋਂ ਬਾਅਦ ਮਿਸ਼ਰਨ ਨੂੰ ਪਾਣੀ ਨਾਲ ਲੈਣ ਨਾਲ ਹਾਜਮਾ ਠੀਕ ਹੁੰਦਾ ਹੈ।
3) ਦੰਦਾਂ 'ਚ ਕੀੜੇ ਹੋਣ ਤਾਂ ਅਜਵਾਇਨ ਦੇ ਨਾਲ ਕਾਲਾ ਨਮਕ ਲੈਣ ਨਾਲ ਕਾਫੀ ਰਾਹਤ ਮਿਲਦੀ ਹੈ।
4) ਸਰਦੀ ਲੱਗਣ,ਗਲਾ ਖਰਾਬ ਹੋਣ ਦੀ ਸੂਰਤ ਵਿੱਚ ਅਜਵਾਇਨ ਤੇ ਬੇਰੀ ਦੇ ਪੱਤਿਆ ਨੂੰ ਉਬਾਲਕੇ ਤੇ ਛਾਣਕੇ ਗਰਾਰੇ ਕਰਨ ਨਾਲ ਲਾਭ ਪ੍ਰਾਪਤ ਹੁੰਦਾ ਹੈ।
5) ਅੱਧੇ ਸਿਰ ਦੇ ਦਰਦ ਦੌਰਾਨ ਅਜਵਾਇਨ ਨੂੰ ਅੱਧਾ ਲੀਟਰ ਪਾਣੀ 'ਚ ਪਾਕੇ ਉਬਾਲ ਲਵੋ,ਪਾਣੀ ਨੂੰ ਛਾਣਕੇ ਰੱਖ ਲਓ ਤੇ ਇਕ ਦੋ ਦਿਨ ਬਾਅਦ ਥੋੜੀ-ਥੋੜੀ ਮਾਤਰਾ ਵਿੱਚ ਇਸਦਾ ਸੇਵਨ ਕਰਨ ਨਾਲ ਲਾਭ ਮਿਲੇਗਾ।
6) ਸਰੋਂ ਦੇ ਤੇਲ 'ਚ ਅਜਵਾਇਨ ਪਾਕੇ ਗਰਮ ਕਰੋ।ਇਸ ਨਾਲ ਮਾਲਿਸ਼ ਕਰਨ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।
7) ਖੀਰੇ ਦੇ ਰਸ 'ਚ ਅਜਵਾਇਨ ਪੀਸਕੇ ਚਿਹਰੇ 'ਤੇ ਲਗਾਉਣ ਨਾਲ ਛਾਈਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
8) ਸੱਟ ਲੱਗਣ ਕਾਰਨ ਪਏ ਨੀਲੇ ਦਾਗਾਂ 'ਤੇ ਅਜਵਾਇਨ ਤੇ ਹਲਦੀ ਦੇ ਲੇਪ ਬਣਾਕੇ ਬੰਨਣ ਨਾਲ ਦਰਦ ਤੇ ਸੋਜ ਤੋਂ ਰਾਹਤ ਮਿਲਦੀ ਹੈ।
9) ਮੂੰਹ 'ਚੋਂ ਬਦਬੂ ਆਉਣ 'ਤੇ ਅਜਵਾਇਨ ਨੂੰ ਪਾਣੀ 'ਚ ਉਬਾਲਕੇ ਰੱਖ ਲਓ ਤੇ ਤਿੰਨ ਦਿਨ ਲਗਾਤਾਰ ਕੁਰਲੇ ਕਰਨ ਨਾਲ ਬਦਬੂ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।
6148
(5 votes, average 2.00 out of 5)