ਗਲੋਬਲ ਪੰਜਾਬ

ਦਸਤਾਰ ਮਾਮਲੇ ’ਚ ਠੋਸ ਕਦਮ ਚੁੱਕੇ: ਫਰਾਂਸ

Attention: open in a new window. PDFPrintE-mail

Friday, 21 December 2012 04:53

ਨਵੀਂ ਦਿੱਲੀ(ਸਾਡਾ ਚੈਨਲ ਬਿਊਰੋ)
ਫਰਾਂਸ ਨੇ ਭਾਰਤ ਨੂੰ ਕਿਹਾ ਹੈ ਕਿ ਉਸ ਨੇ ਇਹ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ ਕਿ ਸਰਹੱਦੀ ਚੈੱਕਪੋਸਟਾਂ ਤੇ ਸਿੱਖਾਂ ਨੂੰ ਤਲਾਸ਼ੀ ਦੌਰਾਨ ਦਸਤਾਰਾਂ ਨਾ ਉਤਾਰਨੀਆਂ ਪੈਣ। ਇਹ ਤਲਾਸ਼ੀਆਂ ਟੋਹ ਕੇ ਨਹੀਂ ਲਈਆਂ ਜਾਣਗੀਆਂ ਬਲਕਿ ਬੌਡੀਸਕੈਨ ਦੀ ਵਰਤੋਂ ਕੀਤੀ ਜਾਵੇਗੀ।
ਇਹ ਮਾਮਲਾ ਅੱਜ ਫਰਾਂਸੀਸੀ ਵਿਦੇਸ਼ ਮੰਤਰਾਲੇ ਦੇ ਧਾਰਮਿਕ ਮਾਮਲਿਆਂ ਬਾਰੇ ਸਫ਼ੀਰ ਦੀ ਅਗਵਾਈ ਹੇਠਲੇ ਫਰਾਂਸੀਸੀ ਵਫ਼ਦ ਅਤੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਰਮਿਆਨ ਗੱਲਬਾਤ ਦੌਰਾਨ ਖੁੱਲ੍ਹ ਕੇ ਵਿਚਾਰਿਆ ਗਿਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਫਰਾਂਸ ਵੱਲੋਂ ਦਸਤਾਰ ਨਾਲ ਜੁੜੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸੰਜੀਦਗੀ ਨਾਲ ਯਤਨ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਇਸ ਵਿਚਾਰ ਵਟਾਂਦਰੇ ਦੌਰਾਨ ਫਰਾਂਸੀਸੀ ਵਫ਼ਦ ਨੂੰ ਦਸਤਾਰ ਦੇ ਮਹੱਤਵ ਬਾਰੇ ਜਾਗ੍ਰਿਤ ਕਰਨ ਦਾ ਅਵਸਰ ਵੀ ਮਿਲਿਆ। ਵਫ਼ਦ ਨੇ ਦੱਸਿਆ ਕਿ ਫਰਾਂਸ ਵੱਲੋਂ ਯੂਰਪੀਨ ਸੰਘ ਦੇ ਜ਼ਰੀਏ ਕਈ ਕਾਰਗਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਤੇ ਵਿਦੇਸ਼ ਮੰਤਰੀ ਵੀ ਦਸਤਾਰ ਤੇ ਸਿੱਖ ਸੰਵੇਦਨਾਵਾਂ ਨਾਲ ਜੁੜੇ ਮੁੱਦੇ ਫਰਾਂਸੀਸੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕੋਲ ਉਠਾ ਚੁੱਕੇ ਹਨ।

 

ਕੈਨੇਡਾ ਸਰਕਾਰ ਹੁਨਰਮੰਦ ਕਾਮਿਆਂ ਕੋਲੋਂ 4 ਮਈ ਤੋਂ ਲਏਗੀ ਅਰਜ਼ੀਆਂ

Attention: open in a new window. PDFPrintE-mail

Friday, 21 December 2012 04:52

ਟਰਾਂਟੋ, (ਸਾਡਾ ਚੈਨਲ ਬਿਊਰੋ)

ਕੈਨੇਡਾ ਦੇ ਆਵਾਸ ਮਹਿਕਮੇ ਨੇ ਨਵੇਂ ਕੇਂਦਰੀ ਨਿਪੁੰਨ ਕਾਮਾ ਪ੍ਰੋਗਰਾਮ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ। ਮੁਲਕ ਦੇ ਆਵਾਸ ਮੰਤਰੀ ਜੇਸਨ ਕੈਨੀ ਨੇ ਦੱਸਿਆ ਕਿ ਇਸ ਸੋਧੇ ਹੋਏ ਪ੍ਰੋਗਰਾਮ ਤਹਿਤ ਅਗਲੇ ਸਾਲ 4 ਮਈ ਤੋਂ ਦੁਬਾਰਾ ਅਰਜ਼ੀਆਂ ਲੈਣੀਆਂ ਸ਼ੁਰੂੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁਲਕ ਦੀ ਮਜ਼ਬੂਤ ਆਰਥਿਕਤਾ , ਤਰੱਕੀ ਅਤੇ ਵਧੇਰੇ ਨੌਕਰੀਆਂ ਪੈਦਾ ਕਰਨਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮੰਤਵ ਹੈ।
ਇਸ ਨਵੇਂ ਸਿਸਟਮ ਰਾਹੀਂ ਕੈਨੇਡਾ ਦੀ ਕਿਰਤ ਮੰਡੀ ਦੇ ਹਾਣ ਦੇ ਕਾਮੇ ਸੱਦਣੇ ਸੁਖਾਲੇ ਹੋ ਜਾਣਗੇ। ਇਸ ਤਹਿਤ ਭਾਸ਼ਾ ਦੀ ਮੁਹਾਰਤ ਅਤੇ ਚੜ੍ਹਦੀ ਉਮਰ ਨੂੰ ਵੱਧ ਪੁਆਇੰਟ ਮਿਲਣਗੇ। ਕੁਝ ਜ਼ਰੂਰੀ ਬਦਲਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ : ਸਰਕਾਰੀ ਭਾਸ਼ਾ ਦੀ ਮੁਹਾਰਤ ਨੂੰ ਵੱਧ ਨੰਬਰ, ਨੌਜਵਾਨ ਆਵਾਸੀਆਂ ਨੂੰ ਵਧੇਰੇ ਮੌਕੇ , ਐਜੂਕੇਸ਼ਨਲ ਕਰੈਡੈਂਸ਼ਲ ਅਸੈਸਮੈਂਟ ਰਾਹੀਂ ਕੈਨੇਡੀਅਨ ਕਿਰਤ ਮੰਡੀ ਲਈ ਢੁਕਵੇਂ ਉਮੀਦਵਾਰ ਨੂੰ ਨੰਬਰ ਪ੍ਰਦਾਨ ਕਰਨ ਤੋਂ ਇਲਾਵਾ ਕੰਪਨੀਆਂ ਅਤੇ ਲੋੜਵੰਦ ਕਾਰੋਬਾਰੀਆਂ ਨੂੰ ਅਰਜ਼ੀ ਕਰਤਾ ਨੂੰ ਜਲਦੀ ਭਰਤੀ ਕਰਨ ਲਈ ਉਤਸ਼ਾਹਤ ਕਰਨਾ ਅਤੇ ਅਰਜ਼ੀਕਰਤਾ ਦੀ ਜੀਵਨ ਸਾਥੀ ਦੀ ਭਾਸ਼ਾ ਵਿਚ ਮੁਹਾਰਤ ਦੇ ਵੀ ਨੰਬਰ ਦਿੱਤੇ ਜਾਣਗੇ।
ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਆਵਾਸੀਆਂ ਨੂੰ ਉਨ੍ਹਾਂ ਦੀ ਮੁਹਾਰਤ ਦੇ ਹਿਸਾਬ ਨਾਲ ਕੰਮ ਨਹੀਂ ਮਿਲ ਰਹੇ ਪਰ ਹੁਣ ਇਹ ਨਵਾਂ ਪ੍ਰੋਗਰਾਮ ਇਸ ਪਾਸੇ ਕੇਂਦਰਤ ਹੋਵੇਗਾ। ਅਰਜ਼ੀਕਰਤਾ ਦੀ ਇਸ ਚੋਣ ਵਿਚ ਦੋ ਮੁੱਢਲੀਆਂ ਸ਼ਰਤਾਂ ਇਹ ਹਨ ਕਿ ਮੰਤਰਾਲੇ ਵੱਲੋਂ ਥਾਪੀਆਂ ਗਈਆਂ ਏਜੰਸੀਆਂ ਤੋਂ ਅੰਗਰੇਜ਼ੀ ਜਾਂ ਫਰੈਂਚ ਬੋਲਣ ਦਾ ਸਰਟੀਫਿਕੇਟ ਲੈਣਾ ਹੋਵੇਗਾ। ਅਰਜ਼ੀਕਰਤਾ ਦੇ ਦਸਤਾਵੇਜ਼ਾਂ ਦਾ ਮੁਲਾਂਕਣ ਕੈਨੇਡਾ ਆਉਣ ਤੋਂ ਪਹਿਲਾਂ ਹੀ ਕੀਤਾ ਜਾਵੇਗਾ। ਇਸ ਕੰਮ ਲਈ ਪ੍ਰਮਾਣਤ ਮੁਲਾਂਕਣ ਸੰਸਥਾਵਾਂ ਦੀ ਸੂਚੀ ਅਗਲੇ ਸਾਲ ਜਨਵਰੀ ਵਿਚ ਜਾਰੀ ਕੀਤੀ ਜਾਵੇਗੀ। ਇਸ ਨਾਲ ਕੈਨੇਡਾ ਆਉਣ ਵਾਲੇ ਨੂੰ ਇਥੋਂ ਦੀ ਕਿਰਤ ਮੰਡੀ ਦੇ ਹਿਸਾਬ ਦੀ ਮੁਹਾਰਤ ਜਾਂ ਕੋਰਸ ਆਦਿ ਲੈਣ ਲਈ ਸਮਾਂ ਮਿਲੇਗਾ।
ਵਰਣਨਯੋਗ ਹੈ ਕਿ ਇਹ ਤਬਦੀਲੀਆਂ ਨਿਪੁੰਨਤਾ ਸ਼੍ਰੇਣੀ ਤਹਿਤ 4 ਮਈ 2013 ਤੋਂ ਪਹਿਲਾਂ ਦਾਖਲ ਅਰਜ਼ੀਆਂ ਤੇ ਲਾਗੂ ਨਹੀਂ ਹੋਣਗੀਆਂ।

   

ਭਾਰਤੀ ਮੁਟਿਆਰਾਂ ’ਤੇ ਨਸਲੀ ਹਮਲੇ ਬਾਰੇ ਜਾਂਚ ਸ਼ੁਰੂ

Attention: open in a new window. PDFPrintE-mail

Friday, 21 December 2012 04:52

ਮੈਲਬਰਨ, (ਸਾਡਾ ਚੈਨਲ ਬਿਊਰੋ)
ਇੱਥੇ ਇਕ ਆਸਟਰੇਲਿਆਈ ਔਰਤ ਵੱਲੋਂ ਦੋ ਭਾਰਤੀ ਮੁਟਿਆਰਾਂ ਨੂੰ ਧਮਕੀਆਂ ਦੇਣ ਅਤੇ ਇਕ ਦੇ ਮੂੰਹ ਤੇ ਥੱਪੜ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਵਿਕਟੋਰੀਆ ਪੁਲੀਸ ਨੇ ਇਸ ਨਸਲੀ ਹਮਲੇਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦਿੱਤੀ ਸੂਚਨਾ ਅਨੁਸਾਰ ਹਮਲਾ ਕਰਨ ਵਾਲੀ ਔਰਤ ਦੀ ਉਮਰ ਕਰੀਬ 30 ਸਾਲ ਸੀ। ਉਹ ਭਾਰਤੀ ਮੁਟਿਆਰਾਂ ਨੂੰ ਕਾਫੀ ਸਮਾਂ ਪ੍ਰੇਸ਼ਾਨ ਕਰਦੀ ਰਹੀ। ਇਹ ਘਟਨਾ 12 ਦਸੰਬਰ ਦੀ ਹੈ ਜਦੋਂ ਇਹ ਭਾਰਤੀ ਮੁਟਿਆਰਾਂ ਇਕ ਬੱਸ ਚ ਸਫਰ ਕਰਨ ਲਈ ਸਵਾਰ ਹੋਈਆਂ। ਇਸ ਦੌਰਾਨ ਇਕ ਮੁਟਿਆਰ ਦਾ ਹੈਂਡਬੈਗ ਆਸਟਰੇਲਿਆਈ ਔਰਤ ਨਾਲ ਟਕਰਾ ਗਿਆ। ਇਸ ਔਰਤ ਨੇ ਮੁਟਿਆਰਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਇਸ ਔਰਤ ਤੋਂ ਮੁਆਫ਼ੀ ਵੀ ਮੰਗੀ ਪਰ ਉਹ ਪੂਰੇ ਸਫ਼ਰ ਦੌਰਾਨ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹੀ। ਇਸ ਉਪਰੰਤ ਉਹ ਵੀ ਕੁਈਨ ਐਂਡ ਕੌਲਿਨ ਸਟਰੀਟਸ ਨੇੜੇ ਮੁਟਿਆਰਾਂ ਦੇ ਪਿੱਛੇ ਹੀ ਬੱਸ ਵਿੱਚੋਂ ਉਤਰ ਆਈ, ਇਸ ਨੇ ਇਕ ਮੁਟਿਆਰ ਦੇ ਮੂੰਹ ਤੇ ਥੱਪੜ ਮਾਰਿਆ। ਇਸ ਦੌਰਾਨ ਜਦੋਂ ਦੂਜੀ ਮੁਟਿਆਰ ਪੁਲੀਸ ਨੂੰ ਫੋਨ ਕਰਨ ਲੱਗੀ ਤਾਂ ਉਸ ਵੱਲੋਂ ਫੋਨ ਖੋਹ ਕੇ ਥੱਲੇ ਮਾਰਿਆ। ਉਸ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਉਹ ਟੈਕਸੀ ਵਿਚ ਨਹੀਂ ਬੈਠ ਜਾਂਦੀ ਉਦੋਂ ਤਕ ਕੋਈ ਫੋਨ ਨਾ ਕੀਤਾ ਜਾਵੇ।

   

ਰਾਜਧਾਨੀ ਦੇ ਸਮੂਹਿਕ ਬਲਾਤਕਾਰ ਕਾਂਡ ਤੋਂ ਸੰਸਦ ਹੋਈ ਸ਼ਰਮਸਾਰ

Attention: open in a new window. PDFPrintE-mail

Thursday, 20 December 2012 06:11

ਨਵੀਂ ਦਿੱਲੀ (ਸਾਡਾ ਚੈਨਲ ਬਿਊਰੋ)ਪਾਰਲੀਮੈਂਟ ਨੇ ਇਕਜੁੱਟ ਹੋ ਕੇ ਦਿੱਲੀ ਚ ਸਮੂਹਿਕ ਬਲਾਤਕਾਰ ਦੀ ਘਟਨਾ ਤੇ ਸਦਮਾ ਅਤੇ ਰੋਸ ਪ੍ਰਗਟਾਇਆ, ਜਦਕਿ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣ ਅਤੇ ਐਤਵਾਰ ਦੀ ਘਟਨਾ ਦੇ ਮੁਕੱਦਮੇ ਲਈ ਫਾਸਟ ਟਰੈਕ ਕੋਰਟ ਕਾਇਮ ਕਰਨ ਅਤੇ ਕੁਤਾਹੀ ਵਰਤਣ ਵਾਲੇ ਪੁਲੀਸ ਕਰਮੀਆਂ ਖਿਲਾਫ਼ ਕਾਰਵਾਈ ਦਾ ਵਾਅਦਾ ਕੀਤਾ ਹੈ। ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਕੌਮੀ ਰਾਜਧਾਨੀ ਵਿਚ ਬਲਾਤਕਾਰ ਦੀਆਂ ਘਟਨਾਵਾਂ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕੁਝ ਮੈਂਬਰਾਂ ਨੇ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਵੀ ਕੀਤੀ।
ਬਹਿਸ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਉਹ ਮੈਂਬਰਾਂ ਦੇ ਵਿਚਾਰਾਂ ਨਾਲ ਸਹਿਮਤ ਹਨ ਅਤੇ ਉਨ੍ਹਾਂ ਦਿੱਲੀ ਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪੁਲੀਸ ਗਸ਼ਤ ਵਧਾਉਣ ਜਿਹੇ ਕਦਮ ਚੁੱਕਣ ਦਾ ਐਲਾਨ ਕੀਤਾ।ਐਤਵਾਰ ਦੀ ਰਾਤ 23 ਸਾਲ ਦੀ ਇਕ ਮੁਟਿਆਰ ਨਾਲ ਚਲਦੀ ਬੱਸ ਵਿੱਚ ਬਲਾਤਕਾਰ ਤੋਂ ਬਾਅਦ ਉਸ ਨੂੰ ਬਾਹਰ ਸੁੱਟ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕੇਸ ਫਾਸਟ ਟਰੈਕ ਕੋਰਟ ਚ ਚਲਾਉਣ ਦੀ ਤਜਵੀਜ਼ ਹੈ ਅਤੇ ਅਦਾਲਤ ਨੂੰ ਲਗਾਤਾਰ ਸੁਣਵਾਈ ਦੀ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਛੇ ਮੁਲਜ਼ਮਾਂ ਨੂੰ ਬਿਨਾਂ ਦੇਰੀ ਕੀਤਿਆਂ ਗ੍ਰਿਫਤਾਰ ਕਰ ਲਿਆ ਗਿਆ ਪਰ ਪੁਲੀਸ ਦੀ ਤਰਫੋਂ ਫਿਰ ਵੀ ਜੇ ਕੋਈ ਕੁਤਾਹੀ ਹੋਈ ਹੈ ਤਾਂ ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਦਿੱਲੀ ਪੁਲੀਸ ਦੇ ਅਫਸਰਾਂ ਨਾਲ ਪੂਰੀ ਤਰ੍ਹਾਂ ਜਾਇਜ਼ਾ ਲੈਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਰਾਜਧਾਨੀ ਚ ਔਰਤਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਉਠਾਏ ਜਾਣ। ਰਾਤ ਨੂੰ ਸਾਰੀਆਂ ਸੜਕਾਂ ਤੇ ਪੀਸੀਆਰ ਵੈਨਾਂ ਚਲਾਈਆਂ ਜਾਣਗੀਆਂ ਅਤੇ ਬੀਪੀਓਜ਼ ਅਤੇ ਕਾਲ ਸੈਂਟਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਵੱਲੋਂ ਵਰਤੇ ਜਾਂਦੇ ਮਾਰਗਾਂ ਤੇ ਪੁਲੀਸ ਗਸ਼ਤ ਵਧਾਈ ਜਾਵੇਗੀ। ਸ੍ਰੀ ਸ਼ਿੰਦੇ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਬੀਪੀਓਜ਼ ਅਤੇ ਹੋਰਨਾਂ ਅਦਾਰਿਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਰਾਤ ਦੀਆਂ ਸ਼ਿਫਟਾਂ ਚ ਕੰਮ ਕਰਨ ਵਾਲੇ ਮਹਿਲਾ ਸਟਾਫ ਨੂੰ ਉਨ੍ਹਾਂ ਦੇ ਘਰ ਤਕ ਛੱਡਿਆ ਜਾਵੇ। ਇਸ ਤੋਂ ਇਲਾਵਾ ਔਰਤਾਂ ਲਈ ਤਿੰਨ ਹੈਲਪਲਾਈਨ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਰਾਜ ਸਭਾ ਵਿਚ ਭਾਜਪਾ ਮੈਂਬਰ ਰਵੀਸ਼ੰਕਰ ਪ੍ਰਸ਼ਾਦ ਨੇ ਪੀਸੀਆਰ ਵੈਨਾਂ ਦੀ ਕਾਰਜਪ੍ਰਣਾਲੀਤੇ ਸੁਆਲ ਉਠਾਇਆ। ਸਮਾਜਵਾਦੀ ਪਾਰਟੀ ਦੀ ਜਯਾ ਬੱਚਨ ਨੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਨਾਮਜ਼ਦ ਮੈਂਬਰ ਜਾਵੇਦ ਅਖ਼ਤਰ ਨੇ ਪੁਲੀਸ ਸੁਧਾਰਾਂ ਅਤੇ ਸਖ਼ਤ ਕਾਰਵਾਈ ਦੀ ਪੈਰਵੀ ਕੀਤੀ ਪਰ ਫਾਂਸੀ ਦੀ ਸਜ਼ਾ ਪ੍ਰਤੀ ਅਸਹਿਮਤੀ ਜਤਾਈ। ਲੋਕ ਸਭਾ ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਫਾਂਸੀ ਦੀ ਸਜ਼ਾ ਦੀ ਜ਼ੋਰਦਾਰ ਮੰਗ ਕੀਤੀ ਪਰ ਕਾਂਗਰਸ ਦੀ ਗਿਰਜਾ ਵਿਆਸ ਨੇ ਕਿਹਾ ਕਿ ਇਸ ਨਾਲ ਬਲਾਤਕਾਰ ਤੋਂ ਬਾਅਦ ਔਰਤਾਂ ਦੇ ਕਤਲ ਵਧ ਸਕਦੇ ਹਨ।
ਲੋਕ ਸਭਾ ਭਲਕ ਤਕ: ਭਲਕੇ ਰਾਜ ਸਭਾ ਅਣਮਿਥੇ ਸਮੇਂ ਲਈ ਉਠਾ ਦਿੱਤੀ ਜਾਏਗੀ, ਜਦਕਿ ਲੋਕ ਸਭਾ ਵੀਰਵਾਰ ਤਕ ਕੰਮ ਕਰੇਗੀ। ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਵੀਰਵਾਰ ਆਖਰੀ ਦਿਨ ਹੋਏਗਾ।
ਸੰਸਦ ਦੇ ਸੂਤਰਾਂ ਨੇ ਦੱਸਿਆ ਕਿ ਦੋ ਦਿਨਾ ਭਾਰਤ-ਆਸੀਆਨ ਯਾਦਗਾਰੀ ਸਿਖਰ ਸੰਮੇਲਨ 20 ਦਸੰਬਰ ਤੋਂ ਹੋਣ ਦੇ ਮੱਦੇਨਜ਼ਰ ਉਪਰਲਾ ਸਦਨ ਇਕ ਦਿਨ ਪਹਿਲਾਂ ਉਠਾਇਆ ਜਾ ਰਿਹਾ ਹੈ। 20 ਦਸੰਬਰ ਨੂੰ ਹੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਅਸੈਂਬਲੀ ਚੋਣਾਂ ਦੇ ਨਤੀਜੇ ਆ ਰਹੇ ਹਨ।
ਬੈਂਕਾਂ ਬਾਰੇ ਸੋਧ ਬਿੱਲ ਪਾਸ : ਬੈਂਕਿੰਗ ਸੋਧ ਬਿੱਲ ਅੱਜ ਸਰਕਾਰ ਵੱਲੋਂ ਕਈ ਵਿਵਾਦਗ੍ਰਸਤ ਮੱਦਾਂ ਹਟਾਏ ਜਾਣ ਮਗਰੋਂ ਲੋਕ ਸਭਾ ਚ ਪਾਸ ਕਰ ਦਿੱਤਾ ਗਿਆ। ਵਿਵਾਦਗ੍ਰਸਤ ਮੱਦਾਂ ਚ ਬੈਂਕਾਂ ਨੂੰ ਵਾਅਦਾ ਵਪਾਰ ਕਰਨ ਦੀ ਆਗਿਆ ਦੇਣ ਤੇ ਇਸ ਸੈਕਟਰ ਨੂੰ ਮੁਕਾਬਲੇ ਬਾਰੇ ਕਮਿਸ਼ਨ ਦੇ ਘੇਰੇ ਤੋਂ ਬਾਹਰ ਰੱਖਣਾ ਸ਼ਾਮਲ ਸੀ।

   

ਨਾਈਜੀਰੀਆ 'ਚ ਸਮੁੰਦਰੀ ਡਾਕੂਆਂ ਨੇ 5 ਭਾਰਤੀਆਂ ਨੂੰ ਕੀਤਾ ਅਗਵਾ

Attention: open in a new window. PDFPrintE-mail

Thursday, 20 December 2012 06:09

ਲਾਗੋਸ (ਸਾਡਾ ਚੈਨਲ ਬਿਊਰੋ) -ਨਾਈਜੀਰੀਆ ' ਪੂਰੀ ਤਰ੍ਹਾਂ ਹਥਿਆਰਬੰਦ ਡਾਕੂਆਂ ਨੇ ਤੇਲ ਟੈਂਕਰ ਨੂੰ ਲੁੱਟਣ ਤੋਂ ਬਾਅਦ 5 ਭਾਰਤੀਆਂ ਨੂੰ ਅਗਵਾ ਕਰ ਲਿਆ। ਡਾਕੂ ਟੈਂਕਰ ਲੁੱਟਣ ਤੋਂ ਬਾਅਦ ਜ਼ਰੂਰੀ ਸਾਮਾਨ ਲਿਜਾਂਦੇ ਹੋਏ 5 ਭਾਰਤੀਆਂ ਨੂੰ ਵੀ ਅਗਵਾ ਕਰ ਕੇ ਆਪਣੇ ਨਾਲ ਲੈ ਗਏ ਜੋ ਕਿ ਤੇਲ ਟੈਂਕਰ ਦੀ ਰਾਖੀ 'ਚ ਲੱਗੇ ਹੋਏ ਸਨ। ਅਮਲੇ ਦੇ ਬੁਲਾਰੇ ਨੇ ਦੱਸਿਆ ਕਿ ਸਮੁੰਦਰੀ ਡਾਕੂਆਂ ਨੇ ਤੇਲ ਟੈਂਕਰ ਦੀ ਭੰਨਤੋੜ ਕੀਤੀ ਅਤੇ ਲੁੱਟਣ ਤੋਂ ਬਾਅਦ ਅਮਲੇ ਦੇ 5 ਮੈਂਬਰਾਂ ਨੂੰ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਅਮਲੇ ਦੇ ਬਾਕੀ ਮੈਂਬਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਤੇਲ ਟੈਂਕਰ ਵਾਲੇ ਜਹਾਜ਼ ਨੂੰ ਲਾਗੋਸ ਬੰਦਰਗਾਹ 'ਤੇ ਮੁੜ ਵਾਪਸ ਲਿਆਂਦਾ ਗਿਆ ਹੈ। ਸਮੁੰਦਰੀ ਡਾਕੂ ਅਗਵਾ ਕੀਤੇ ਭਾਰਤੀਆਂ ਦੀ ਰਿਹਾਈ ਦੇ ਲਈ ਫਿਰੌਤੀ ਦੀ ਮੰਗ ਕਰ ਰਹੇ ਹਨ

   

Page 3 of 20

Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News