ਅੰਤਰ-ਰਾਸ਼ਟਰੀ

ਅਮਰੀਕਾ ਵੱਲੋਂ ਹੈਡਲੀ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ

Attention: open in a new window. PDFPrintE-mail

Written by adminnew Thursday, 24 January 2013 04:22

 

ਸ਼ਿਕਾਗੋ, (ਸਾਡਾ ਚੈਨਲ ਬਿਊਰੋ)— 2008 ਵਿਚ ਮੁੰਬਈ 'ਚ ਹੋਏ ਭਿਆਨਕ ਅੱਤਵਾਦੀ ਹਮਲੇ, ਜਿਸ ਵਿਚ 166 ਵਿਅਕਤੀ ਮਾਰੇ ਗਏ ਸਨ, ਦੇ ਮਾਮਲੇ 'ਚ ਪਾਕਿਸਤਾਨੀ-ਅਮਰੀਕੀ ਨਾਗਰਿਕ ਲਸ਼ਕਰ-ਏ-ਤਾਇਬਾ ਅੱਤਵਾਦੀ ਡੇਵਿਡ ਹੈਡਲੀ ਨੂੰ ਕਲ੍ਹ 24 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ | ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਹੈਡਲੀ ਨੂੰ ਅਮਰੀਕੀ ਸਰਕਾਰ ਨੇ 30 ਤੋ ਾ 35 ਸਾਲ ਸਜ਼ਾ ਦੇਣ ਦੀ ਮੰਗ ਕੀਤੀ ਹੈ | ਅਮਰੀਕੀ ਸਰਕਾਰ ਨੇ ਸ਼ਿਕਾਗੋ ਦੀ ਅਦਾਲਤ ਵਿਚ ਕਿਹਾ ਹੈ ਕਿ ਹੈਡਲੀ ਨੇ ਮੁੰਬਈ ਹਮਲੇ ਵਿਚ ਇਕ ਅਹਿਮ ਭੂਮਿਕਾ ਨਿਭਾਈ ਹੈ | ਹੈਡਲੀ ਨੇ ਅੱਤਵਾਦੀਆਂ ਨੂੰ ਉਨ੍ਹਾਂ ਥਾਵਾਂ ਦੀ ਵੀਡੀਓ ਫ਼ਿਲਮ ਤੇ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਬਾਅਦ ਵਿਚ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ | ਅਟਾਰਨੀ ਗੈਰੀ ਐਸ ਸ਼ਪਿਰੋ ਨੇ ਕਿਹਾ ਹੈ ਕਿ ਹੈਡਲੀ ਵੱਲੋਂ ਦਿੱਤੀ ਗਈ ਅਗਾਊਾ ਜਾਣਕਾਰੀ ਨੇ ਨਿਰਦੋਸ਼ ਮਰਦਾਂ, ਔਰਤਾਂ ਤੇ ਬੱਚਿਆਂ ਦੀਆਂ ਮੌਤਾਂ ਵਿਚ ਹਿੱਸਾ ਪਾਇਆ ਹੈ | 20 ਸਫਿਆਂ ਦੇ ਬਿਆਨ ਵਿਚ ਸ਼ਪਿਰੋ ਨੇ ਅਦਾਲਤ ਨੂੰ ਦੱਸਿਆ ਕਿ ਮੁੰਬਈ ਹਮਲੇ ਤੋਂ ਪਹਿਲਾਂ ਹੈਡਲੀ ਨੂੰ ਲਸ਼ਕਰ ਦੇ ਸੰਚਾਲਕ ਨੇ ਹਦਾਇਤ ਕੀਤੀ ਸੀ ਕਿ ਉਹ ਇਕ ਹੋਰ ਹਮਲੇ ਦੀ ਨਿਗਰਾਨੀ ਲਈ ਡੈਨਮਾਰਕ ਚੱਲਾ ਜਾਵੇ | ਨਵੰਬਰ 2008 ਵਿਚ ਜੋ ਕੁਝ ਮੁੰਬਈ ਵਿਚ ਵਾਪਰਿਆ ਉਸ ਨੂੰ ਵੇਖਣ ਉਪਰੰਤ ਹੈਡਲੀ ਜਨਵਰੀ 2009 ਵਿਚ ਡੈਨਮਾਰਕ ਚੱਲਾ ਗਿਆ ਸੀ | ਹੈਡਲੀ ਨੂੰ ਅਕਤੂਬਰ 2009 ਵਿਚ ਹੇਅਰ ਹਵਾਈ ਅੱਡੇ ਤੋਂ ਗਿ੍ਫਤਾਰ ਕੀਤਾ ਗਿਆ ਸੀ, ਜਿਥੋਂ ਉਹ ਪਾਕਿਸਤਾਨ ਜਾਣ ਦੀ ਤਿਆਰੀ ਵਿਚ ਸੀ ਜਿਥੇ ਕਿ ਉਸ ਨੇ ਅਲਿਆਸ ਕਸ਼ਮੀਰੀ ਨੂੰ ਮਿਲਣਾ ਸੀ | ਸ਼ਪਿਰੋ ਨੇ ਅਦਾਲਤ ਨੂੰ ਦੱਸਿਆ ਕਿ ਹੈਡਲੀ ਨੇ ਅੱਤਵਾਦੀ ਸੰਗਠਨਾਂ ਦੇ ਮਨਸੂਬਿਆਂ ਤੇ ਹਮਲਿਆਂ ਨੂੰ ਸਫ਼ਲ ਬਣਾਉਣ ਲਈ ਤਕਰੀਬਨ 7 ਸਾਲ ਕੰਮ ਕੀਤਾ | ਅਮਰੀਕੀ ਏਜੰਸੀਆਂ ਨੂੰ ਵੱਖ-ਵੱਖ ਅੱਤਵਾਦੀ ਸੰਗਠਨਾਂ ਬਾਰੇ ਅਹਿਮ ਜਾਣਕਾਰੀ ਦੇਣ ਬਦਲੇ ਅਮਰੀਕਾ ਨੇ ਡੇਵਿਡ ਹੈਡਲੀ ਨੂੰ ਕਿਸੇ ਹੋਰ ਦੇਸ਼ ਦੇ ਹਵਾਲੇ ਕਰਨ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ | ਅਟਾਰਨੀ ਜਨਰਲ ਨੇ ਕਿਹਾ ਹੈ ਕਿ ਭਾਰਤ ਦੇ ਅਧਿਕਾਰੀਆਂ ਨੇ 7 ਦਿਨਾਂ ਤੱਕ ਹੈਡਲੀ ਤੋਂ ਪੁੱਛਗਿੱਛ ਕੀਤੀ ਹੈ ਤੇ ਉਸ ਨੇ ਬਿਨਾਂ ਕਿਸੇ ਵਿਰੋਧ ਦੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ ਤੇ ਅਮਰੀਕੀ ਸਰਕਾਰ ਸਮਝਦੀ ਹੈ ਕਿ ਭਾਰਤ ਸਰਕਾਰ ਨੂੰ ਜੋ ਜਾਣਕਾਰੀ ਹੈਡਲੀ ਤੋਂ ਮਿਲੀ ਹੈ ਉਹ ਲਾਹਵੰਦ ਹੈ

 

ਗੈਰਕਾਨੂੰਨੀ ਲੋਕਾਂ ਨੂੰ ਫਰਾਂਸ ਲਿਜਾਣ ਵਾਲੇ ਮੰਗੇ ਦਾ ਬੀ ਬੀ ਸੀ ਨੇ ਭੰਨਿਆਂ ਭਾਂਡਾ

Attention: open in a new window. PDFPrintE-mail

Written by adminnew Wednesday, 23 January 2013 06:08

ਲੰਡਨ -ਬਰਤਾਨੀਆ 'ਚ ਰਹਿ ਰਹੇ ਗੈਰਕਾਨੂੰਨੀ ਲੋਕਾਂ ਨੂੰ ਯੂਰਪ ਦੇ ਹੋਰਨਾਂ ਦੇਸ਼ਾਂ 'ਚ ਲਿਜਾਣ ਦਾ ਧੰਦਾ ਕਰਨ ਵਾਲੇ ਇੱਕ ਗਰੋਹ ਦਾ ਬੀ. ਬੀ. ਸੀ. ਨੇ ਪਰਦਾ ਫਾਸ਼ ਕੀਤਾ ਹੈ | ਇਸ ਗਰੋਹ ਦਾ ਮੁੱਖ ਦੋਸ਼ੀ ਮੰਗਾ ਨਾਂਅ ਦਾ ਵਿਅਕਤੀ ਹੈ, ਖੁਫੀਆ ਕੈਮਰੇ 'ਚ ਮੰਗਾ ਬੀ ਬੀ ਸੀ ਦੇ ਖੁਫੀਆ ਰਿਪੋਰਟਰ ਪਾਸੋਂ ਇਸ ਕੰਮ ਲਈ 1500 ਪੌਾਡ ਦਾ ਸੌਦਾ ਕਰਦਾ ਹੈ | ਲੇਕਨ ਜਦੋਂ ਬੀ ਬੀ ਸੀ ਇਸ ਮਾਮਲੇ 'ਚ ਸਪੱਸ਼ਟ ਤੌਰ 'ਤੇ ਆਪਣੀ ਪਹਿਚਾਣ ਦੱਸੀ ਜਾਂਦੀ ਹੈ ਤਾਂ ਉਹ ਇਸ ਘਟਨਾ ਤੋਂ ਟਾਲਮਟੋਲ ਕਰਦਾ ਵਿਖਾਈ ਦੇ ਰਿਹਾ ਹੈ | ਵੀਡੀਓ 'ਚ ਮੰਗਾ ਦੱਸਦਾ ਹੈ ਕਿ ਹਫਤੇ 'ਚ ਦੋ ਤਿੰਨ ਵਾਰ ਇਸ ਤਰ੍ਹਾਂ ਦੀ ਗੇਮ ਹੁੰਦੀ ਹੈ ਤੇ ਲਾਰੀ ਦੇ ਪਿੱਛੇ ਛੁਪਾ ਕੇ ਲੋਕਾਂ ਨੂੰ ਬਰਤਾਨੀਆ 'ਚੋਂ ਬਾਹਰ ਕੱਢਿਆ ਜਾਂਦਾ ਹੈ | ਬਰਤਾਨੀਆ ਦੀ ਇੱਕ ਚੈੱਕ ਪੋਸਟ ਤੋਂ ਪੁਲਿਸ ਵੱਲੋਂ ਲਾਰੀ 'ਚ ਛੁਪੇ ਤਿੰਨ ਅਫਗਾਨਿਸਤਾਨੀ ਨਾਗਰਿਕਾਂ ਨੂੰ ਸ਼ਰੇਆਮ ਫੜਿਆ ਜਾਂਦਾ ਹੈ ਜਦਕਿ ਇੱਕ ਹੋਰ ਛਾਪੇ ਦੌਰਾਨ ਵਿਦਿਆਰਥੀ ਵੀਜ਼ੇ 'ਤੇ ਆਏ ਨੌਜਵਾਨਾਂ ਨੂੰ ਨਿਰਧਾਰਤ ਘੰਟਿਆਂ ਤੋਂ ਵੱਧ ਸਮਾਂ ਕੰਮ ਕਰਨ ਤੇ ਕਾਲਜ ਦੀ ਬਜਾਏ ਕੰਮ ਕਰਨ ਦੇ ਦੋਸ਼ '7 ਨੌਜਵਾਨਾਂ ਨੂੰ ਫੜਦੇ ਵਿਖਾਇਆ ਗਿਆ ਹੈ | ਇਸੇ ਤਰ੍ਹਾਂ ਬੀ ਬੀ ਸੀ ਨੇ ਪੂਰਬੀ ਲੰਡਨ ਦੀ ਇੱਕ ਅਮਰਜੀਤ ਕੌਰ ਉਰਫ ਭਾਬੀ ਨਾਂਅ ਦੀ ਔਰਤ ਨੂੰ ਵਿਖਾਇਆ ਹੈ ਜੋ ਭਾਰਤ ਤੇ ਪਾਕਿਸਤਾਨ ਤੋਂ ਕੁੜੀਆਂ ਨੂੰ 6-6 ਮਹੀਨੇ ਦੇ ਵੀਜ਼ੇ 'ਤੇ ਲਿਆਉਾਦੀ ਹੈ ਤੇ ਫਿਰ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕ ਦਿੰਦੀ ਹੈ | ਇਸ ਰਿਪੋਰਟ 'ਚ ਵਿਦਿਆਰਥੀ ਵੀਜ਼ੇ 'ਤੇ ਆਈ ਦੱਖਣ ਭਾਰਤ ਦੀ ਇੱਕ ਕੁੜੀ ਜਿਸ ਦੀ ਪਹਿਚਾਣ ਗੁਪਤ ਰੱਖੀ ਗਈ ਹੈ, ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਹਫਤੇ '40-40 ਵਿਅਕਤੀਆਂ ਅੱਗੇ ਪਰੋਸਿਆ ਜਾਂਦਾ ਰਿਹਾ, ਜ਼ਿਆਦਾ ਕਰਕੇ ਰਫਿਊਜ਼ੀ ਤੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹੀ ਉਸ ਦੇ ਗਾਹਕ ਹਨ | ਜਦ ਬੀ ਬੀ ਸੀ ਦੀ ਖੁਫੀਆ ਰਿਪੋਟਰ ਪੰਜਾਬਣ ਲੜਕੀ ਨੇ ਖੁਦ ਨੂੰ ਇਸ ਧੰਦੇ ਲਈ ਪੇਸ਼ ਕੀਤਾ ਤਾਂ ਅਮਰਜੀਤ ਕੌਰ ਨੇ ਸਪੱਸ਼ਟ ਸ਼ਬਦਾਂ '150 ਤੋਂ 250 ਪੌਾਡ ਤੱਕ ਦਾ ਭਾਅ ਦੱਸਿਆ | ਜਦ ਬੀ ਬੀ ਸੀ ਵੱਲੋਂ ਆਪਣੀ ਪਹਿਚਾਣ ਨਸ਼ਰ ਕੀਤੀ ਤਾਂ ਅਮਰਜੀਤ ਕੌਰ ਝੱਟ ਮੁੱਕਰ ਗਈ | ਇਸ ਵੀਡੀਓ 'ਚ ਕਈ ਪੰਜਾਬੀ ਨੌਜਵਾਨਾਂ ਨੂੰ ਅਤਿ ਦੀ ਤਰਸਯੋਗ ਹਾਲਤ 'ਚ ਰਹਿੰਦੇ ਹੋਏ ਵਿਖਾਇਆ ਗਿਆ ਹੈ, ਜਿਨ੍ਹਾਂ 'ਚ ਇੱਕ ਕੁਲਦੀਪ ਸਿੰਘ ਢਿਲੋਂ ਨਾਂਅ ਦਾ ਵਿਅਕਤੀ ਹੈ ਜੋ ਵਾਪਸ ਭਾਰਤ ਜਾਣਾ ਚਾਹੁੰਦਾ ਹੈ | ਤੇ ਹੋਰ ਵੱਖ-ਵੱਖ ਥਾਵਾਂ 'ਤੇ ਕਈ ਪੰਜਾਬੀ ਨੌਜਵਾਨਾਂ ਨੂੰ ਵਿਖਾਇਆ ਗਿਆ, ਜੋ ਸਪੱਸ਼ਟ ਤੌਰ 'ਤੇ ਵਾਪਸ ਆਪਣੇ ਵਤਨ ਜਾਣਾ ਚਾਹੁੰਦੇ ਹਨ | ਰਿਪੋਰਟ ਅਨੁਸਾਰ 6 ਲੱਖ ਤੋਂ ਵੀ ਵੱਧ ਗੈਰਕਾਨੂੰਨੀ ਲੋਕ ਬਰਤਾਨੀਆ 'ਚ ਰਹਿ ਰਹੇ ਹਨ |

 

ਸਾਰੇ ਭਾਰਤੀ ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿ

Attention: open in a new window. PDFPrintE-mail

Written by adminnew Wednesday, 23 January 2013 06:02

ਕਰਾਚੀ (ਸਾਡਾ ਚੈਨਲ ਬਿਊਰੋ) - ਪਾਕਿ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਹੈ ਕਿ ਪਾਕਿ ਜਲਦ ਹੀ ਪਾਕਿ ਦੀਆਂ ਜੇਲ੍ਹਾਂ 'ਚ ਬੰਦ ਸਾਰੇ ਭਾਰਤੀ ਮਛੇਰਿਆਂ ਨੂੰ ਰਿਹਾਅ ਕਰੇਗਾ | ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨਾਲ ਬੈਠਕ ਤੋਂ ਬਾਅਦ ਮਲਿਕ ਨੇ ਕਿਹਾ ਕਿ ਰਾਸ਼ਟਰਪਤੀ ਨੇ ਜੇਲ੍ਹਾਂ 'ਚ ਬੰਦ ਸਾਰੇ ਭਾਰਤੀ ਮਛੇਰਿਆਂ ਦਾ ਸਰਵੇਖਣ ਕਰਨ ਦਾ ਆਦੇਸ਼ ਦਿੱਤਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਛੇਤੀ ਰਿਹਾਅ ਕਰਨ ਲਈ ਵਿਧੀਆਂ 'ਤੇ ਜਲਦ ਵਿਚਾਰ ਕੀਤਾ ਜਾ ਰਿਹਾ ਹੈ | ਇਸ ਰਿਹਾਈ ਨਾਲ ਜੁੜੇ ਇਕ ਜਨਤਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਕਰਾਚੀ ਦੀ ਮਲੀਰ ਜੇਲ੍ਹ ਸਮੇਤ ਵੱਖ-ਵੱਖ ਜੇਲ੍ਹਾਂ 'ਚ ਕਰੀਬ 168 ਮਛੇਰੇ ਰਿਹਾਈ ਦੀ ਉਡੀਕ 'ਚ ਹਨ | ਮਲਿਕ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦ ਦੋਵਾਂ ਦੇਸ਼ਾਂ ਦਰਮਿਆਨ ਨਿਯੰਤਰਣ ਰੇਖਾ 'ਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ |

   

ਪਾਕਿ ਨੇ ਭਾਰਤ ਨੂੰ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੱਦਣ ਦਾ ਦਿੱਤਾ ਸੁਝਾਅ

Attention: open in a new window. PDFPrintE-mail

Written by adminnew Wednesday, 23 January 2013 06:01

ਇਸਲਾਮਾਬਾਦ,(ਸਾਡਾ ਚੈਨਲ ਬਿਊਰੋ))-ਪਾਕਿਸਤਾਨ ਨੇ ਕੂਟਨੀਤਕ ਪੱਧਰ 'ਤੇ ਭਾਰਤ ਨੂੰ ਦੱਸਿਆ ਕਿ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾਂ ਜਿਸ ਨਾਲ ਤਣਾਅ ਪੈਦਾ ਹੋ ਗਿਆ ਹੈ 'ਤੇ ਚਰਚਾ ਕਰਨ ਲਈ ਆਪਣੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ | ਇਕ ਮੀਡੀਆ ਰਿਪੋਰਟ 'ਚ ਅੱਜ ਕਿਹਾ ਗਿਆ ਹੈ ਕਿ ਗੱਲਬਾਤ ਦਾ ਸੁਝਾਅ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਖਰ ਨੇ ਭਾਰਤ ਦੀ ਸੰਭਾਵਤ ਪ੍ਰਤੀਕਿਰਿਆ ਜਾਨਣ ਲਈ ਲਈ ਪਹਿਲਾਂ ਪਹਿਲ ਮੀਡੀਆ ਰਾਹੀਂ ਸੁਝਾਅ ਦਿੱਤਾ ਸੀ | ਇਸ ਪਿੱਛੋਂ ਕੂਟਨੀਤਕ ਤਰੀਕਿਆਂ ਰਾਹੀਂ ਸੰਦੇਸ਼ ਭੇਜਿਆ ਗਿਆ | 'ਦੀ ਨਿਊਜ਼ ਨੇ ਕੂਟਨੀਤਕ ਪੱਧਰ 'ਤੇ ਸ਼ਾਮਿਲ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਦੀ ਬੇਨਤੀ ਕੂਟਨੀਤਕ ਪੱਧਰ 'ਤੇ ਪੇਸ਼ ਕੀਤੀ ਗਈ ਸੀ ਅਤੇ ਪਾਕਿਸਤਾਨ ਦਾ ਸੁਝਾਅ ਧੀਰਜ ਨਾਲ ਸੁਣਿਆਂ ਗਿਆ ਸੀ ਅਤੇ ਵਿਦੇਸ਼ ਮੰਤਰੀ ਹਿਨਾ ਰਾਬਾਨੀ ਖਰ ਦਾ ਇਸ਼ਾਰਾ ਸ਼ਲਾਘਾਯੋਗ ਸੀ | ਅਧਿਕਾਰੀ ਨੇ ਕਿਹਾ ਕਿ ਅਸੀਂ ਵੀ ਮਹਿਸੂਸ ਕੀਤਾ ਕਿ ਘਰੇਲੂ ਗੱਲਾਂ ਕਾਰਨ ਹਾਲ ਦੀ ਘੜੀ ਗੱਲਬਾਤ ਨੂੰ ਸਮਾਂ ਲੱਗੇਗਾ ਪਰ ਦੋਵਾਂ ਧਿਰਾਂ ਮਹਿਸੂਸ ਕਰਦੀਆਂ ਹਨ ਕਿ ਦੋਵਾਂ ਵਿਚਕਾਰ ਗੱਲਬਾਤ ਹੀ ਇਸ ਮੁੱਦੇ ਦਾ ਇਕੋ ਇਕ ਹੱਲ ਹੈ | ਪਾਕਿਸਤਾਨ ਦੇ ਭਾਰਤ ਵਿਚ ਹਾਈ ਕਮਿਸ਼ਨਰ ਸਲਮਾਨ ਬਸ਼ੀਰ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਪਾਕਿਸਤਾਨ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾਂ ਦੌਰਾਨ ਇਕ ਭਾਰਤੀ ਸੈਨਿਕ ਦਾ ਸਿਰ ਵੱਢ ਕੇ ਲਿਜਾਣ ਦੀ ਘਟਨਾ ਦੀ ਜਾਂਚ ਕਰਨ ਲਈ ਤਿਆਰ ਹੈ | ਭਾਰਤ ਨੇ ਪਹਿਲਾਂ ਸ੍ਰੀਮਤੀ ਖਰ ਦੇ ਵਿਦੇਸ਼ ਮੰਤਰੀਆਂ ਵਿਚਕਾਰ ਗੱਲਬਾਤ ਦੀ ਸੁਝਾਅ ਪ੍ਰਤੀ ਮੱਠਾ ਹੁੰਗਾਰਾ ਭਰਿਆ ਸੀ ਕਿਉਂਕਿ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਸੀ ਕਿ ਸਬੰਧਾਂ ਨੂੰ ਕਾਫੀ ਸੱਟ ਵੱਜੀ ਹੈ ਅਤੇ ਉਸ ਪੱਧਰ 'ਤੇ ਵਾਤਾਵਰਨ 'ਤੇ ਵਾਪਸ ਆਉਣ ਜ਼ਰੂਰੀ ਹੈ ਜਿਹੜਾ ਆਮ ਸਬੰਧਾਂ ਦੇ ਨੇੜੇ ਹੋਵੇ

 

ਸਿੰਗਾਪੁਰ ਵਿਚ ਦਾਖਲ ਪੀੜਤ ਲੜਕੀ ਦੀ ਹਾਲਤ ਚਿੰਤਾਜਨਕ

Attention: open in a new window. PDFPrintE-mail

Written by adminnew Friday, 28 December 2012 05:56

ਸਿੰਗਾਪੁਰ (ਸਾਡਾ ਚੈਨਲ ਬਿਊਰੋ)---ਦਿੱਲੀ ਦੇ ਬਹੁਚਰਚਿਤ ਸਮੂਹਿਕ ਜਬਰ ਜਨਾਹ ਕਾਂਡ ਦੀ ਪੀੜਤ ਲੜਕੀ ਨੂੰ ਸਵੇਰੇ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈਥ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਜਿਥੇ ਉਸ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਹਸਪਤਾਲ ਭਾਰਤੀ ਹਾਈ ਕਮਿਸ਼ਨ ਦੇ ਸੰਪਰਕ ਵਿਚ ਹੈ ਤੇ ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਹੈ ਕਿ ਪੀੜਤ ਲੜਕੀ ਨੂੰ ਹਰ ਤਰਾਂ ਦੀ ਸਿਹਤ ਸੁਵਿਧਾ ਮੁਹਈਆ ਕਰਵਾਈ ਜਾ ਰਹੀ ਹੈ। ਹਸਪਤਾਲ ਦੇ ਇਕ ਬੁਲਾਰੇ ਨੇ ਦਸਿਆ ਕਿ ਲੜਕੀ ਨੂੰ ਬੇਹੱਦ ਚਿੰਤਾਜਨਕ ਹਾਲਤ ਵਿਚ ਹਸਪਤਾਲ ਦੇ ਆਈ ਸੀ ਯੂ ਵਿਚ ਸਵੇਰੇ 9.05 ਵਜੇ ਦਾਖਲ ਕਰਵਾਇਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਅਸੀ ਪੀੜਤ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਨਿਜਤਾ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ। ਸਮਾਚਾਰ ਏਜੰਸੀ ਸਿਨਹੂਆ ਨੇ 'ਸਟੇਟਸ ਟਾਈਮਸ' ਦੇ ਹਵਾਲੇ ਨਾਲ ਦਸਿਆ ਕਿ ਲੜਕੀ ਡਾ. ਯਤਿਨ ਗੁਪਤਾ ਦੀ ਅਗਵਾਈ ਵਿਚ ਭਾਰਤੀ ਡਾਕਟਰਾਂ ਦੇ ਦਲ ਅਤੇ ਪਰਿਵਾਰਕ ਮੈਂਬਰਾਂ ਨਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5.30 ਵਜੇ ਸਿੰਗਾਪੁਰ ਪਹੁੰਚੀ ਸੀ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਸੀ ਕਿ ਲੜਕੀ ਦੀ ਹਾਲਤ ਸਥਿਰ ਹੈ।

   

Page 1 of 11

Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News