
Friday, 16 November 2012 05:21
ਨਵੀਂ ਦਿੱਲੀ, 15 ਨਵੰਬਰ(ਸਾਡਾ ਚੈਨਲ ਬਿਊਰੋ )- ਅੰਤਰਰਾਸ਼ਟਰੀ ਮੰਡੀ ਵਿਚ ਤੇਲ ਕੀਮਤਾਂ ’ਚ ਗਿਰਾਵਟ ਆਉਣ ਕਾਰਨ ਅੱਜ ਪੈਟਰੋਲ ਦੀ ਕੀਮਤ 95 ਪੈਸੇ ਪ੍ਰਤੀ ਲਿਟਰ ਘਟਾ ਦਿੱਤੀ ਗਈ ਹੈ। ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ ਕੌਮੀ ਰਾਜਧਾਨੀ ਵਿਚ 68.19 ਰੁਪਏ ਪ੍ਰਤੀ ਲਿਟਰ ਤੋਂ ਘਟ ਕੇ 67.24 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਤੇਲ ਦੀ ਕੀਮਤ 67.90 ਰੁਪਏ ’ਚੋਂ 56 ਪੈਸੇ ਘਟ ਗਈ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਪੈਟਰੋਲ ਪੰਪ ਡੀਲਰਾਂ ਦਾ ਕਮਿਸ਼ਨ ਵਧਾਉਣ ਦੇ ਫੈਸਲੇ ਤੋਂ ਬਾਅਦ ਤੇਲ ਦੀ ਕੀਮਤ 29 ਪੈਸੇ ਪ੍ਰਤੀ ਲਿਟਰ ਵਧ ਗਈ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੂਤਰਾਂ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਸਮੇਂ ਤੇਲ ਕੀਮਤਾਂ ਸਥਿਰ ਹਨ।
ਭਲਕ ਤੋਂ ਮੁੰਬਈ ਵਿਚ ਪੈਟਰੋਲ ਦੀ ਕੀਮਤ 1.20 ਰੁਪਏ ਘਟ ਕੇ 73.53 ਰੁਪਏ ਤੋਂ 70.57 ਰੁਪਏ, ਚੇਨਈ ਵਿਚ 71.70 ਰੁਪਏ ਤੋਂ ਘਟ ਕੇ 70.57 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ। ਕੋਲਕਾਤਾ ਵਿਚ ਤੇਲ ਦੀ ਕੀਮਤ 1.19 ਰੁਪਏ ਘਟ ਕੇ 74.55 ਹੋ ਜਾਵੇਗੀ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੂਤਰਾਂ ਅਨੁਸਾਰ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਸਥਿਰਤਾ ਦਾ ਤੇਲ ਕੀਮਤਾਂ ’ਤੇ ਸਿੱਧਾ ਅਸਰ ਪੈ ਰਿਹਾ ਹੈ। ਰੁਪਈਆ, ਡਾਲਰ ਦੇ ਮੁਕਾਬਲੇ ਬੇਹੱਦ ਕਮਜ਼ੋਰ ਹੈ।
Sunday, 02 September 2012 06:27

ਨਵੀਂ ਦਿੱਲੀ, 1 ਸਤੰਬਰ (ਸਾਡਾ ਚੈਨਲ ਬਿਊਰੋ )-ਵਿਸ਼ਵ ਬਾਜ਼ਾਰ ਵਿਚ ਤੇਜ਼ੀ ਦੇ ਚਲਦਿਆਂ ਸੋਨੇ ਦੀ ਕੀਮਤ ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜਦਿਆਂ ਨਵੀਂ ਉਚਾਈ 'ਤੇ ਪਹੁੰਚ ਗਈ ਹੈ। ਅੱਜ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 31,725 ਪ੍ਰਤੀ ਦਸ ਗ੍ਰਾਮ ਤੱਕ ਪੁੱਜ ਗਈ ਜਦਕਿ ਕੋਲਕਾਤਾ 'ਚ ਸੋਨੇ ਦੀ ਕੀਮਤ 31,715 ਤੱਕ ਪੁੱਜ ਗਈ। ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ 'ਚ ਵੀ ਰਿਕਾਰਡ ਇਜ਼ਾਫਾ ਦੇਖਿਆ ਗਿਆ ਅਤੇ ਇਸ ਦੀ ਕੀਮਤ 59,500 ਪ੍ਰਤੀ ਕਿਲੋਗ੍ਰਾਮ ਰਹੀ। ਇਸ ਤੋਂ ਇਲਾਵਾ ਕੋਲਕਾਤਾ 'ਚ ਚਾਂਦੀ ਦੀ ਕੀਮਤ 59, 200 ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ।
Tuesday, 14 August 2012 07:07
ਮੁੰਬਈ—ਅੰਤਰ ਬੈਂਕ ਵਿਦੇਸ਼ੀ ਮੁਦਰਾ ਬਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਰੁਪਈਆ ਅੱਜ ਅਮਰੀਕੀ ਮੁਦਰਾ ਦੇ ਮੁਕਾਬਲੇ 'ਚ 29 ਪੈਸੇ ਟੁੱਟ ਕੇ 55.63 ਰੁਪਏ ਪ੍ਰਤੀ ਡਾਲਰ ਰਿਹਾ। ਰੁਪਏ 'ਚ ਲਗਾਤਾਰ ਤੀਜੇ ਪੱਧਰ 'ਚ ਨਰਮੀ ਚੱਲ ਰਹੀ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਆਯਾਤਕਾਂ ਦੀ ਵਧਦੀ ਡਾਲਰ ਮੰਗ ਨਾਲ ਸ਼ੇਅਰ ਬਜ਼ਾਰਾਂ 'ਚ ਨਰਮੀ ਨੇ ਵੀ ਰੁਪਏ ਦੀ ਧਾਰਣਾ ਨੂੰ ਪ੍ਰਭਾਵਿਤ ਕੀਤਾ। ਕੁੱਲ ਰੁਪਈਆ 6 ਪੈਸੇ ਟੁੱਟ ਕੇ 55.34 ਰੁਪਏ ਪ੍ਰਤੀ ਡਾਲਰ ਬੰਦ ਹੋਇਆ ਸੀ।
Monday, 06 August 2012 08:55
ਮਹਾਰਾਸ਼ਟਰ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿਚ ਵਰਖਾ ਦੀ ਕਮੀ ਦਾ ਅਸਰ ਪਿਆਜ਼ ਦੀ ਖੇਤੀ 'ਤੇ ਹੋ ਰਿਹਾ ਹੈ ਅਤੇ ਉਥੇ ਪਿਆਜ਼ ਦੀ ਖੇਤੀ ਵਾਲੇ ਇਲਾਕਿਆਂ ਵਿਚ ਇਹ ਅੱਧੀ ਹੋ ਕੇ ਰਹਿ ਗਈ ਹੈ। ਪਿਆਜ਼ ਦਾ ਰਕਬਾ ਘਟਣ ਨਾਲ ਆਉਂਦੇ ਅਕਤੂਬਰ-ਦਸੰਬਰ ਵਿਚ ਪਿਆਜ਼ ਦੀ ਸਪਲਾਈ 'ਤੇ ਅਸਰ ਪੈ ਸਕਦਾ ਹੈ।
Monday, 06 August 2012 08:47
ਫੇਸਬੁੱਕ 'ਤੇ 8.3 ਕਰੋੜ ਤੋਂ ਵਧੇਰੇ ਯੂਜ਼ਰਸ ਦੇ ਅਕਾਊਂਟ ਫਰਜੀ ਹਨ। ਫੇਸਬੁੱਕ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਫੇਸਬੁੱਕ ਨੇ ਕਿਹਾ ਹੈ ਕਿ ਉਸਦੇ 95.5 ਕਰੋੜ ਤੋਂ ਵਧੇਰੇ ਯੂਜ਼ਰਸ 'ਚੋਂ 8.7 ਫੀਸਦੀ ਅਕਾਊਂਟਸ ਫਰਜੀ ਹਨ। ਇਸਦੇ ਯੂਜ਼ਰਸ 'ਚੋਂ 4.8 ਫੀਸਦੀ ਦੇ ਅਕਾਊਂਟਸ ਫਰਜੀ ਹਨ। ਕੰਪਨੀ ਅਨੁਸਾਰ ਇਹ ਅੰਕੜੇ 30 ਜੂਨ 2012 ਤੱਕ ਦੇ ਹਨ।
| HomeContact UsAbout UsAdvertisementsMother CompanyDisclaimer |
Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA
This Website runs best on Internet Explorer 7.0+ , Mozilla Firefox, Safari, Google Chrome etc.
Click here to upgrade your Internet Explorer 6.0