ਦੇਸ਼ ਦੇ ਪਚੱਤਰ ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਤੋਂ ਸ਼ੁਰੂ ਹੋਈ ਆਗਾਜ਼ ਦੋਸਤੀ ਯਾਤਰਾ ਦਾ ਰੂਪਨਗਰ ਸੇਂਟ ਕਾਰਮਲ ਪਹੁੰਚਣ

0
389
Friendship Yatra starts from Delhi on the occasion of 75th Independence Day of the country and reaches Rupnagar St. Carmel
ਦੇਸ਼ ਦੇ ਪਚੱਤਰ ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਤੋਂ ਸ਼ੁਰੂ ਹੋਈ ਆਗਾਜ਼ ਦੋਸਤੀ ਯਾਤਰਾ ਦਾ ਰੂਪਨਗਰ ਸੇਂਟ ਕਾਰਮਲ ਪਹੁੰਚਣ

SADA CHANNEL

ਰੂਪਨਗਰ :- ਦੇਸ਼ ਦੇ ਪਚੱਤਰ ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਤੋਂ ਸ਼ੁਰੂ ਹੋਈ  ਆਗਾਜ਼ ਦੋਸਤੀ ਯਾਤਰਾ ਦਾ ਰੂਪਨਗਰ ਸੇਂਟ ਕਾਰਮਲ ਪਹੁੰਚਣ ਤੇ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ  ਵੱਲੋਂ  ਨਿੱਘਾ ਸਵਾਗਤ ਕੀਤਾ ਗਿਆ,ਆਗਾਜ਼ ਏ ਦੋਸਤੀ ਯਾਤਰਾ ਦੇ ਵਿਚ ਕਰੀਬ ਚਾਲੀ ਡੈਲੀਗੇਟ ਸ਼ਾਮਲ ਸਨ,ਜਿਨ੍ਹਾਂ ਨੇ ਸੇਂਟ ਕਾਰਮਲ ਸਕੂਲ ਵਿਖੇ ਹੋਏ ਇਕ ਸਮਾਗਮ ਦੇ ਵਿੱਚ ਦੇਸ਼ ਦੀ ਆਜ਼ਾਦੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ,ਇਨ੍ਹਾਂ ਡੈਲੀਗੇਟਾਂ ਵਿਚ ਸ਼ਾਮਲ ਪ੍ਰੋਫੈਸਰ ਜਗਮੋਹਨ ਸਿੰਘ ਲੁਧਿਆਣਾ ਨੇ ਜਿੱਥੇ ਆਗਾਜ਼ ਏ ਦੋਸਤੀ ਯਾਤਰਾ ਦਾ ਮਕਸਦ ਦੱਸਿਆ ਉਥੇ ਹੀ ਉਨ੍ਹਾਂ ਦੇਸ਼ ਦੀਆਂ ਸਰਕਾਰੀ ਇਮਾਰਤਾਂ ਅਤੇ ਸਕੀਮਾਂ ਦੇ ਨਾਂ ਲੀਡਰ ਨਾਮ ਤੇ ਰੱਖੇ ਜਾਣ ਨੂੰ ਲੈ ਕੇ ਦੁੱਖ ਪ੍ਰਗਟਾਇਆ। 

READ NOW:-  ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਕਰੋੜਾ ਦੇ ਵਿਕਾਸ ਕਾਰਜਾਂ ਦੀ ਦਿੱਤੀ ਸੋਗਾਤ

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਕਾਰੀ ਇਮਾਰਤਾਂ ਅਤੇ ਸਕੀਮਾਂ ਦੇ ਨਾਮ ਦੇਸ਼ ਲਈ ਆਜ਼ਾਦ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਜਾਂ ਦੇਸ਼ ਦੇ ਲਈ ਅਹਿਮ ਯੋਗਦਾਨ ਪਾਉਣ ਵਾਲੀਆ  ਸ਼ਖ਼ਸੀਅਤਾਂ ਦੇ ਨਾਮ ਤੇ ਹੋਣੇ ਚਾਹੀਦੇ ਨੇ,ਇਸ ਸਮਾਗਮ ਵਿੱਚ ਪਹੁੰਚੇ ਸੁਪਰੀਮ ਕੋਰਟ ਦੇ ਸਾਬਕਾ ਸੈਕਟਰੀ ਅਸ਼ੋਕ ਅਰੋੜਾ ਨੇ ਸਮਾਗਮ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੇ ਜਿਸ ਤਰ੍ਹਾਂ ਦੀ ਆਜ਼ਾਦੀ ਦੇ ਸੁਪਨੇ ਦੇਖੇ ਸਨ ਅੱਜ ਵੀ ਉਹ ਆਜ਼ਾਦੀ ਸਾਨੂੰ ਨਹੀਂ ਮਿਲੀ,ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਲੀਡਰ ਆਏ ਨੇ ਉਹ ਬੇਵਕੂਫ ਆਏ ਨੇ ਉਨ੍ਹਾਂ ਨੂੰ ਦੇਸ਼ ਚਲਾਉਣ ਦੀ ਸਮਝ ਨਹੀਂ ਨਾਲ ਹੀ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਨੜਿੱਨਵੇ ਫ਼ੀਸਦੀ ਲੀਡਰ ਚੋਰ ਨੇ ਫਿਰ ਆਜ਼ਾਦੀ ਕਿਸ ਤਰ੍ਹਾਂ ਆਏਗੀ। 

READ NOW:- ਖੇਤੀਬਾੜੀ ਵਿਭਾਗ ਨੇ ਜਿੰਦਵੜੀ ਵਿਚ ਲਗਾਇਆ ਵਿਸ਼ੇਸ ਕੈਂਪ

LEAVE A REPLY

Please enter your comment!
Please enter your name here