
ਨੂਰਪੁਰ ਬੇਦੀ ਅਧੀਨ 2100 ਤੋਂ ਵੱਧ ਵਿਅਕਤੀਆਂ ਦਾ ਕੀਤਾ ਗਿਆ ਕੋਰੋਨਾ ਟੀਕਾਕਰਨ
SADACHANNEL NEWS:- ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਦੀ ਅਗਵਾਈ ਵਿਚ ਸੀ.ਐਚ.ਸੀ ਨੂਰਪੁਰ ਬੇਦੀ ਅਧੀਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨੇਸ਼ਨ ਦਾ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ।ਬਲਾਕ ਨੂਰਪੁਰਬੇਦੀ ਅਧੀਨ ਵੱਖ ਵੱਖ ਪਿੰਡਾਂ ਵਿੱਚ ਟੀਕਾਕਰਨ ਤੇਜੀ ਨਾਲ ਚੱਲ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਲਾਕ ਨੂਰਪੁਰ ਬੇਦੀ ਅਧੀਨ ਅੱਜ ਖੇੜਾ ਕਲਮੋਟ, ਕਲਮਾਂ , ਪਿੰਡ ਢਾਹਾਂ, ਚਨੌਲੀ, ਸਬ ਸੈਂਟਰ, ਤਖਤਗੜ, ਸਰਥਲੀ, ਝੱਜ ਥਾਣਾ, ਪਿੰਡ ਝਾਂਡੀਆਂ ਜਟਵਾੜ , ਟੱਪਰੀਆਂ , ਲਾਲਪੁਰ, ਕਾਹਨਪੁਰ ਖੂਹੀ, ਸਰਥਲੀ, ਕਲਵਾਂ ਆਦਿ ਸਬ ਸੈਂਟਰਾਂ ਵਿੱਖੇ ਟੀਕਾਕਰਨ ਦੇ ਕੈਂਪ ਆਯੋਜਤ ਕੀਤੇ ਗਏ। ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਰਹਿ ਕੇ ਵਾਰੀ ਆਉਣ ਤੇ ਟੀਕਾ ਲਗਵਾਉਣ ਅਤੇ ਕੋਰੋਨਾ ਨੂੰ ਹਰਾਉਣ। ਕੌਰੋਨਾ ਖਿਲਾਫ ਸਿਹਤ ਵਿਭਾਗ ਦੇ ਟੀਕਾਕਰਨ ਕਰਵਾਉਣ ਆ ਰਹੇ ਲੋਕਾ ਨੂੰ ਖਾਸ ਅਪੀਲ ਕਰ ਮਾਸਕ ਪਾਉਣ, ਦੋ ਗਜ ਦੀ ਦੂਰੀ ਅਤੇ ਵਾਰ ਵਾਰ ਹੱਥਾ ਨੂੰ ਸਾਬਣ ਨਾਲ ਧੋਣ ਦੀ ਪ੍ਰਕ੍ਰਿਆ ਨੂੰ ਅਪਣਾਉਣ ਲਈ ਸੰਦੇਸ਼ ਦਿੱਤਾ।
ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਬਣ ਰਹੀ ਹੈ ਲੋਕਾਂ ਲਈ ਵਰਦਾਨ
