ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਕੋਂਸਲਰਾਂ,ਪਤਵੰਤਿਆ ਅਤੇ ਅਧਿਕਾਰੀਆਂ ਨਾਲ ਕੀਤੀਆ ਵਿਚਾਰਾ-ਰਾਣਾ ਕੇ.ਪੀ ਸਿੰਘ

0
331
Councilors to accelerate the pace of development
ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਕੋਂਸਲਰਾਂ

SADACHANNEL

ਸਪੀਕਰ ਨੇ ਨੰਗਲ ਚੱਲ ਰਹੇ ਵਿਕਾਸ ਕਾਰਜਾਂ ਅਤੇ ਨਵੇ ਸੁਰੂ ਹੋਣ ਵਾਲੇ ਕੰਮਾਂ ਦਾ ਲਿਆ ਜਾਇਜ਼ਾ

SADACHANNEL NEWS:-  ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਨੰਗਲ ਦੇ ਸਰਵਪੱਖੀ ਵਿਕਾਸ ਲਈ ਰਲ ਮਿਲ ਬੈਠ ਕੇ ਫੈਸਲੇ ਲਏ ਜਾ ਰਹੇ ਹਨ। ਕੋਸਲਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਪਤਵੰਤਿਆ ਦੀ ਸਲਾਹ ਅਤੇ ਅਧਿਕਾਰੀਆਂ ਨਾਲ ਤਕਨੀਕੀ ਪੱਖਾਂ ਤੇ ਸਲਾਹ ਮਸ਼ਵਰਾ ਕਰਕੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਦੇ ਫੈਸਲੇ ਕੀਤੇ ਹਨ।ਰਾਣਾ ਕੇ.ਪੀ ਸਿੰਘ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਹਿਰ ਨੰਗਲ ਦੀ ਨਗਰ ਕੋਂਸਲ ਵਿਚ ਕੋਸਲਰਾਂ ਅਤੇ ਅਧਿਕਾਰੀਆਂ ਨਾਲ ਵਿਸ਼ੇਸ ਵਿਚਾਰ ਵਟਾਦਰਾ ਕਰਨ ਲਈ ਇਥੇ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਦਾ ਲੋਕਾ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।

ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਲਈ ਬਲਾਕ ਨੂਰਪੁਰ ਬੇਦੀ ਵਿੱਚ ਲਗਾਤਾਰ ਜਾਰੀ ਹੈ ਕਰੋਨਾ ਟੀਕਾਕਰਨ

ਸ਼ਹਿਰ ਨੂੰ ਅਤਿ ਆਧੁਨਿਕ ਸਹੂਲਤਾ ਦੇਣ ਲਈ ਨੰਗਲ ਸ਼ਹਿਰ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕਰਵਾਇਆ ਹੈ। ਸ਼ਹਿਰ ਦੇ ਕੋਨੇ ਕੋਨੇ ਨੁੂੰ ਸੁੰਦਰ ਬਣਾਉਣ ਅਤੇ ਹਰ ਖੇਤਰ ਦੇ ਸਰਵਪੱਖੀ ਵਿਕਾਸ ਕਰਵਾਉਣ ਲਈ ਵਿਸੇਸ਼ ਪ੍ਰੋਗਰਾਮ ਉਲੀਕੇ ਹਨ। ਕਰੋੜਾ ਰੁਪਏ ਨੰਗਲ ਸ਼ਹਿਰ ਦੇ ਵਿਕਾਸ ਉਤੇ ਖਰਚ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਹਰ ਖੇਤਰ ਵਿਚ ਰਹਿ ਰਹੇ ਲੋਕਾਂ ਨੁੰ ਬੁਨਿਆਦੀ ਸਹੂਲਤਾ ਉਪਲੱਬਧ ਕਰਵਾਈਆ ਗਈਆ ਹਨ।ਅੱਜ ਸ਼ਹਿਰ ਦੇ ਕੋਸਲਰਾਂ ਨਾਲ ਵਿਚਾਰ ਵਟਾਦਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਅਤੇ ਨਵੇ ਸੁਰੂ ਹੋਣ ਵਾਲੇ ਵਿਕਾਸ ਕਾਰਜਾਂ ਦੀ ਸੁਚੱਜੀ ਰੂਪ ਰੇਖਾ ਤਿਆਰ ਕਰਨ ਲਈ ਰਲ ਮਿਲ ਬੈਠ ਕੇ ਵਿਚਾਰਾ ਕੀਤੀਆਂ ਹਨ।

ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਬਣ ਰਹੀ ਹੈ ਲੋਕਾਂ ਲਈ ਵਰਦਾਨ

ਜਲਦੀ ਹੀ ਨਵੇ ਵਿਕਾਸ ਦੇ ਕੰਮ ਸੁਰੂ ਹੋਣਗੇ।ਜਿਨ੍ਹਾਂ ਨੂੰ ਸਮਾਬੱਧ ਕਰਕੇ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾ ਨੇ ਕਿਹਾ ਕਿ ਅਸੀ ਲੋਕਾਂ ਦੀਆ ਸਹੂਲਤਾ ਨੂੰ ਵਿਸ਼ੇਸ ਤਰਜੀਹ ਦਿੱਤੀ ਹੈ। ਇਸੇ ਕਾਰਨ ਨੰਗਲ ਨੂੰ ਆਧੁਨਿਕ ਨਮੂਨੇ ਦਾ ਸ਼ਹਿਰ ਬਣਾਂਉਣ ਵਿਚ ਸਫਲ ਹੋਏ ਹਾਂ।ਇਸ ਤੋ ਪਹਿਲਾ ਸਪੀਕਰ ਰਾਣਾ ਕੇ.ਪੀ ਸਿੰਘ ਦਾ ਨਗਰ ਕੋਸਲ ਪੁੱਜਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਇੰਮਪੂਰਵਮੈਟ ਟਰੱਸਟ ਦੇ ਚੇਅਰਮੈਨ ਰਾਕੇਸ ਨਈਅਰ, ਨਗਰ ਕੋਸਲ ਪ੍ਰਧਾਨ ਸੰਜੇ ਸਾਹਨੀ, ਈ.ਓ ਮਨਜਿੰਦਰ ਸਿੰਘ, ਐਮ.ਈ ਯੁਧਵੀਰ ਸਿੰਘ,ਸੁਰਿੰਦਰ ਪੱਮਾ, ਦੀਪਕ ਨੰਦਾ, ਐਡਵੋਕੇਟ ਪਰਮਜੀਤ ਸਿੰਘ ਪੱਮਾ, ਅਸੋਕ ਪੁਰੀ, ਅਨੀਤਾ ਸ਼ਰਮਾ, ਸੋਨੀਆ ਸੈਣੀ, ਇੰਦੂ ਬਾਲਾ, ਵਿਨੈ ਐਰੀ, ਰੋਜੀ ਸ਼ਰਮਾ, ਸਰੋਜ਼ ਰਾਣੀ ਅਤੇ ਸਾਰੇ ਕੋਸਲਰ ਹਾਜਰ ਸਨ।

LEAVE A REPLY

Please enter your comment!
Please enter your name here