ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਸਿਹਤ ਟੀਮਾਂ ਦੁਆਰਾ ਵੱਖ ਵੱਖ ਸਕੂਲਾਂ ਵਿੱਚ ਕੀਤੀ ਗਈ ਸੈਂਪਲਿੰਗ

0
358
Sampling by Health Teams of PHC Kiratpur Sahib in different schools
ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਸਿਹਤ ਟੀਮਾਂ ਦੁਆਰਾ ਵੱਖ ਵੱਖ ਸਕੂਲਾਂ ਵਿੱਚ ਕੀਤੀ ਗਈ ਸੈਂਪਲਿੰਗ

SADA CHANNEL

ਕੀਰਤਪੁਰ ਸਾਹਿਬ 25 ਅਗਸਤ (ਮਨੋਜ ਕੁਮਾਰ) :- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਦੇਖ ਰੇਖ ਵਿੱਚ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ. ਦਲਜੀਤ ਕੌਰ ਦੀ ਅਗਵਾਈ ਹੇਠ ਕਰੋਨਾ 19 ਬਿਮਾਰੀ ਨੂੰ ਕੰਟਰੋਲ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਬਲਾਕ ਐਸ.ਆਈ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦੇਆਂ ਹੋਏ ਦੱਸਿਆ ਕਿ ਇਸ ਮੁਹਿਮ ਤਹਿਤ ਤਿਆਰ ਕੀਤੇ ਰੋਸਟਰ ਦੇ ਅਨੁਸਾਰ ਰੋਜਾਨਾ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਤਿੰਨ ਸਕੂਲਾਂ ਵਿੱਚ 150 ਦੇ ਕਰੀਬ ਵਿਦਿਆਰਥੀਆਂ ਆਦਿ ਦੇ ਕਰੋਨਾ ਦੇ ਸੈਂਪਲ ਲਏ ਗਏ ਅਤੇ ਇਸ ਸਮੇਂ ਆਰ.ਬੀ.ਐਸ.ਕੇ, ਸੀ.ਐਚ.ਓ ਤੇ ਮਲਟੀਪਪਜ਼ ਹੈਲਥ ਵਰਕਰ (ਮੇਲ) ਵੱਲੋਂ ਬੱਚਿਆਂ ਤੇ ਸਕੂਲ ਸਟਾਫ ਨੂੰ ਕਰੋਨਾ ਸਬੰਧੀ ਸਾਵਧਾਨੀ ਰੱਖਣ ਲਈ ਜਾਣਕਾਰੀ ਦਿੱਤੀ ਗਈ। 

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਆਪਣੇ ਵਿਧਾਨ ਸਭਾ ਹਲਕੇ ਸੀ੍ਰ ਅਨੰਦਪੁਰ ਸਾਹਿਬ ਵਿੱਚ ਲਗਾਤਾਰ ਕੋਵਿਡ ਉਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵਲੋ. ਜਾਰੀ ਦਿਸਾ ਨਿਰਦੇਸ਼ਾ ਦੀ ਪਾਲਣਾ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋ. ਵੀ ਅਯੋਜਿਤ ਸਮਾਰੋਹ/ਸਮਾਗਮਾਂ ਵਿੱਚ ਕਰੋਨਾ ਨਿਯਮਾ ਦੀ ਪਾਲਣਾ ਦੀ ਪ੍ਰੇਰਨਾ ਦਿੱਛੀ ਜਾ ਰਹੀ ਹੈ। ਉਹਨਾਂ ਵਲੋ. ਸਕੂਲਾਂ ਵਿੱਚ ਵਿਦਿਅਰਥੀਆਂ ਲ ਵਿਸੇਸ਼ ਤੋਰ ਤੇ ਸਾਵਧਾਨੀਆਂ ਅਪਣਾਉਣ ਦੀ ਹਦਾਇਤ ਕੀਤੀ ਹੈ।

LEAVE A REPLY

Please enter your comment!
Please enter your name here