
ਨੂਰਪੁਰ ਬੇਦੀ 03 ਸਤੰਬਰ (ਮਨੋਜ ਕੁਮਾਰ ):- ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ,ਪੰਜਾਬ ਦੇ ਦਿ਼ਸਾ ਨਿਰਦੇਸ਼ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਰੂਪਨਗਰ ਸੁਮਨਦੀਪ ਕੌਰ ਦੀ ਅਗਵਾਈ ਵਿਚ ਬਲਾਕ ਨੂਰਪੁਰ ਬੇਦੀ ਵਿਖੇ 01 ਤੋ 30 ਸਤੰਬਰ ਤੱਕ ਪਿੰਡਾਂ ਵਿਚ ਪੋਸ਼ਣ ਮਾਹ ਕੈਲੰਡਰ ਮੁਤਾਬਕ ਮਨਾਇਆ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪ੍ਰੋਜੈਕਟ ਅਫਸਰ ਸੀ.ਡੀ.ਪੀ.ਓ ਅਮਰਜੀਤ ਕੌਰ ਨੇ ਦੱਸਿਆ ਕਿ ਬਲਾਕ ਦੇ ਸਾਰੇ 165 ਆਂਗਨਵਾੜੀ ਸੈਟਰਾਂ ਵਿਚ ਇਹ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਅਬਿਆਣਾ ਕਲਾਂ, ਆਜਮਪੁਰ, ਬੈਂਸ, ਤਖਤਗੜ੍ਹ, ਭੱਟੋਂ, ਸਿੰਘਪੁਰ,ਕੂਬੇਵਾਲ ਆਦਿ ਪਿੰਡਾਂ ਵਿਚ ਕੜੀ ਪੱਤਾ, ਸਵਾਜਨਾ ਤੇ ਆਰਗੈਨਿਕ ਸਬਜੀਆਂ ਲਗਾਈਆ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬੱਚਿਆ, ਔਰਤਾ, ਦੁੱਧ ਪਿਲਾਉਣ ਵਾਲੀਆਂ ਮਾਂਵਾ, ਗਰਭਵਤੀ ਔਰਤਾਂ, ਬਜੁਰਗਾਂ ਨੂੰ ਸੰਤੁਲਿਤ ਪੋਸ਼ਟਿਕ ਆਹਾਰ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਦਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੀਆਂ ਸਬਜੀਆਂ ਦਾ ਸੇਵਨ ਕਰਨ ਦੇ ਨਾਲ ਨਾਲ ਡਾਈਟ ਚਾਰਟ ਵੀ ਫੋਲੋ ਕਰਨਾ ਚਾਹੀਦਾ ਹੈ। ਮਿਸ਼ਨ ਨਵਾ ਨਰੋਆ ਪੰਜਾਬ ਤਹਿਤ ਪੋਸ਼ਣ ਮਾਹ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬਲਾਕ ਦੇ ਆਂਗਨਵਾੜੀ ਸੈਂਟਰਾਂ ਵਿਚ ਸੁਪਰਵਾਈਜਰ, ਆਂਗਨਵਾੜੀ ਵਰਕਰ ਲਾਭਪਾਤਰੀਆਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੁਰਿੰਦਰ ਕੌਰ, ਗੁਰਪ੍ਰੀਤ ਕੌਰ, ਜਸਵੀਰ ਕੌਰ, ਨਿਰਮਲਾ ਦੇਵੀ ਦੀ ਅਗਵਾਈ ਵਿਚ ਪੋਸਣ ਮਾਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਲਾਕ ਵਿਚ ਸਾਡੇ ਆਗਨਵਾੜੀ ਵਰਕਰ ਅਤੇ ਹੈਲਪਰ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ, ਇਸ ਨਾਲ ਅਸੀ ਕਰੋਨਾ ਕਾਲ ਵਿਚ ਵੀ ਲੋਕਾਂ ਨੂੰ ਕੋਵਿਡ ਦੀਆ ਸਾਵਧਾਨੀਆ ਬਾਰੇ ਜਾਗਰੂਕ ਕਰਨ ਵਿਚ ਸਫਲ ਰਹੇ ਹਾਂ।
