ਡਿਪਟੀ ਕਮਿਸ਼ਨਰ ਨੇ ਜ਼ਿਲੇ ਵਿਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦੀ ਤਿਆਰੀ ਦਾ ਲਿਆ ਜਾਇਜ਼ਾ

0
990
The Deputy Commissioner reviewed the preparations for the employment fairs to be held in the district
ਡਿਪਟੀ ਕਮਿਸ਼ਨਰ ਨੇ ਜ਼ਿਲੇ ਵਿਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦੀ ਤਿਆਰੀ ਦਾ ਲਿਆ ਜਾਇਜ਼ਾ

SADA CHANNEL

• ਬੇਰੋਜ਼ਗਾਰ ਨੌਜ਼ਵਾਨ ਰੋਜ਼ਗਾਰ ਮੇਲਿਆਂ ਵਿਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਲਾਭ ਉਠਾਉਣ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ• 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੇ ਤਹਿਤ ਰੂਪਨਗਰ ਜ਼ਿਲ੍ਹੇ ਵਿਚ ਲਾਏ ਜਾਣਗੇ ਤਿੰਨ ਰੋਜ਼ਗਾਰ ਮੇਲੇ• 10 ਸਤੰਬਰ ਨੂੰ ਬੇਲਾ, 14 ਨੂੰ ਨਯਾ ਨੰਗਲ ਅਤੇ 16 ਸਤੰਬਰ ਨੂੰ ਰੂਪਨਗਰ ਵਿਖੇ ਲਾਏ ਜਾਣਗੇ ਰੋਜ਼ਗਾਰ ਮੇਲੇ

ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੀ ਸ਼ੁਰੂਆਤ 9 ਸਤੰਬਰ,2021 ਤੋਂ ਕੀਤੀ ਜਾ ਰਹੀ ਹੈ।ਇਸ ਦੇ ਤਹਿਤ ਰੂਪਨਗਰ ਜ਼ਿਲ੍ਹੇ ਵਿਚ ਤਿੰਨ ਮੇਲੇ ਲਾਏ ਜਾਣਗੇ, ਪਹਿਲਾ ਮੇਲਾ 10 ਸਤੰਬਰ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ਼, ਬੇਲਾ, ਦੂਜਾ 14 ਸਤੰਬਰ ਨੂੰ ਸਰਕਾਰੀ ਸ਼ਿਵਾਲਿਕ ਕਾਲਜ਼, ਨਯਾ ਨੰਗਲ ਅਤੇ ਤੀਜਾ 16 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਲਾਇਆ ਜਾਵੇਗਾ।ਇਨਾਂ ਮੇਲਿਆਂ ਦੌਰਾਨ ਜ਼ਿਲ੍ਹੇ ਭਰ ਵਿਚ 75 ਤੋਂ ਵੱਧ ਕੰਪਨੀਆਂ ਨੌਜ਼ਵਾਨਾਂ ਦੀ ਰੋਜ਼ਗਾਰ ਲਈ ਚੋਣ ਕਰਨਗੀਆਂ।ਤਿੰਨੋ ਥਾਵਾਂ `ਤੇ ਲੱਗਣ ਵਾਲੇ ਰੋਜ਼ਗਾਰ ਮੇਲੇ ਸਵੇਰੇ 10.00 ਵਜੇ ਸ਼ੁਰੂ ਹੋਣਗੇ ਅਤੇ ਸ਼ਾਮ 3.00 ਵਜੇ ਤੱਕ ਚੱਲਣਗੇ।ਅੱਜ ਇੱਥੇ ਇੰਨਾਂ ਮੇਲਿਆਂ ਦੇ ਪ੍ਰਬੰਧਾ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਪ੍ਰਧਾਨਗੀ ਹੇਠ ਮੀਟੰਗ ਹੋਈ।

READ NOW:- संगरूर पुलिस की तरफ 17 अपराधिक मामलों में रजिस्टर्ड गैंगस्टर जसप्रीत बबी को किया गया काबू

ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਦਿਨੇਸ਼ ਵਸਿਸ਼ਟ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਜੀਵ ਕੁਮਾਰ, ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਅਰੁਨ ਸ਼ਰਮਾਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਸ਼ਾਮਿਲ ਹੋਏ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜ਼ਵਾਨਾਂ ਨੂੰ ਇੰਨਾਂ ਮੇਲਿਆਂ ਵਿਚ ਪਹੁੰਚ ਕੇ ਆਪਣੇ ਹੁਨਰ ਦੇ ਮੁਤਾਬਕ ਨੌਕਰੀ/ਰੋਜ਼ਗਾਰ ਹਾਸਿਲ ਕਰਨ ਦੇ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।ਉਨ੍ਹਾਂ ਨਾਲ ਹੀ ਦੱਸਿਆ ਕਿ ਰੋਜ਼ਗਾਰ ਹਾਸਿਲ ਕਰਨ ਦੇ ਚਾਹਵਾਨ ਨੌਜ਼ਵਾਨਾਂ ਦੀ ਰਜਿਸਟਰੇਸ਼ਨ ਮੌਕੇ `ਤੇ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤਾਂ ਜਾਰੀ ਕਰਿਦਆਂ ਕਿਹਾ ਕਿ ਰੋਜ਼ਗਾਰ ਮੇਲਿਆਂ ਦੌਰਾਨ ਡਿਊਟੀ `ਤੇ ਤਇਨਾਤ ਅਧਿਕਾਰੀ/ਕਰਮਚਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੇ ਸਾਰੇ ਨੁਮਾਇੰਦਿਆਂ ਦਾ ਕੋਵਿਡ ਟੀਕਾਕਰਨ ਹੋਇਆ ਹੋਣਾ ਲਾਜ਼ਮੀ ਹੈ।

READ NOW:- ਸੰਯੁਕਤ ਮੋਰਚੇ ਦੀ ਡੀ.ਸੀ ਨਾਲ ਮੀਟਿੰਗ ਰਹੀ ਬੇਸਿੱਟਾ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਲਿਆਂ ਦੌਰਾਨ ਕੋਵਿਡ ਨਿਯਮਾਂ ਦੀ ਪਲਾਣਾ ਹਰ ਹਾਲ ਵਿਚ ਯਕੀਨੀ ਬਣਾਈ ਜਾਵੇ।ਡਿਪਟੀ ਕਮਿਸ਼ਨਰ ਕਿਹਾ ਕਿ ਮੇਲੇ ਵਿਚ ਇੰਟਰਵਿਊ ਦੇਣ ਦੇ ਚਾਹਵਾਨ ਨੌਜਵਾਨਾਂ ਦੀ ਕੋਵਿਡ ਦੇ ਮੱਦੇਨਜ਼ਰ ਸਕਰੀਨਿੰਗ ਕੀਤੀ ਜਾਵੇ, ਇੰਟਰਵਿਊ ਅਤੇ ਬੈਠਣ ਲਈ ਕੋਵਿਡ ਨਿਯਮਾਂ ਅਨੁਸਾਰ ਪ੍ਰਬੰਧ ਕੀਤੇ ਜਾਣ, ਮੈਡੀਕਲ ਟੀਮਾਂ ਤੈਨਾਤ ਕੀਤੀਆਂ ਜਾਣ ਅਤੇ ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।ਇਸ ਤੋਂ ਇਲਾਵਾ ਸੈਨੀਟਾਈਜ਼ਰ ਲੋੜ ਅਨੁਸਾਰ ਮੇਲੇ ਵਾਲੇ ਸਥਾਨ `ਤੇ ਲੋਕਾਂ ਲਈ ਉਪਲਬਧ ਜਾਣ।ਬਿਨਾਂ ਮਾਸਕ ਤੋਂ ਕਿਸੇ ਨੂੰ ਵੀ ਮੇਲੇ ਵਾਲੇ ਸਥਾਨ `ਤੇ ਜਾਣ ਨਹੀਂ ਦਿੱਤਾ ਜਾਵੇਗਾ ਸੋ ਇਸ ਲਈ ਇੰਟਰਵਿਊ ਦੇਣ ਦੇ ਚਾਹਵਾਨ ਸਹੀ ਮਾਸਕ ਪਹਿਨ ਕੇ ਹੀ ਆਉਣ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਆਪਣੇ ਅਧੀਨ ਆਉਂਦੇ ਖੇਤਰਾਂ ਵਿਚ ਸਬੰਧਤ ਐਸ.ਡੀ.ਐਮ ਮੇਲੇ ਨੂੰ ਸਫਲ ਬਣਾਉਣ ਲਈ ਇੰਚਾਰਜ ਹੋਣਗੇ ਅਤੇ ਈ.ਓ ਅਤੇ ਬੀ.ਡੀ.ਓ ਉਨ੍ਹਾਂ ਨਾਲ ਪੂਰਨ ਸਹਿਯੋਗ ਕਰਨਗੇ।

LEAVE A REPLY

Please enter your comment!
Please enter your name here