

ਪਿੰਡ ਮਜਾਰੀ ਦੇ ਜੰਮਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ਧਰਮ ਪਤਨੀ ਆਮ ਆਦਮੀ ਪਾਰਟੀ ‘ਚ ਸ਼ਾਮਿਲ।
ਨੰਗਲ 26 ਸਤੰਬਰ:-
ਇਲਾਕੇ ਦੇ ਪਿੰਡ ਮਜਾਰੀ ਦੇ ਜੰਮਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ਧਰਮ ਪਤਨੀ ਦਿੱਲੀ ਦੇ ਭਜਨਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਗੁਰਜੀਤ ਕੌਰ ਬਾਠ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਯਤਨਾਂ ਨਾਲ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ। ਆਪ ਦੇ ਕੌਮੀ ਜਨਰਲ ਸਕੱਤਰ ਪੰਕਜ ਗੁਪਤਾ ਤੇ ਕੌਮੀ ਬੁਲਾਰਾ ਸੌਰਭ ਭਾਰਦਵਾਜ ਦੀ ਹਾਜ਼ਰੀ ‘ਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ 56 ਸਾਲਾ ਕੁਲਵੰਤ ਸਿੰਘ ਬਾਠ ਦਿੱਲੀ ਵਿਖੇ ਟ੍ਸਪੋਰਟ ਦਾ ਕਾਰੋਬਾਰ ਕਰਦੇ ਹਨ ਅਤੇ ਪਿੰਡ ਦੜੋਲੀ ਵਿਖੇ ਉਨ੍ਹਾਂ ਦਾ ਪੈਟਰੋਲ ਪੰਪ ਵੀ ਹੈ।
ਉਹ ਦਿੱਲੀ ਪ੍ਰਦੇਸ਼ ਭਾਜਪਾ ਦੇ ਕਾਰਜਕਾਰਨੀ ਮੈਂਬਰ ਸਨ। ਇਸ ਤੋਂ ਪਹਿਲਾ ਉਹ ਸਾਬਕਾ ਮੀਤ ਪ੍ਰਧਾਨ, ਕਿਸਾਨ ਮੋਰਚਾ ਦੇ ਮਹਾਮੰਤਰੀ, ਸੋ੍ਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਹਿਮਾਚਲ ਪ੍ਰਦੇਸ਼ ਦੇ ਇੰਚਾਰਜ, ਪੰਜਾਬ ਸਰਕਾਰ ਦੇ ਜੈਨਕੋ ਲਿਮ: ਦੇ ਸਾਬਕਾ ਉਪ ਚੇਅਰਮੈਨ ਰਹਿ ਚੁੱਕੇ ਹਨ।
ਇਸ ਤੋਂ ਬਿਨਾਂ 2013 ਤੋਂ 21 ਤਕ ਦਿੱਲੀ ਕਮੇਟੀ ਦੇ ਮੈਂਬਰ, ਜਦੋਂ ਕਿ 2019 ਤੋਂ 21 ਤਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਬਾਠ ਕੌਂਸਲਰ ਦੇ ਨਾਲ-ਨਾਲ ਭਾਜਪਾ ਕਾਰਜਕਾਰਨੀ ਦੀ ਸਾਬਕਾ ਮੈਂਬਰ, ਨਗਰ ਨਿਗਮ ਦੀ ਸਥਾਈ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਤੋਂ ਬਿਨਾਂ ਭਜਨਪੁਰਾ ਦੀ ਮਹਿਲਾ ਕਲਿਆਣ ਸਮਿਤੀ ਦੀ ਪ੍ਰਧਾਨ, ਚੌਧਰੀ ਰਾਮ ਫਲ ਮੈਮੋਰੀਅਲ ਸਿਖਸ਼ਾ ਸਮਿਤੀ ਅਤੇ ਨਵ ਭਾਰਤ ਅਦਰਸ਼ ਸਿਖਸ਼ਾ ਸਮਿਤੀ ਦੀ ਮੈਂਬਰ ਵੀ ਹੈ।
ਬਾਠ ਨੇ ਕਿਹਾ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧਿਤ ਹਨ, ਤੇ ਕਾਫੀ ਲੰਬੇ ਸਮੇਂ ਤੋਂ ਪਾਰਟੀ ਲੀਡਰਸ਼ਿਪ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਬਾਓ ਪਾ ਰਹੇ ਸਨ। ਪਰ ਭਾਰਤੀ ਜੰਨਤਾ ਪਾਰਟੀ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਅਤੇ ਕਿਸਾਨੀ ਮੰਗਾਂ ਲਈ ਸੁਹਿਰਦ ਨਹੀਂ ਹੈ। ਜਿਸ ਦੇ ਰੋਸ ਵਜੋਂ ਉਹ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ। ਬਾਠ ਨੇ ਕਿਹਾ ਕਿ ਆਪ ਕਿਸਾਨਾਂ ਦੀ ਪਾਰਟੀ ਹੈ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਕਿਸਾਨੀ ਹੱਕਾਂ ਲਈ ਪੁਰੀ ਤਰ੍ਹਾਂ ਯਤਨਸੀਲ ਹਨ। ਕੁਲਵੰਤ ਸਿੰਘ ਬਾਠ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਚੰਚਲ ਸਿੰਘ ਕੰਗ ਥਲੂਹ ,

ਰਵਿੰਦਰ ਸਿੰਘ ਬੇਲਾ ਧਿਆਨੀ, ਸੁਰਿੰਦਰ ਸਿੰਘ ਜਿੰਦਵੜੀ, ਸੋਨੂੰ ਰਾਏਪੁਰ, ਦਲਜੀਤ ਸਿੰਘ ਦੁੜਕਾ,ਹਰਦੇਵ ਸਿੰਘ ਦੁੜਕਾ ਨੇ ਕਿਹਾ ਕਿ ਸ. ਬਾਠ ਇਸ ਇਲਾਕੇ ਦੀ ਸਨਮਾਨਯੋਗ ਸਖਸ਼ੀਅਤ ਹਨ। ਜਿਹਨਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਬੱਲ ਮਿਲੇਗਾ।

