

ਮੇਰੇ ਪੁੱਤਰ ਨੂੰ ਸਰੇਆਮ ਗੋਲੀ ਮਾਰ ਦਿਉ ਜੇ ਕੀਤਾ ਮੂਸੇ ਵਾਲੇ ਦਾ ਕਤਲ,,,,
ਮਾੜੀ ਸੰਗਤ ਕਰਕੇ ਹੀ ਕੀਤਾ ਸੀ ਬੇਦਖ਼ਲ,,,,
: ਪਿੰਡ ਜਵਾਹਰਕੇ ’ਚ ਸਿੱਧੂ ਮੂਸੇਵਲਾ ਕਤਲ ਕਾਂਡ ‘ਚ ਸ਼ਾਮਲ ਤਰਨਤਾਰਨ ਦੇ ਪਿੰਡ ਜੋੜਾ ਦੇ ਰਹਿਣ ਵਾਲੇ ਸ਼ੂਟਰ ਜਗਰੂਪ ਸਿੰਘ ਰੂਪਾ ਦੇ ਪਰਿਵਾਰਕ ਮੈਬਰਾ ਨਾਲ ਪੱਤਰਕਾਰਾ ਨੇ ਗੱਲਬਾਤ ਕੀਤੀ ਤਾ ਉਹਣਾ ਨੇ ਦੱਸਿਆ ਕਿ 2017 ਵਿੱਚ ਬੇਹਦਖਲ ਕਰ ਦਿੱਤਾ ਸੀ ! ਸੋਮਵਾਰ ਨੂੰ ਉਸ ਦਾ ਨਾਂ ਇਸ ਕਤਲਕਾਂਡ ‘ਚ ਸ਼ਾਮਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਪਹੁੰਚ ਕੇ ਰੇਡ ਕੀਤੇ ਤਾ ਉਥੇ ਸਿਰਫ ਮਾਤਾ ਪਿਤਾ ਹੀ ਮਿਲੇ
ਜਗਰੂਪ ਸਿੰਘ ਰੂਪਾ ਦਾ ਨਾਂ ਪੰਜਾਬ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਸਾਹਮਣੇ ਆਉਣ ਤੋਂ ਬਾਅਦ ਸਾਰਾ ਇਲਾਕਾ ਹੈਰਾਨ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਹਾਲਾਂਕਿ ਪਹਿਲਾਂ ਉਹ ਟਰੱਕ ਡਰਾਈਵਰ ਸੀ ਪਰ ਉਸਦੇ ਦੂਸਰੇ ਲੜਕੇ ਰਣਜੋਤ ਸਿੰਘ ਜੋ ਭਾਰਤੀ ਫੌਜ ‘ਚ ਹੈ, ਤੇ ਕਹਿਣ ’ਤੇ ਬਲਵਿੰਦਰ ਸਿੰਘ ਨੇ ਡਰਾਈਵਰੀ ਦਾ ਪੇਸ਼ਾ ਛੱਡ ਦਿੱਤਾ। ਦੋ ਏਕੜ ਜ਼ਮੀਨ ਦੀ ਮਾਲਕੀ ਵਾਲੇ ਇਸ ਪਰਿਵਾਰ ਨਾਲ ਆਂਢੀਆਂ-ਗੁਆਂਢੀਆਂ ਦੀ ਵੀ ਬਹੁਤੀ ਬੋਲਚਾਲ ਨਹੀਂ ਹੈ। ਪਿੰਡ ਤੋਂ ਪਤਾ ਲੱਗਾ ਕਿ ਜਗਰੂਪ ਸਿੰਘ ਰੂਪਾ 8-10 ਸਾਲ ਤੋਂ ਗੈਰ ਸਮਾਜਿਕ ਕੰਮਾਂ ਵਿਚ ਅਜਿਹਾ ਜੁੜਿਆ ਕਿ ਫਿਰ ਵਾਪਸੀ ਨਹੀਂ ਹੋਈ।ਪਰਿਵਾਰ ਨੇ ਦੱਸਿਆ ਕਿ ਜਗਰੂਪ ਕੁਝ ਸਮੇ ਤੋ ਕਾਫੀ ਨਸ਼ਿਆਂ ਦਾ ਆਦਿ ਹੋ ਗਿਆ ਸੀ! ਸਾਡੇ ਪਰਿਵਾਰ ਦੇ ਨਾਲ ਇਸਦਾ ਕੋਈ ਨਾਤਾ ਨਹੀ ਹੈ ! ਪਰਿਵਾਰ ਨੇ ਕਿਹਾ ਅਗਰ ਇਸਨੇ ਇਹ ਕਤਲ ਕਾਂਡ ਵਿਚ ਹੈ ਤਾ ਇਸਦੇ ਉਪਰ ਕਾਰਵਾਈ ਕੀਤੀ ਜਾਵੇ।
ਪੱਟੀ ਤੋਂ ਲਖਵਿੰਦਰ ਸਿੰਘ ਵਲਟੋਹਾ ਦੀ ਵਿਸ਼ੇਸ਼ ਰਿਪੋਰਟ
980377477
