
ਖੇਡਾਂ ਦਾ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਵਿਕਾਸ ਲਈ ਵੱਡਾ ਯੋਗਦਾਨ-ਕੈਬਨਿਟ ਮੰਤਰੀ
ਲੰਮਲੈਹੜੀ ਦੇ ਕ੍ਰਿਕਟ ਟੂਰਨਾਮੈਂਟ ਵਿਚ ਕੈਬਨਿਟ ਮੰਤਰੀ ਹਰਜੋਤ ਬੈਸ ਨੇ ਕੀਤੀ ਸ਼ਿਰਕਤ
ਖੇਡਾਂ ਦੇ ਪ੍ਰਤੀ ਜਾਗਰੂਕ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ
ਸ੍ਰੀ ਅਨੰਦਪੁਰ ਸਾਹਿਬ 13 ਜੂਨ,(SADA CHANNEL):- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਸੂਬੇ ਦੇ ਨੋਜਵਾਂਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ, ਜਿੱਥੇ ਨੌਜਵਾਨਾ ਤੇ ਬੱਚਿਆ ਲਈ ਸਾਰਥਕ ਮਹੋਲ ਸਿਰਜਿਆ ਜਾਵੇਗਾ ਤਾਂ ਜੋ ਉੱਚ ਕੋਟੀ ਦੇ ਨਵੇ ਖਿਡਾਰੀ ਪੈਦਾ ਕੀਤੇ ਜਾਣ।
ਬੀਤੀ ਸ਼ਾਮ ਲੰਮਲੈਹੜੀ ਦੇ ਖੇਡ ਟੂਰਨਾਮੈਟ ਵਿਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਨੋਜਵਾਨਾ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਅਤੇ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮੋਜੂਦਾ ਸਮੇਂ ਪੰਜਾਬ ਦੇ ਨੋਜਵਾਨਾ ਲਈ ਪਿੰਡਾਂ ਵਿਚ ਖੇਡਾਂ ਲਈ ਢੁਕਵਾ ਮਾਹੋਲ ਬਣਾਉਣ ਦੀ ਬਹੁਤ ਜਰੂਰਤ ਹੈ। ਖੇਡ ਸਟੇਡੀਅਮ ਦੀ ਘਾਟ ਹੈ, ਖੇਡ ਮੈਦਾਨ ਵਿਚ ਖਿਡਾਰੀਆ ਲਈ ਸਹੂਲਤਾਂ ਉਪਲੱਬਧ ਕਰਵਾਉਣੀਆਂ ਹਨ। ਇਸ ਲਈ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਸਮੇਂ ਉਥੇ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਸਮੇਂ ਵਿਸੇਸ ਨਿਗਰਾਨੀ ਰੱਖਣ ਲਈ ਕਿਹਾ ਹੈ ਤਾ ਜੋ ਖੇਡ ਮੈਦਾਨ ਅਤੇ ਖੇਡ ਸਟੇਡੀਅਮ ਖਿਡਾਰੀਆ ਦੇ ਅਨੁਕੂਲ ਬਣਾਏ ਜਾ ਸਕਣ।
ਕੈਬਨਿਟ ਮੰਤਰੀ ਨੇ ਪੇਂਡੂ ਖੇਡ ਮੇਲੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹੋਣ ਵਾਲੇ ਪੇਡੂ ਖੇਡ ਮੁਕਾਬਲੇ ਅਤੇ ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਤੇ ਅਮੀਰ ਵਿਰਸੇ ਦੇ ਪ੍ਰਤੀਕ ਹਨ। ਅਖਾੜੇ ਅਤੇ ਕੁਸ਼ਤੀ, ਕਬੱਡੀ, ਦੰਗਲ, ਛਿੰਝ ਮੇਲੇ ਸਾਡੀ ਸਾਨ ਹਨ, ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮਾ ਦੇ ਆਯੋਜਨ ਕਰਨ ਵਾਲੇ ਕਲੱਬ ਤੇ ਸੰਸਥਾਵਾ ਵਧਾਈ ਦੀਆਂ ਪਾਤਰ ਹਨ, ਜੋ ਅਜਿਹੇ ਸਲਾਘਾਯੋਗ ਉੱਦਮ ਕਰ ਰਹੀਆਂ ਹਨ।
ਉਨ੍ਹਾਂ ਨੇ ਅਜਿਹੇ ਖੇਡ ਮੁਕਾਬਲੇ ਕਰਵਾਉਣ ਵਾਲੇ ਆਯੋਜਕਾ ਨੂੰ ਵਧਾਈ ਦਿੱਤੀ ਹੈ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆ ਗਣਵਾਈਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਹਿੱਤ ਵਿਚ ਜਿਕਰਯੋਗ ਫੈਸਲੇ ਲੈ ਰਹੀ ਹੈ। ਇਸ ਮੌਕੇ ਸੋਹਣ ਸਿੰਘ ਬੈਸ, ਬਚਿੱਤਰ ਸਿੰਘ ਬੈਸ, ਦੀਪਕ ਸੋਨੀ ਭਨੂਪਲੀ, ਜੱਗਾ ਬਹਿਲੂ, ਜਸਪ੍ਰੀਤ ਜੇ.ਪੀ, ਕੈਪਟਨ ਗੁਰਨਾਮ ਸਿੰਘ, ਬਲਵੀਰ ਸਿੰਘ,ਗੁਰਨੈਬ ਸਿੰਘ ਜੱਜਰ,ਜਸਬੀਰ ਸਿੰਘ ਅਰੋੜਾ,ਬਲਵਿੰਦਰ ਕੌਰ, ਵਿਨੋਦ ਨੱਡਾ, ਯੋਗਰਾਜ ਸ਼ਰਮਾ, ਗੁਰਚਰਨ ਸਿੰਘ ਨੰਬਰਦਾਰ, ਮਦਨ ਸ਼ਰਮਾ, ਬਲਵੀਰ ਸਿੰਘ ਰਾਜਾ, ਨਿਤਿਨ,ਅੰਕੁਸ਼ ਤੇ ਵੱਡੀ ਗਿਣਤੀ ਵਿਚ ਖਿਡਾਰੀ ਤੇ ਪਿੰਡ ਵਾਸੀ ਹਾਜਰ ਸਨ।
