ਮਾਈਗ੍ਰੇਟਰੀ ਪਲਸ ਪੋਲੀਓ ਦੇ ਸਬੰਧ ਵਿਚ ਆਸ਼ਾ ਵਰਕਰਾ ਦੀ ਕਰਵਾਈ ਗਈ ਟ੍ਰੇਨਿੰਗ-ਸੀਨੀਅਰ ਮੈਡੀਕਲ ਅਫਸਰ

0
276
Asha Varkara's Training on Migratory Pulse Polio - Senior Medical Officer
ਮਾਈਗ੍ਰੇਟਰੀ ਪਲਸ ਪੋਲੀਓ ਦੇ ਸਬੰਧ ਵਿਚ ਆਸ਼ਾ ਵਰਕਰਾ ਦੀ ਕਰਵਾਈ ਗਈ ਟ੍ਰੇਨਿੰਗ-ਸੀਨੀਅਰ ਮੈਡੀਕਲ ਅਫਸਰ

SADA CHANNEL:-

ਮਾਈਗ੍ਰੇਟਰੀ ਪਲਸ ਪੋਲੀਓ ਦੇ ਸਬੰਧ ਵਿਚ ਆਸ਼ਾ ਵਰਕਰਾ ਦੀ ਕਰਵਾਈ ਗਈ ਟ੍ਰੇਨਿੰਗ-ਸੀਨੀਅਰ ਮੈਡੀਕਲ ਅਫਸਰ

ਸ੍ਰੀ ਅਨੰਦਪੁਰ ਸਾਹਿਬ 16 ਜੂਨ,(SADA CHANNEL):- ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਦੀ ਅਗਵਾਈ ਹੇਠ ਅੱਜ ਫੀਲਡ ਸਟਾਫ ਦੀ ਮਾਈਗ੍ਰੇਟਰੀ ਪਲਸ ਪੋਲੀਓ ਦੇ ਸੰਬੰਧ ਵਿਚ ਆਸ਼ਾ ਵਰਕਰਾ ਨੂੰ ਟ੍ਰੇਨਿੰਗ ਕਰਵਾਈ ਗਈ,ਇਸ ਸੰਬੰਧ ਵਿਚ ਬੋਲਦਿਆਂ ਉਨ੍ਹਾਂ ਨੇ ਦੱਸਿਆ ਕਿ 5 ਸਾਲ ਤੋ ਘੱਟ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਇਆ ਜਾਣਗੀਆਂ,ਸਿਹਤ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਭਰ ਵਿੱਚ ਟੀਮਾ ਬਣਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ,ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਹ ਟੀਮਾਂ ਘਰ-ਘਰ ਜਾ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਇਸ ਮੁਹਿਮ ਤਹਿਤ ਕਵਰ ਕਰੇਗੀ।

ਇਸ ਸਬੰਧ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਸੁਪਰਵਾਈਜ਼ਰਾਂ ਨਾਲ਼ ਮੀਟਿੰਗ ਕੀਤੀ ਗਈ ਅਤੇ ਪ੍ਰੋਗਰਾਮ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ।ਉਹਨਾਂ ਕਿਹਾ ਕਿ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਸਮੇਂ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਇਸ ਨਾ-ਮੁਰਾਦ ਬਿਮਾਰੀ ਨਾਲ ਲੜਾਈ ਜਾਰੀ ਹੈ, ਇਸ ਨੂੰ ਜੜ੍ਹੋਂ ਖਤਮ ਕਰਨ ਲਈ ਹਰ ਵਰਗ ਦੇ ਵਿਅਕਤੀ ਦੇ ਸਹਿਯੋਗ ਦੀ ਜਰੂਰਤ ਹੈ। ਜਿਸ ਵਿੱਚ ਡਾ.ਗੁਰਸੇਵਕ ਸਿੰਘ ਨੋਡਲ ਅਫਸਰ, ਮਹਿੰਦਰਪਾਲ ਸਿੰਘ ਮਾਵੀ ਅਤੇ ਸੁਰਜੀਤ ਸਿੰਘ ਸੁਪਵਾਈਜਰ, ਮਿੰਨੀ ਏ.ਐਨ.ਐਮ ਅਤੇ ਸਮੂਹ ਆਸ਼ਾ ਵਰਕਰ ਸਾਮਿਲ ਸਨ।

LEAVE A REPLY

Please enter your comment!
Please enter your name here