
Sada Channel:- ਪਾਕਿਸਤਾਨ ਦੀ ਕੋਟ ਲਖਪਤ ਜੇਲ ‘ਚ ਬੰਦ ਤਹਿਸੀਲ ਪੱਟੀ ਦੇ ਪਿੰਡ ਭਿੱਖੀਵਿੰਡ ਦੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦੇਹਾਂਤ ਹੋ ਗਿਆ ਹੈ। ਦਲਬੀਰ ਕੌਰ ਨੂੰ ਸ਼ਨੀਵਾਰ ਰਾਤ ਨੂੰ ਅਚਾਨਕ ਛਾਤੀ ‘ਚ ਦਰਦ ਹੋਇਆ, ਤਾਂ ਹੀ ਉਸ ਨੂੰ ਭਿੱਖੀਵਿੰਡ ਦੇ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦਲਬੀਰ ਕੌਰ ‘ਤੇ ਇਕ ਫਿਲਮ ਵੀ ਬਣੀ ਸੀ, ਜਿਸ ‘ਚ ਦਲਬੀਰ ਕੌਰ ਦੀ ਭੂਮਿਕਾ ਐਸ਼ਵਰਿਆ ਰਾਏ ਨੇ ਨਿਭਾਈ ਸੀ। ਅੱਜ ਬਾਅਦ ਦੁਪਹਿਰ ਉਸ ਦਾ ਅੰਤਿਮ ਸੰਸਕਾਰ 1 ਵਜੇ ਭਿੱਖੀਵਿੰਡ ਕੀਤਾ ਜਾਵੇਗਾ !
ਸਰਬਜੀਤ ਨੂੰ ਪਾਕਿਸਤਾਨ ਦੀ ਇੱਕ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੰਦਿਆਂ1991 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਹਾਲਾਂਕਿ ਸਰਕਾਰ ਨੇ 2008 ਵਿੱਚ ਸਰਬਜੀਤ ਦੀ ਫਾਂਸੀ ‘ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ ਪਰ ਦਲਬੀਰ ਕੌਰ ਨੇ ਆਪਣੇ ਭਰਾ ਨੂੰ ਛਡਾਊਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਜੇਲ੍ਹ ਤੋਂ ਬਾਹਰ ਨਹੀ ਆਇਆ ਪਰ ਅਪ੍ਰੈਲ 2013 ਵਿੱਚ ਲਾਹੌਰ ਵਿੱਚ ਕੈਦੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਸਰਬਜੀਤ ਸਿੰਘ ਮਾਰਿਆ ਗਿਆ!
ਰਿਪੋਰਟ ਤਰਨ-ਤਾਰਨ ਤੋਂ ਲਖਵਿੰਦਰ ਸਿੰਘ ਵਲਟੋਹਾ
9803774778, 7529846000
