ਸੂਏ ਵਿੱਚ ਆਇਆ ਪਾਣੀ ਦੋ ਸਾਲ ਦੇ ਬੱਚੇ ਲਈ ਬਣਿਆ ਕਾਲ ਸੂਬੇ ਵਿਚ ਡੁੱਬਣ ਕਾਰਨ ਬੱਚੇ ਦੀ ਹੋਈ ਮੌਤ

0
338
The water in the needle made for a two-year-old child. The child died due to drowning in the state
ਸੂਏ ਵਿੱਚ ਆਇਆ ਪਾਣੀ ਦੋ ਸਾਲ ਦੇ ਬੱਚੇ ਲਈ ਬਣਿਆ ਕਾਲ ਸੂਬੇ ਵਿਚ ਡੁੱਬਣ ਕਾਰਨ ਬੱਚੇ ਦੀ ਹੋਈ ਮੌਤ

SADA CHANNEL :-

SADA CHANNEL:- ਤਹਿਸੀਲ ਪੱਟੀ ਦੇ ਪਿੰਡ ਦਿਆਲਪੁਰਾ ਵਿਖੇ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਦੋ ਸਾਲ ਦੇ ਬੱਚੇ ਦੀ ਘਰ ਦੇ ਸਾਹਮਣੇ ਬਣੇ ਨਹਿਰੀ ਸੂਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਮ੍ਰਿਤਕ ਦੋ ਸਾਲ ਦੇ ਬੱਚੇ ਹੈਰੀ ਦੇ ਪਿਤਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਨ ਲਈ ਘਰ ਤੋਂ ਗਏ ਹੋਏ ਸਨ ਅਤੇ ਉਸ ਦਾ ਦੋ ਸਾਲ ਦਾ ਬੱਚਾ ਹੈਰੀ ਅਤੇ ਉਸ ਦੀ ਮਾਂ ਘਰ ਵਿੱਚ ਇਕੱਲੇ ਸਨ ਅਤੇ ਇਸ ਦੌਰਾਨ ਉਸ ਦੀ ਮਾਂ ਰੋਟੀਆਂ ਪਕਾਉਣ ਲੱਗ ਪਈ ਅਤੇ ਇਹ ਛੋਟਾ ਬੱਚਾ ਖੇਡਦਾ ਹੋਇਆ ਬਾਹਰ ਚਲਾ ਗਿਆ ਅਤੇ ਬਾਹਰ ਘਰ ਦੇ ਨਾਲ ਲੱਗਦੇ ਪਾਣੀ ਵਾਲੇ ਸੂਏ ਵਿੱਚ ਡਿੱਗ ਪਿਆ ਜਿਸ ਤੋਂ ਬਾਅਦ ਸਾਰਾ ਪਰਿਵਾਰ ਹੀ ਦੋ ਸਾਲ ਦੇ ਹੈਰੀ ਨੂੰ ਲੱਭਣ ਵਿਚ ਲੱਗ ਪਿਆ ਤਾਂ ਕੁਝ ਚਿਰ ਬਾਅਦ ਹੈਰੀ ਦੀ ਲਾਸ਼ ਪਿੰਡ ਦੇ ਸੂਏ ਦੇ ਬਣੇ ਪੁਲ ਹੇਠੋਂ ਮਿਲੀ ਇੱਥੇ ਦੱਸਣਯੋਗ ਹੈ ਕਿ ਇਸ ਨਹਿਰੀ ਸੂਏ ਵਿੱਚ ਕਈ ਸਾਲਾਂ ਬਾਅਦ ਪਾਣੀ ਆਇਆ ਸੀ ਅਤੇ ਇਹ ਸੂਆ ਇਸ ਪਰਿਵਾਰ ਦੇ ਦੋ ਸਾਲਾ ਛੋਟੇ ਬੱਚੇ ਲਈ ਕਾਲ ਬਣ ਗਿਆ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੂਏ ਦੇ ਕੰਢੇ ਕੰਧਾਂ ਕੀਤੀਆਂ ਜਾਣ ਤਾਂ ਜੋ ਅੱਗੇ ਤੋਂ ਹੋਰ ਵੀ ਕਈ ਘਟਨਾ ਹੋਣ ਤੋਂ ਬਚ ਸਕੇ।

ਪੱਟੀ ਤੋਂ ਲਖਵਿੰਦਰ ਸਿੰਘ ਵਲਟੋਹਾ ਦੀ ਰਿਪੋਰਟ 9803774778, 7529846000

LEAVE A REPLY

Please enter your comment!
Please enter your name here