ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਕੱਢੀ ਗਈ ਜਾਗਰੂਕਤਾ ਰੈਲੀ

0
290
Awareness rally against international drug and illegal trafficking
ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਕੱਢੀ ਗਈ ਜਾਗਰੂਕਤਾ ਰੈਲੀ

SADA CHANNEL:-

ਨੰਗਲ 27 ਜੂਨ,(SADA CHANNEL):- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਥਾਨਕ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਲਲਿਤ ਮੋਹਨ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਚ ਵਿਸ਼ੇਸ਼ ਰੂਪ ਵਿੱਚ ਪਹੁੰਚੇ ਡਾ.ਨਰੇਸ਼ ਕੁਮਾਰ ਐਸ.ਐਮ.ਓ ਸਿਵਲ ਹਸਪਤਾਲ ਨੰਗਲ ਵੱਲੋ ਸਿਖਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਦੱਸਿਆ ਤੇ ਸਰਕਾਰ ਵੱਲੋ ਦਿੱਤੀ ਜਾਂਦੀ ਦਵਾਈ ਨਾਲ ਨਸ਼ਾ ਛੱਡਣ ਲਈ ਕਿਹਾ ਤੇ ਇਹ ਦਵਾਈ ਵੀ ਹੋਲੀ ਹੋਲੀ ਘਟਾ ਕੇ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਤੇ ਉਹਨਾ ਵੱਲੋ ਮਰੀਜ਼ਾ ਨੂੰ ਕਿਹਾ ਕਿ ਇਹ ਨਸ਼ੇ ਦੀ ਆਦਤ ਛੱਡਣੀ ਚਾਹੀਦੀ ਹੈ, ਕਿਉਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਵੀ ਮਾੜਾ ਅਸਰ ਪੈਦਾ ਹੈ।


ਇਸ ਮੌਕੇ ਸਿਖਿਆਰਥੀਆਂ ਵੱਲੋਂ ” ਜਾਗੋ ਜਾਗੋ ਨਸ਼ੇ ਤਿਆਗੋ” ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ । ਜਿਕਰਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕਾਂ ਨੂੰ ਸਫਲਤਾ ਪੂਰਵਕ ਅਸਰਦਾਰ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਸ ਵੱਲੋ ਹਲਕੇ ਦੇ ਸਿਵਲ ਹਸਪਤਾਲਾ ਦਾ ਦੌਰਾ ਕਰਕੇ ਉਥੇ ਸਿਹਤ ਸਹੂਲਤਾਂ ਦੇ ਸੁਧਾਰ ਅਤੇ ਉਥੇ ਆਮ ਲੋਕਾਂ ਲਈ ਲੋੜੀਦੀਆ ਸੇਵਾਵਾਂ ਸਮੇ ਸਿਰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ।

ਉਨ੍ਹਾਂ ਵੱਲੋ ਸਰਕਾਰੀ ਹਸਪਤਾਲਾ ਵਿਚ ਮਰੀਜਾ ਦੇ ਇਲਾਜ ਤੋ ਇਲਾਵਾ ਓਟ ਕਲੀਨਿਕਾਂ ਵਿਚ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਡਾਕਟਰਾਂ ਨੂੰ ਪੂਰੀ ਮਿਹਨਤ, ਲਗਨ ਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਨੋਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾ ਜੋ ਤੰਦਰੁਸਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਮੌਕੇ ਪ੍ਰਿੰਸੀਪਲ ਲਲਿਤ ਮੋਹਨ, ਟ੍ਰੇਨਿੰਗ ਅਫ਼ਸਰ ਨਰੋਤਮ ਲਾਲ ਟ੍ਰੇਨਿੰਗ, ਅਫਸਰ ਗੁਰਨਾਮ ਸਿੰਘ ਭੱਲੜੀ, ਸੁਪਰਡੈਂਟ ਹਰਵਿੰਦਰ ਸਿੰਘ ,ਸਿਵਲ ਹਸਪਤਾਲ ਦੇ ਲੈਬ ਇੰਚਾਰਜ ਹਰਬਖਸ਼ ਸਿੰਘ, ਰਣਜੀਤ ਸਿੰਘ, ਵਰਿੰਦਰ ਸਿੰਘ, ਗੁਰਦੀਪ ਕੁਮਾਰ, ਮਲਕੀਤ ਸਿੰਘ, ਮਨੋਜ ਕੁਮਾਰ , ਬਲਜੀਤ ਸਿੰਘ, ਬਲਿੰਦਰ ਕੁਮਾਰ, ਅਜੇ ਕੁਮਾਰ, ਰਾਕੇਸ਼ ਕੁਮਾਰ, ਹੁਸ਼ਿਆਰ ਸਿੰਘ, ਵਿਜੇ ਕੁਮਾਰ, ਹਰਮਿੰਦਰ ਸਿੰਘ, ਸੰਦੀਪ ਕੁਮਾਰ, ਸੁਮਿਤ ਕੁਮਾਰ, ਹਰਪ੍ਰੀਤ ਸਿੰਘ , ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਤੇ ਸਮੂਹ ਸਟਾਫ ਮੈਂਬਰ ਅਤੇ ਸਿਖਿਆਰਥੀ ਹਾਜ਼ਰ ਸਨ।


ਤਸਵੀਰ- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਨਸ਼ਿਆਂ ਵਿਰੁੱਧ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦੇ ਹੋਏ ਸਿਵਲ ਹਸਪਤਾਲ ਨੰਗਲ ਦੇ ਐਸਐਮਓ ਡਾ ਨਰੇਸ਼ ਕੁਮਾਰ ਅਤੇ ਪ੍ਰਿੰਸੀਪਲ ਲਲਿਤ ਮੋਹਨ

LEAVE A REPLY

Please enter your comment!
Please enter your name here