ਪੰਜਾਬ ਸਰਕਾਰ ਵੱਲੋ 2022-23 ਦੇ ਪੇਸ਼ ਕੀਤੇ ਬਜਟ ਦੀ ਹਰ ਪਾਸੀਓ ਸ਼ਲਾਘਾ ਸਿੱਖਿਆ ਅਤੇ ਸਿਹਤ ਸੁਧਾਰ ਲਈ ਲੋੜੀਦੀ ਰਾਸ਼ੀ ਮੁਹੱਇਆ ਕਰਨ ਦੀ ਹੋਈ ਪ੍ਰਸੰਸਾ ਟੈਕਸ ਇੰਟੈਲੀਜੈਨਸ਼ ਯੂਨਿਟ ਹੋਵੇਗਾ ਸਥਾਪਤ

0
264
Appreciate all aspects of the budget presented by the Punjab Government for 2022-23. Praise for providing adequate funds for education and health improvement. A Tax Intelligence Unit will be set up
ਪੰਜਾਬ ਸਰਕਾਰ ਵੱਲੋ 2022-23 ਦੇ ਪੇਸ਼ ਕੀਤੇ ਬਜਟ ਦੀ ਹਰ ਪਾਸੀਓ ਸ਼ਲਾਘਾ ਸਿੱਖਿਆ ਅਤੇ ਸਿਹਤ ਸੁਧਾਰ ਲਈ ਲੋੜੀਦੀ ਰਾਸ਼ੀ ਮੁਹੱਇਆ ਕਰਨ ਦੀ ਹੋਈ ਪ੍ਰਸੰਸਾ ਟੈਕਸ ਇੰਟੈਲੀਜੈਨਸ਼ ਯੂਨਿਟ ਹੋਵੇਗਾ ਸਥਾਪਤ

SADA CHANNEL

1 ਜੁਲਾਈ ਤੋ ਬਿਜਲੀ ਮਾਫੀ, ਮੁਹੱਲਾ ਕਲੀਨਿਕਾ ਦੀ ਸਥਾਪਨਾ ਦੀ ਲੋਕਾਂ ਵੱਲੋ ਭਰਵੀ ਸ਼ਲਾਘਾ
ਈਕੋ ਟੂਰਿਜਮ, ਰੂਰਲ ਟੂਰਿਜਮ,ਕੰਡੀ ਖੇਤਰ ਲਈ ਸਹੂਲਤਾਂ ਦੇਣ ਦਾ ਫੈਸਲਾ ਲੋਕਾ ਲਈ ਵੱਡੀ ਰਾਹਤ

ਸ੍ਰੀ ਅਨੰਦਪੁਰ ਸਾਹਿਬ 27 ਜੂਨ,(SADA CHANNEL):- ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਰਾਏ ਨਾਲ 2022-23 ਦਾ ਪੇਪਰ ਲੈਂਸ ਬਜਟ ਲੋਕਹਿੱਤ ਵਿਚ ਬਣਾਇਆ ਗਿਆ ਹੈ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਲੋੜੀਦੇ ਫੰਡ ਮੁਹੱਇਆ ਕਰਵਾਉਣ ਵਾਲਾ ਇਹ ਬਜਟ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਪ੍ਰਤੀਕ ਹੈ,ਅੱਜ ਬਜਟ ਪੇਸ਼ ਹੋਣ ਉਪਰੰਤ ਇਲਾਕੇ ਦੇ ਪਤਵੰਤਿਆ ਤੇ ਸੀਨੀਅਰ ਆਗੂਆਂ ਨੇ ਬਜਟ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵਪਾਰੀਆਂ, ਪੰਜਾਬ ਦੇ ਆਮ ਲੋਕਾਂ, ਵਿਦਿਆਰਥੀਆਂ ਦੇ ਹਿੱਤ ਵਿਚ ਤਿਆਰ ਬਜਟ ਲੋਕਾਂ ਦੀਆਂ ਆਸਾ ਦੇ ਅਨੁਕੂਲ ਹੈ। ਆਮ ਲੋਕਾਂ ਦੀ ਰਾਏ ਲੈ ਕੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਵੱਲੋ ਪੇਸ਼ ਬਜਟ ਲੋਕਾਂ ਲਈ ਚੰਗਾ ਸੁਨੇਹਾ ਲੈ ਕੇ ਆਇਆ ਹੈ।

ਸੁਨਹਿਰੇ ਭਵਿੱਖ ਦੇ ਸੁਪਨਿਆਂ ਨੂੰ ਸਕਾਰ ਕਰਨ ਵਾਲਾ ਇਹ ਬਜਟ ਆਮ ਲੋਕਾਂ ਨੂੰ ਆਪਣੇ ਪੈਰਾ ਤੇ ਖੜੇ ਹੋਣ ਵਿਚ ਸਹਾਈ ਹੋਵੇਗਾ,ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਤੇ ਹਰ ਵਰਗ ਲਈ ਇਸ ਬਜਟ ਨੂੰ ਧਿਆਨ ਵਿਚ ਰੱਖ ਕੇ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦਾ ਪਹਿਲਾ ਬਜਟ ਸੂਬੇ ਦੇ ਹਰ ਖੇਤਰ ਵਿਚ ਜਿਕਰਯੋਗ ਬਦਲਾਓ ਲੈ ਕੇ ਆਵੇਗਾ। ਬਜਟ ਵਿਚ ਆਮ ਲੋਕਾਂ ਤੇ ਕੋਈ ਟੈਕਸ ਨਾ ਲਗਾਉਣ ਦੇ ਫੈਸਲੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਲੋਕਹਿੱਤ ਵਿਚ ਫੈਸਲੇ ਲੈਣ ਦੇ ਆਪਣੇ ਵਾਅਦੇ ਪੂਰੇ ਕੀਤੇ ਹਨ।

ਈਕੋ ਟੂਰਿਜਮ, ਰੂਰਲ ਟੂਰਿਜਮ ਅਤੇ ਸੈਰ ਸਪਾਟਾ ਸੱਨਤ ਨੂੰ ਹੋਰ ਪ੍ਰਫੁੱਲਤ ਕਰਨ ਦੀ ਤਜਵੀਜ ਵੀ ਇਸ ਬਜਟ ਵਿਚ ਲਿਆਦੀ ਗਈ ਹੈ। ਖੇਡਾਂ, ਮੈਡੀਕਲ ਐਜੂਕੇਸ਼ਨ, ਤਕਨੀਕੀ ਐਜੂਕੇਸ਼ਨ, ਕਾਨੂੰਨ ਅਤੇ ਨਿਆ ਪ੍ਰਣਾਲੀ, ਜੇਲਾ ਦੇ ਸੁਧਾਰ, ਹੁਨਰ ਸਿਖਲਾਈ, ਰੁਜਗਾਰ ਦੇ ਮੌਕੇ ਵਰਗੇ ਫੈਸਲੇ ਜਨਤਾ ਨੂੰ ਪੁੱਛ ਕੇ ਲਏ ਗਏ ਹਨ। ਇਹ ਬਜਟ ਜਨਤਾ ਦਾ ਬਜਟ ਬਣਾਇਆ ਗਿਆ ਹੈ।

ਡਾ.ਸੰਜੀਵ ਗੌਤਮ, ਡਾ.ਹਰਮਿੰਦਰ ਸਿੰਘ ਢਾਹੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਕਮਿੱਕਰ ਸਿੰਘ ਡਾਢੀ ਯੂਥ ਜਿਲ੍ਹਾ ਪ੍ਰਧਾਨ, ਜਸਵੀਰ ਸਿੰਘ ਅਰੋੜਾ, ਜਸਪ੍ਰੀਤ ਸਿੰਘ ਜੇ.ਪੀ, ਸੋਹਣ ਸਿੰਘ ਬੈਸ, ਦੀਪਕ ਸੋਨੀ ਭਨੂਪਲੀ, ਦੀਪਕ ਆਂਗਰਾ, ਜਸਪਾਲ ਸਿੰਘ ਢਾਹੇ,ਕੈਪਟਨ ਗੁਰਨਾਮ ਸਿੰਘ, ਜਗਜੀਤ ਜੱਗੀ, ਸ਼ਮੀ ਬੁਰਾਰੀ, ਹਰਤੇਗਵੀਰ ਤੇਗੀ,ਬਿੱਲਾ ਮਹਿਲਮਾ, ਪ੍ਰਿੰਸ ਉੱਪਲ, ਰਾਹੁਲ ਸੋਨੀ, ਓਕਾਰ ਸਿੰਘ, ਦੱਤ ਕੁਮਾਰ ਕਲਿੱਤਰਾ, ਨੀਰਜ ਦਘੋੜ, ਨਿਤਿਨ ਭਲਾਣ, ਨਿਤਿਨ ਬਾਸੋਵਾਲ,ਅੰਕੁਸ਼, ਜਸ਼ਨ, ਡਾ.ਜਰਨੈਲ, ਬਾਬੂ ਚਮਨ ਲਾਲ ਅਤੇ ਹੋਰਨਾ ਨੇ ਪੰਜਾਬ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਆਰਥਿਕਤਾ ਸੋਮੀਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਬਜਟ ਨੇ ਹਰ ਵਰਗ ਦਾ ਦਿੱਲ ਜਿੱਤਿਆ ਹੈ। ਇਸ ਬਜਟ ਨਾਲ ਜਿੱਥੇ ਪੰਜਾਬ ਦੇ ਹਰ ਵਰਗ ਨੂੰ ਰਾਹਤ ਮਿਲੇਗੀ। ਉਥੇ ਲੋੜਵੰਦ ਲੋਕਾਂ ਨੂੰ ਮਿਲਣ ਵਾਲੀ ਰਾਹਤ ਨਿਰੰਤਰ ਜਾਰੀ ਰਹੇਗੀ ਅਤੇ ਨਵੀਆ ਸੰਭਾਵਨਾਵਾ ਪੈਦਾ ਹੋਣਗੀਆਂ।

LEAVE A REPLY

Please enter your comment!
Please enter your name here