ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਵਲੋਂ ਮੈਰਿਟ ਵਿੱਚ ਆਉਣ ਵਾਲੀ ਕੰਨਿਆਂ ਸਕੂਲ ਦੀ ਵਿਦਿਆਰਥਣ ਪ੍ਰੇਰਣਾ ਸ਼ਰਮਾ ਦਾ ਸਨਮਾਨ

0
282
District Education Officer Jarnail Singh felicitates Prerna Sharma, a student of Merit Girls School
ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਵਲੋਂ ਮੈਰਿਟ ਵਿੱਚ ਆਉਣ ਵਾਲੀ ਕੰਨਿਆਂ ਸਕੂਲ ਦੀ ਵਿਦਿਆਰਥਣ ਪ੍ਰੇਰਣਾ ਸ਼ਰਮਾ ਦਾ ਸਨਮਾਨ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 29 ਜੂਨ,(SADA CHANNEL):- ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚ ਸੂਬੇ ਵਿੱਚੋਂ 8ਵੇਂ ਰੈਂਕ ਅਤੇ ਜਿਲ੍ਹਾ ਰੂਪਨਗਰ ਵਿੱਚੋ 500 ਵਿਚੋਂ 490 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪੇ੍ਰਰਣਾ ਸ਼ਰਮਾ ਪੁੱਤਰ ਪ੍ਰਵੀਨ ਕੁਮਾਰ ਦਾ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾ ਕਿਹਾ ਕਿ ਪ੍ਰੇਰਣਾ ਸ਼ਰਮਾ ਨੇ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਕਿਸੇ ਗੱਲੋਂ ਘੱਟ ਨਹੀ ਹਨ ਤੇ ਇਸ ਵਿਦਿਆਰਥਣ ਦੀ ਅਣਥੱਕ ਮਿਹਨਤ ਕਾਰਨ ਇਹ ਸੂਬੇ ਵਿੱਚੋਂ 8ਵੇਂ ਰੈਂਕ ਅਤੇ ਜਿਲ੍ਹੇ ਵਿੱਚੋ ਪਹਿਲੇ ਨੰਬਰ ਤੇ ਪਹੁੰਚੀ ਹੈ।

ਜਿਸ ਲਈ ਉਹ ਸਕੂਲ ਸਟਾਫ ਅਤੇ ਮਾਪਿਆਂ ਦੇ ਨਾਲ-ਨਾਲ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੰਦੇ ਹਨ। ਇਸ ਤੋਂ ਪਹਿਲਾ ਸਕੂਲ ਮੁੱਖੀ ਪ੍ਰਿੰਸੀਪਲ ਨੀਰਜ ਵਰਮਾ ਨੇ ਕਿਹਾ ਕਿ ਵਿਦਿਆਰਥਣ ਪ੍ਰੇਰਣਾ ਸ਼ਰਮਾ ਵਲੋਂ ਕੀਤੀ ਗਈ ਪ੍ਰਾਪਤੀ ਨਾਲ ਸਕੂਲ ਦਾ ਹੀ ਨਹੀਂ ਸਗੋ ਸਮੁੱਚੇ ਇਲਾਕੇ ਦਾ ਮਾਣ ਵੱਧਿਆ ਹੈ।ਉਹਨਾ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉ,ਕਿਉਕਿ ਇਹ ਸਕੂਲ ਕਿਸੇ ਗੱਲੋ ਘੱਟ ਨਹੀ ਹਨ,ਇਸ ਤੋਂ ਬਾਅਦ ਸਕੂਲ ਵਲੋਂ ਪੇ੍ਰਰਣਾ ਸ਼ਰਮਾ ਨੂੰ ਗਿਆਰਾ ਹਜਾਰ ਰੁਪਏ ਦੇ ਆਰਥਿਕ ਮੱਦਦ ਵੀ ਦਿੱਤੀ ਗਈ।

ਇਸ ਮੌਕੇ ਉਸ ਦੀ ਮਾਤਾ ਸੁਦੇਸ ਕੁਮਾਰੀ, ਦਾਦੀ ਕੁਸ਼ਮ ਲਤਾ, ਭਰਾ ਅੰਕੁਸ਼ ਸਰਮਾ ਤੇ ਪ੍ਰਣਵ ਸ਼ਰਮਾ ਤੋਂ ਇਲਾਵਾ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਲੁਕੇਸ ਮੋਹਨ ਸ਼ਰਮਾ, ਦਿਆ ਸਿੰਘ ਸੰਧੂ, ਸੰਗੀਤਾ ਗੈਰਾ, ਹਰਮੇਸ ਲਾਦੀ, ਨਰੇਸ਼ ਰਾਣੀ, ਅਰੁਣ ਸ਼ਰਮਾ, ਜੀਵਨ ਜ਼ੋਤੀ, ਸੀਮਾ ਜੱਸਲ, ਸੁਨੀਤਾ ਧਰਮਾਣੀ, ਸੁਮਨ ਚਾਂਦਲਾ, ਗੁਰਪ੍ਰੀਤ ਕੌਰ, ਪੁਨੀਤਾ ਸ਼ਰਮਾ, ਦਲਜੀਤ ਕੌਰ, ਨੀਰਜ ਦੇਵੀ, ਅਸੋ਼ਕ ਕੁਮਾਰ, ਬਲਜੀਤ ਕੌਰ, ਤਰਨਜੀਤ ਸਿੰਘ, ਸਮਿਤ ਕੁਮਾਰ, ਆਦਿ ਹਾਜਰ ਸਨ।ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਰਿਟ ਵਿੱਚ ਪੁਜੀਸ਼ਨ ਹਾਸਲ ਕਰਨ ਵਾਲੀ ਪ੍ਰੇਰਣਾ ਸਰਮਾ ਨੂੰ ਸਨਮਾਨਿਤ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਤੇ ਹੋਰ।

LEAVE A REPLY

Please enter your comment!
Please enter your name here