ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨਜ਼ਾਇਜ ਮਾਈਨਿੰਗ ਦੇ ਦੋਸ਼ੀ ਅਫਸਰਾਂ ਵਿਰੁੱਧ ਕਾਰਵਾਈ ਕਰਦਿਆਂ 20 ਦਿਨ ਚ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ

0
270
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨਜ਼ਾਇਜ ਮਾਈਨਿੰਗ ਦੇ ਦੋਸ਼ੀ ਅਫਸਰਾਂ ਵਿਰੁੱਧ ਕਾਰਵਾਈ ਕਰਦਿਆਂ 20 ਦਿਨ ਚ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ

SADA CHANNEL:-

ਵਿਧਾਇਕ ਦਿਨੇਸ਼ ਚੱਢਾ ਨੇ ਵਿਧਾਨ ਸਭਾ ਚ ਨਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਕੋਲੋਂ 1000 ਕਰੋੜ ਰੁਪਏ ਦੀ ਵਸੂਲੀ ਦਾ ਮਾਮਲਾ ਚੁੱਕਿਆ

ਸ੍ਰੀ ਅਨੰਦਪੁਰ ਸਾਹਿਬ 30 ਜੂਨ,(SADA CHANNEL):- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਜਾਇਜ ਮਾਈਨਿੰਗ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਠੀਕ ਹੈ ਕਿ ਪਿੱਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਚ ਕਾਰਵਾਈ ਨਹੀਂ ਹੋਈ ਸੀ, ਪੰਜਾਬ ਸਰਕਾਰ ਵੱਲੋਂ ਆਪਣੇ ਮੋਜੂਦਾ ਕਾਰਜਕਾਲ ਦੇ ਸੁਰੂ ਵਿਚ ਹੀ ਮਾਈਨਿੰਗ ਵਿਭਾਗ ਵੱਲੋ ਕਾਰਵਾਈ ਨਾਂ ਕਰਨ ਵਾਲੇ ਜਿਲ੍ਹਾ ਮਈਨਿੰਗ ਅਫਸਰ ਅਤੇ ਦੋ ਜਨਰਲ ਮੈਨੇਜਰਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ।

ਅਤੇ ਉਨ੍ਹਾਂ 20 ਦਿਨ ਚ ਅਗਲੇਰੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ,ਉਨ੍ਹਾਂ ਨੇ ਰੂਪਨਗਰ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚ ਬੀਤੇ ਸਮੇਂ ਦੌਰਾਨ ਹੋਈ ਨਜਾਇਜ ਮਾਈਨਿੰਗ ਦੇ ਦੋਸ਼ੀਆਂ ਵਿਰੁੱਧ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਨਜਾਇਜ ਮਾਈਨਿੰਗ ਕਰਨ ਵਾਲੇ ਦੋਸ਼ੀਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਖਸ਼ਿਆ ਨਹੀ ਜਾਵੇਗਾ।


ਜਿਕਰਯੋਗ ਹੈ ਕਿ ਰੂਪਨਗਰ ਤੋਂ ਵਿਧਾਇਕ ਸ੍ਰੀ ਦਿਨੇਸ਼ ਚੱਢਾ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਜਾਇਜ ਮਾਈਨਿੰਗ ਕਰਨ ਵਾਲੇ ਹਰਸਾ ਬੇਲਾ, ਸਵਾੜਾ ਤੇ ਬੇਇਹਰਾ ਤਿੰਨ ਖੱਡਾਂ ਦੇ ਠੇਕੇਦਾਰਾਂ ਕੋਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਕਰੀਬ 1000 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਮਾਮਲਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਐਨ ਜੀ ਟੀ ਨੇ ਉਨ੍ਹਾਂ ਦੇ ਕੇਸ ਚ ਹੀ 632 ਕਰੋੜ ਦੀ ਪੈਨਲਟੀ ਇਨ੍ਹਾਂ ਦੋਸ਼ੀਆਂ ਨੂੰ ਲਗਾਈ ਸੀ, ਜੋ ਕਿ ਹੁਣ ਵਿਆਜ ਸਮੇਤ ਕਰੀਬ 1000 ਕਰੋੜ ਬਣ ਜਾਂਦੀ ਹੈ। ਇਸ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਨੇ ਐਨ ਜੀ ਟੀ ਵੱਲੋ ਮਾਈਨਿੰਗ ਨਾਲ਼ ਹੋਏ ਨੁਕਸਾਨ ਦੀ ਰਿਵਾਈਵਲ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।


ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਨਿਰੰਤਰ ਆਪਣੇ ਵਿਭਾਗਾਂ ਦੀ ਤਿੰਨ ਮਹੀਨੇ ਦੀ ਬਿਹਤਰੀਨ ਕਾਰਗੁਜਾਰੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋ ਜੇਲ੍ਹਾਂ ਵਿਚ ਕੀਤੇ ਸੁਧਾਰ ਅਤੇ ਵਿਰੋਧੀਆਂ ਵੱਲੋ ਬੀਤੇ ਸਮੇਂ ਦੌਰਾਨ ਜੇਲ੍ਹਾ ਵਿਚ ਬੰਦ ਗੈਗਸਟਰਾਂ ਤੇ ਹੋਰਨਾਂ ਨੂੰ ਦਿੱਤੇ ਜਾ ਰਹੇ ਵੀ.ਆਈ.ਪੀ ਸਹੂਲਤਾਂ ਬਾਰੇ ਵੀ ਵਿਧਾਨ ਸਭਾ ਵਿਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਵੱਲੋ ਨਜਾਇਜ ਮਾਈਨਿੰਗ ਰੋਕਣ, ਭ੍ਰਿਸਟਾਚਾਰ ਖਤਮ ਕਰਨ ਦੇ ਕੀਤੇ ਉਪਰਾਲੇ ਵੀ ਵਿਧਾਨ ਸਭਾ ਵਿਚ ਵੱਖ ਵੱਖ ਸਵਾਲਾ ਦੇ ਜਵਾਬ ਵਿਚ ਪ੍ਰਗਟ ਕੀਤੇ ਜਾ ਰਹੇ ਹਨ, ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਉਨ੍ਹਾਂ ਦੇ ਵੋਟਰਾਂ ਤੇ ਸਮਰਥਕਾਂ ਵੱਲੋ ਕੈਬਨਿਟ ਮੰਤਰੀ ਦੀ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।

ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਵੱਲੋਂ ਨਜਾਇਜ ਮਾਈਨਿੰਗ ਅਤੇ ਭ੍ਰਿਸਟਾਚਾਰ ਵਿਰੁੱਧ ਜੀਰੋ ਟੋਲਰੈਂਸ ਸਬੰਧੀ ਕੀਤੇ ਪ੍ਰਗਟਾਵੇ ਦੀ ਡਾ.ਸੰਜੀਵ ਗੌਤਮ, ਡਾ.ਹਰਮਿੰਦਰ ਸਿੰਘ ਢਾਹੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਕਮਿੱਕਰ ਸਿੰਘ ਡਾਢੀ ਯੂਥ ਜਿਲ੍ਹਾ ਪ੍ਰਧਾਨ, ਜਸਵੀਰ ਸਿੰਘ ਅਰੋੜਾ ਜਿਲ੍ਹਾ ਪ੍ਰਧਾਨ ਵਪਾਰ ਮੰਡਲ ਰੂਪਨਗਰ, ਜਸਪ੍ਰੀਤ ਸਿੰਘ ਜੇ.ਪੀ, ਸੋਹਣ ਸਿੰਘ ਬੈਸ, ਦੀਪਕ ਸੋਨੀ ਭਨੂਪਲੀ, ਦੀਪਕ ਆਂਗਰਾ, ਜਸਪਾਲ ਸਿੰਘ ਢਾਹੇ,ਕੈਪਟਨ ਗੁਰਨਾਮ ਸਿੰਘ ਵੱਲੋ ਭਰਪੂਰ ਸ਼ਲਾਘਾ ਕੀਤੀ ਗਈ।

LEAVE A REPLY

Please enter your comment!
Please enter your name here