ਸਟੱਡੀ ਸਰਕਲ ਵੱਲੋਂ ਬਾਲ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ

0
322
ਸਟੱਡੀ ਸਰਕਲ ਵੱਲੋਂ ਬਾਲ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ

SADA CHANNEL:-

NANGAL,(SADA CHANNEL):- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਸਥਾਪਨਾ ਵਰ੍ਹੇ ਦੀ ਗੋਲਡਨ ਜੁਬਲੀ ਮਨਾਉਂਦੀਆਂ ਹੋਇਆ ਸੰਸਾਰ ਭਰ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ ਮੇਂਨ ਮਾਰਕੀਟ, ਨੰਗਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਬਾਲ ਮੇਲੇ ਰੱਖੇ ਗਏ ਹਨ। ਜਿਸ ਵਿੱਚ ਕੀਰਤਨ, ਭਾਸ਼ਣ, ਕਵਿਤਾ ਅਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਇੰਚਾਰਜ ਗੁਰਪ੍ਰੀਤ ਸਿੰਘ, ਯੂਨਿਟ ਇੰਚਾਰਜ਼ ਮਨਪ੍ਰੀਤ ਸਿੰਘ, ਗੁਰੂ ਨਾਨਕ ਮੋਦੀਖਾਨੇ ਦੇ ਵਲੰਟੀਅਰ ਦਲਵਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਦੀਵਾਨ ਸਿੰਘ ਮਦਾਨ, ਮੈਨੇਜਰ ਸ ਹਰਵਿੰਦਰ ਸਿੰਘ ਨਾਰੰਗ, ਇੰਦਰਪਾਲ ਸਿੰਘ ਮਦਾਨ, ਜਸਵਿੰਦਰ ਸਿੰਘ, ਸਤਨਾਮ ਸਿੰਘ, ਗਗਨਦੀਪ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ ਅਤੇ ਕੀਰਤਨੀਏ ਭਾਈ ਯਸ਼ਕਰਨ ਸਿੰਘ ਨੇ ਬਾਲ ਮੇਲੇ ਦਾ ਪੋਸਟਰ ਰਿਲੀਜ਼ ਕੀਤਾ,ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਬਾਲ ਮੇਲੇ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 10 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਜਿਸ ਵਿੱਚ ਇਲਾਕੇ ਦੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਭਾਗ ਲੈਣਗੇ। ਇਸ ਮੌਕੇ ਟੀਮ ਨੇ ਬਾਲ ਮੇਲੇ ਦੀ ਤਿਆਰੀ ਸੰਬੰਧੀ ਇੱਕਤਰਤਾ ਵੀ ਕੀਤੀ।

LEAVE A REPLY

Please enter your comment!
Please enter your name here