ਮਾਨ ਸਰਕਾਰ ਨੇ ਕੀਤੀ ਇਕ ਜੁਲਾਈ ਤੋਂ 300 ਯੂਨਿਟ ਬਿਜਲੀ ਮੁਆਫ਼ ਸਰਕਾਰ ਵੱਲੋਂ ਵਾਰੀ ਵਾਰੀ ਆਪਣੀਆ ਗਰੰਟੀਆਂ ਪੂਰੀਆਂ ਕਰਕੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

0
240
ਮਾਨ ਸਰਕਾਰ ਨੇ ਕੀਤੀ ਇਕ ਜੁਲਾਈ ਤੋਂ 300 ਯੂਨਿਟ ਬਿਜਲੀ ਮੁਆਫ਼ ਸਰਕਾਰ ਵੱਲੋਂ ਵਾਰੀ ਵਾਰੀ ਆਪਣੀਆ ਗਰੰਟੀਆਂ ਪੂਰੀਆਂ ਕਰਕੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 01 ਜੁਲਾਈ (SADA CHANNEL):- ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ ਹੈ, ਮਾਨ ਸਰਕਾਰ ਨੇ ਅੱਜ ਤਿੰਨ ਸੌ ਯੂਨਿਟ ਪ੍ਰਤੀ ਮਹੀਨਾ ਵਾਲੀ ਆਪਣੀ ਗਾਰੰਟੀ ਪੂਰੀ ਕਰ ਦਿੱਤੀ ਹੈ, ਜੋ ਸੂਬੇ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਦਿਖਾਇਆ ਹੈ। ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਸੀ ਕਿ ਉਹ ਜਿੱਤਣ ਤੋਂ ਬਾਅਦ ਬਿਜਲੀ ਬਿੱਲਾ ਦੀ ਮੁਆਫੀ ਪੰਜਾਬੀਆਂ ਨੂੰ ਦੇਵੇਗੀ, ਉਹ ਗਰੰਟੀ ਅੱਜ ਮਾਨ ਸਰਕਾਰ ਨੇ ਪੂਰੀ ਕਰ ਦਿੱਤੀ ਹੈ। ਇੱਕ ਜੁਲਾਈ ਤੋਂ ਪੰਜਾਬ ਦੇ ਹਰ ਪਰਿਵਾਰ ਨੂੰ ਤਿੰਨ ਸੌ ਯੂਨਿਟ ਪ੍ਰਤੀ ਮਹੀਨਾ ਮੁਫਤ ਮਿਲਣਗੇ।ਗਾਰੰਟੀ ਪੂਰੇ ਹੋਣ ਤੇ ਆਮ ਜਨਤਾ ਦੇ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ,ਹਰ ਪੰਜਾਬੀ ਇਸ ਗਾਰੰਟੀ ਦੇ ਪੂਰੇ ਹੋਣ ਤੋਂ ਖੁਸ਼ ਹੈ।


ਡਾ.ਸੰਜੀਵ ਗੌਤਮ, ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ, ਕਮਿੱਕਰ ਸਿੰਘ ਡਾਹਢੀ ,ਜਸਵੀਰ ਸਿੰਘ ਜੱਸੂ, ਜਸਪ੍ਰੀਤ ਜੇਪੀ ,ਦੀਪਕ ਸੋਨੀ ਭਨੂਪਲੀ ,ਜਸਪਾਲ ਸਿੰਘ ਢਾਹੇਂ ,ਬਾਬੂ ਚਮਨ ਲਾਲ ,ਦੀਪਕ ਆਗਰਾ ,ਕੈਪਟਨ ਗੁਰਨਾਮ ਸਿੰਘ , ਸਰਬਜੀਤ ਸਿੰਘ ਭਟੋਲੀ, ਦਵਿੰਦਰ ਸਿੰਘ ਸ਼ਿੰਦੂ, ਕੇਸਰ ਸੰਧੂ , ਗੁਰਮੀਤ ਸਿੰਘ ਢੇਰ , ਸਤੀਸ਼ ਕੁਮਾਰ ਚੋਪੜਾ, ਪ੍ਰਿੰਸ ਉੱਪਲ ,ਜੁਝਾਰ ਆਸਪੁਰ ,ਜਗਜੀਤ ਸਿੰਘ ਜੱਗੀ ,ਰੋਹਿਤ ਬਾਸੋਵਾਲ, ਨਿਤਿਨ, ਅੰਕੁਸ਼, ਰਾਹੁਲ ਸੋਨੀ ,ਉਂਕਾਰ ਸਿੰਘ ਮੇਘਪੁਰ , ਕਾਕੂ ਰਾਏਪਰ ,ਬਿੱਲਾ ਮਹਿਲਵਾਂ , ਜਗਿਆ ਦੱਤ, ਨਰੇਸ਼ ਸੋਨੀ, ਪੰਮੁ ਬ੍ਰਹਮਪੁਰ, ਕਸ਼ਮੀਰੀ ਲਾਲ, ਰਾਕੇਸ਼ ਕੁਮਾਰ,ਮਨੂ ਪੁਰੀ, ਮੈਡਮ ਊਸ਼ਾ ਰਾਣੀ ,ਕਮਲੇਸ਼ ਨੱਡਾ ,ਸੁਨੀਤਾ ਰਾਣੀ ਪ੍ਰਕਾਸ਼ ਕੌਰ, ਸੋਹਣ ਸਿੰਘ ਬੈਂਸ ਤੇ ਹੋਰ ਪਤਵੰਤਿਆ ਤੇ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਹੀ ਜਨਤਾ ਦੇ ਨਾਲ ਕੀਤੇ ਗਏ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਜਿੰਨੀਆਂ ਵੀ ਗਾਰੰਟੀਆਂ ਚੋਣ ਦੌਰਾਨ ਦਿੱਤੀਆਂ ਗਈਆਂ ਸੀ, ਹਰ ਇੱਕ ਗਾਰੰਟੀ ਨੂੰ ਪੂਰਾ ਕਰਨ ਦੇ ਲਈ ਪੰਜਾਬ ਸਰਕਾਰ ਨੇ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ ਹੈ। ਸਰਕਾਰ ਦਾ ਵਚਨ ਹੈ ਕਿ ਜਨਤਾ ਨਾਲ ਕੀਤਾ ਹਰ ਇਕ ਵਾਅਦਾ ਪੂਰਾ ਕੀਤਾ ਜਾਵੇਗਾ, ਸਾਰੇ ਆਗੂਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਬਜਟ ਸੈਸ਼ਨ ਦੇ ਦੌਰਾਨ ਚੁੱਕੇ ਗਏ ਮੁਦਿਆ ਲਈ ਸ਼ਲਾਘਾ ਕੀਤੀ ਤੇ ਕਿਹਾ ਕੈਬਨਿਟ ਮੰਤਰੀ ਨੇ ਇਲਾਕੇ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕੀਤਾ, ਉਨ੍ਹਾਂ ਕਿਹਾ ਸਾਨੂੰ ਆਪਣੇ ਵਿਧਾਇਕ ਉੱਤੇ ਮਾਣ ਹੈ। ਉਨ੍ਹਾਂ ਹੋਰ ਦੱਸਿਆ ਕਿ ਨੋਜਵਾਨ ਕੈਬਨਿਟ ਮੰਤਰੀ ਨੇ ਵਿਧਾਨ ਸਭਾ ਵਿਚ ਆਪਣੇ ਵਿਭਾਗਾ ਦੇ ਨਾਲ ਸਬੰਧਿਤ ਸਵਾਲਾ ਦੇ ਸਟੀਕ ਤੇ ਸਾਫ ਜਵਾਬ ਦੇ ਕੇ ਵਿਰੋਧੀਆ ਨੂੰ ਵੀ ਹਰਜੋਤ ਬੈਂਸ ਦੀ ਤਾਰੀਫ ਕਰਨ ਤੇ ਸ਼ਲਾਘਾ ਕਰਨ ਲਈ ਮਜਬੂਰ ਕਰ ਦਿੱਤਾ। ਕੈਬਨਿਟ ਮੰਤਰੀ ਵੱਲੋ ਜੇਲ੍ਹਾ ਵਿਚ ਸੁਧਾਰ, ਨਜਾਇਜ ਮਾਈਨਿੰਗ ਦੇ ਦੋਸ਼ੀਆ ਵਿਰੁੱਧ ਕਾਰਵਾਈ ਅਤੇ ਗੈਂਗਸਟਰਾਂ ਬਾਰੇ ਜੋ ਜਾਣਕਾਰੀ ਵਿਧਾਨ ਸਭਾ ਵਿਚ ਦਿੱਤੀ, ਉਸ ਨੇ ਦੇਸ਼ ਦੀਆਂ ਰਾਸ਼ਟਰੀ ਪਾਰਟੀਆਂ ਨੂੰ ਵੀ ਕੈਬਨਿਟ ਮੰਤਰੀ ਦੀ ਪ੍ਰਸੰਸਾ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਵਿਧਾਇਕ ਸਾਡਾ ਮਾਣ ਹੈ।

LEAVE A REPLY

Please enter your comment!
Please enter your name here