ਜ਼ਿਲ੍ਹਾ ਪ੍ਰਸਾਸ਼ਨ ਨੇ ਬੁਧਕੀ ਨਦੀ ਦੇ ਬੰਨ੍ਹ ਤੇ ਬਰਸਾਤੀ ਪਾਣੀ ਨਾਲ ਪੈ ਰਹੀ ਖਾਰ ਨੂੰ ਤੁਰੰਤ ਬੰਦ ਕਰਵਾਇਆ

0
286
ਜ਼ਿਲ੍ਹਾ ਪ੍ਰਸਾਸ਼ਨ ਨੇ ਬੁਧਕੀ ਨਦੀ ਦੇ ਬੰਨ੍ਹ ਤੇ ਬਰਸਾਤੀ ਪਾਣੀ ਨਾਲ ਪੈ ਰਹੀ ਖਾਰ ਨੂੰ ਤੁਰੰਤ ਬੰਦ ਕਰਵਾਇਆ

SADA CHANNEL:-

ਜ਼ਿਲ੍ਹਾ ਪ੍ਰਸਾਸ਼ਨ ਨੇ ਬੁਧਕੀ ਨਦੀ ਦੇ ਬੰਨ੍ਹ ਤੇ ਬਰਸਾਤੀ ਪਾਣੀ ਨਾਲ ਪੈ ਰਹੀ ਖਾਰ ਨੂੰ ਤੁਰੰਤ ਬੰਦ ਕਰਵਾਇਆ

ਦੇਰ ਰਾਤ ਵਧੀਕ ਡਿਪਟੀ ਕਮਿਸ਼ਨਰ ਡਾ.ਨਿੱਧੀ ਕੁਮੁਦ ਬੰਬਾਹ ਅਧਿਕਾਰੀਆਂ ਨਾਲ ਮੌਕੇ ਤੇ ਪਹੁੰਚੇ

ਆਮ ਲੋਕਾਂ ਦਾ ਲਿਆ ਸਹਿਯੋਗ, ਹੈਲਪ ਲਾਈਨ ਨੰ:01881-221157 ਬਾਰੇ ਦਿੱਤੀ ਜਾਣਕਾਰੀ

ਰੂਪਨਗਰ 01 ਜੁਲਾਈ,(SADA CHANNEL):- ਭਾਰੀ ਬਰਸਾਤ ਕਾਰਨ ਆਮ ਤੌਰ ਤੇ ਜਿਲ੍ਹੇ ਵਿਚ ਕਈ ਵਾਰ ਹੜ੍ਹਾ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ, ਪਹਾੜਾ ਤੇ ਭਾਰੀ ਬਰਸਾਤ ਹੋਣ ਕਾਰਨ ਨਦੀਆਂ ਦਾ ਪਾਣੀ ਦਾ ਪੱਧਰ ਵੱਧ ਜਾਂਦਾ ਹੈ, ਨੀਵੇ ਇਲਾਕਿਆਂ ਵਿਚ ਹੜ੍ਹਾ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਦੇ ਅਗਾਓ ਪ੍ਰਬੰਧ ਕੀਤੇ ਜਾਂਦੇ ਹਨ, ਇਸ ਦੇ ਬਾਵਜੂਦ ਕਈ ਵਾਰ ਨਦੀਆਂ/ਦਰਿਆਵਾਂ ਦੇ ਕੰਢੇ ਅਤੇ ਬੰਨ ਵਿਚ ਖਾਰ ਪੈ ਜਾਣ ਨਾਲ ਨੀਵੇ ਇਲਾਕਿਆਂ ਵਿਚ ਪਾਣੀ ਭਰ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਦੇ ਲਈ ਪ੍ਰਸਾਸ਼ਨ ਦਿਨ ਰਾਤ ਚੌਕਸ ਹੈ ਅਤੇ 24×7 ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਆਈ.ਏ.ਐਸ ਵੱਲੋਂ ਭਾਰੀ ਬਰਸਾਤਾ ਕਾਰਨ ਸੰਭਾਵੀ ਹੜ੍ਹਾ ਦੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਹੋਏ ਹਨ ਅਤੇ ਪਹਾੜਾ ਵਿਚ ਹੋਣ ਵਾਲੀ ਬਰਸਾਤ ਤੇ ਭਾਖੜਾ ਡੈਮ ਤੋ ਪਾਣੀ ਛੱਡਣ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਬੀਤੀ ਸ਼ਾਮ ਜਿਲ੍ਹਾ ਪ੍ਰਸਾਸ਼ਨ ਦੇ ਧਿਆਨ ਵਿਚ ਆਇਆ ਕਿ ਖੈਰਾਬਾਦ (ਰੂਪਨਗਰ) ਵਿਖੇ ਬੁਧਕੀ ਨਦੀ ਤੇ ਬਣੇ ਬੰਨ ਤੇ ਭਾਰੀ ਬਰਸਾਤ ਕਾਰਨ ਖਾਰ ਲੱਗਣ ਨਾਲ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਦੇਰ ਸ਼ਾਮ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨਿੱਧੀ ਕੁਮੁਦ ਬੰਬਾਹ ਪੀ.ਸੀ.ਐਸ, ਕਾਰਜਕਾਰੀ ਇੰਜੀਨਿਅਰ ਸਰਹਿੰਦ ਕਨਾਲ ਗੁਰਪ੍ਰੀਤਪਾਲ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੌਕੇ ਤੇ ਪਹੁੰਚੇ ਤੇ ਪਿੰਡ ਵਾਸੀਆ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਬੁਧਕੀ ਨਦੀ ਬੰਨ ਤੇ ਪਈ ਖਾਰ ਦੀ ਮੁਰੰਮਤ ਕਰਵਾਈ।

ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਬੰਨ ਦੀ ਮੁਰੰਮਤ ਚੰਗੀ ਤਰਾਂ ਕਰਵਾਈ ਜਾਵੇ ਅਤੇ ਹੋਰ ਨਾਜੁਕ ਥਾਵਾ ਜਿੱਥੇ ਅਜਿਹੇ ਹਾਲਾਤ ਪੈਦਾ ਹੋਣ ਦੀਆਂ ਸੰਭਾਵਨਾਵਾ ਹਨ, ਉਨ੍ਹਾਂ ਦੀ ਪਹਿਲਾ ਹੀ ਮੁਰੰਮਤ ਕਰਵਾ ਦਿੱਤੀ ਜਾਵੇ ਤਾ ਜੋ ਭਵਿੱਖ ਵਿਚ ਕਿਸੇ ਵੀ ਅਣਹੋਣੀ ਘਟਨਾ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੈਲਪ ਲਾਈਨ ਨੰਬਰ ਤੇ ਸੰਪਰਕ ਕਰਕੇ ਕਿਸੇ ਵੀ ਤਰਾਂ ਦੀ ਸਥਿਤੀ ਬਾਰੇ ਕਿਸੇ ਵੀ ਸਮੇ ਜਾਣਕਾਰੀ ਦੇਣ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਹਰ ਸਮੇਂ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਚੌਕਸ ਹੈ, ਕਿਸੇ ਵੀ ਤਰਾਂ ਦੀਆਂ ਅਫਵਾਹਾ ਤੇ ਭਰੋਸਾ ਨਾ ਕੀਤਾ ਜਾਵੇ, ਹਰ ਸੂਚਨਾ ਹੈਲਪ ਲਾਈਨ ਤੋ ਪ੍ਰਾਪਤ ਕੀਤੀ ਜਾਵੇ। ਜਿਲ੍ਹਾ ਪ੍ਰਸਾਸ਼ਨ ਵੱਲੋ ਚੌਕਸੀ ਨਾਲ ਤੁਰੰਤ ਲਏ ਗਏ ਫੈਸਲੇ ਨਾਲ ਬੰਨ ਦੀ ਮੁਰੰਮਤ ਦਾ ਕੰਮ ਸਮੇ ਸਿਰ ਕਰਵਾਇਆ ਗਿਆ।

LEAVE A REPLY

Please enter your comment!
Please enter your name here