
CHANDIGARH,(SADA CHANNEL):- ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ,1992 ਬੈਚ ਦੇ ਆਈਪੀਐੱਸ ਅਫਸਰ ਗੌਰਵ ਯਾਦਵ (IPS officer Gaurav Yadav) ਪੰਜਾਬ ਦੇ ਨਵੇਂ ਡੀਜੀਪੀ (DGP) ਨਿਯੁਕਤ ਕੀਤੇ ਗਏ ਹਨ,ਉਹ ਕਾਰਜਕਾਰੀ ਡੀਜੀਪੀ (DGP) ਵਜੋਂ ਕਮਾਨ ਸੰਭਾਲਣਗੇ,ਦੱਸ ਦੇਈਏ ਕਿ ਗੌਰਵ ਯਾਦਵ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਮੁੱਖ ਸਕੱਤਰ ਵੀ ਹਨ,ਪੰਜਾਬ ਦੇ ਮੌਜੂਦਾ ਡੀਜੀਪੀ ਵੀਕੇ ਭਾਵਰਾ (DGP VK Bhavra) 5 ਜੁਲਾਈ ਤੋਂ 2 ਮਹੀਨੇ ਦੀ ਛੁੱਟੀ ‘ਤੇ ਜਾ ਰਹੇ ਹਨ ਜਿਸ ਕਰਕੇ ‘ਆਪ’ ਸਰਕਾਰ ਵੱਲੋਂ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ (DGP) ਨਿਯੁਕਤ ਕੀਤਾ ਗਿਆ ਹੈ,ਮੌਜੂਦਾ DGP ਵੀਕੇ ਭਾਵਰਾ ਕੇਂਦਰ ਵਿਚ ਜਾਣਗੇ।
