

ਕੀਰਤਪੁਰ ਸਾਹਿਬ 4 ਜੁਲਾਈ (SADA CHANNEL):- ਬਰਸਾਤ ਦੇ ਮੌਸਮ ਨੂੰ ਮੁੱਖ ਰੱਖੇਦੇ ਹੋਏ ਸਿਹਤ ਵਿਭਾਗ ਵਲ੍ਹੋਂ 4 ਤੋਂ 17 ਜੁਲਾਈ ਤੱਕ ਆਈ. ਡੀ. ਸੀ. ਐਫ. ਫੋਰਟਨਾਈਟ ਤਹਿਤ ਹਰ ਸਿਹਤ ਸੰਸਥਾ ਵਿੱਚ ਜਿੱਥੇ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਉੱਥੇ ਹੀ ਆਸ਼ਾ ਵਰਕਰਾਂ ਵਲ੍ਹੋਂ ਘਰ-ਘਰ ਜਾ ਕੇ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਓ. ਆਰ. ਐਸ ਦੇ ਪੈਕਟ ਵੰਡੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ, ਡਾ.ਦਲਜੀਤ ਕੌਰ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਅਕਸਰ ਛੋਟੇ ਬੱਚਿਆਂ ਵਿੱਚ ਡਾਇਰੀਆ (ਦਸਤ) ਦੀ ਸਮੱਸਿਆ ਆ ਜਾਂਦੀ ਹੈ, ਜੋ ਕਿ ਵਾਇਰਸ ਜਾਂ ਕਦੇ ਕਦੇ ਦੂਸ਼ਿਤ ਭੋਜਨ ਦੇ ਕਾਰਨ ਹੋ ਜਾਂਦਾ ਹੈ, ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ਼ ਨਾ ਕਰਵਾਇਆ ਜਾਵੇ ਤਾਂ ਸਰੀਰ ਵਿੱਚ ਪਾਣੀ ਦੀ ਕਮੀ ਅਤੇ ਅੰਤੜੀਆਂ ਦੀ ਸੋਜਿਸ ਹੋਣ ਤਾ ਖਤਰਾ ਬਣਿਆ ਰਹਿੰਦਾ ਹੈ ਜੋ ਕਿ ਕਈ ਵਾਰੀ ਕਾਫੀ ਘਾਤਕ ਸਿੱਧ ਹੁੰਦਾ ਹੈ।
ਉਹਨਾਂ ਸਮੂਹ ਸਿਹਤ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਸਿਹਤ ਸੈਂਟਰਾਂ ਉੱਤੇ ਓ. ਆਰ. ਐਸ ਅਤੇ ਜ਼ਿੰਕ ਦੀ ਸਪਲਾਈ ਯਕੀਨੀ ਬਣਾਉਣ ਅਤੇ ਆਸ਼ਾ ਵਰਕਰਾਂ ਦੁਆਰਾ ਘਰ-ਘਰ ਵਿੱਚ ਓ. ਆਰ. ਐਸ ਦੇ ਪੈਕਟ ਵੰਡੇ ਜਾਣ ਦੀ ਰਿਪੋਰਟ ਰੋਜ਼ਾਨਾ ਦੇਣ। ਉਹਨਾਂ ਅਪੀਲ ਕੀਤੀ ਕਿ ਜੇਕਰ 2 ਦਿਨ ਤੱਕ ਦਸਤ ਠੀਕ ਨਾ ਹੋਣ, ਪੇਟ ਅਤੇ ਪਖਾਨੇ ਵਾਲ਼ੀ ਥਾਂ ਦੇ ਬਹੁਤ ਜਿਆਦਾ ਦਰਦ ਹੋਵੇ, ਖੂਨੀ ਜਾਂ ਕਾਲ਼ੇ ਰੰਗ ਦਾ ਪਖਾਨਾ ਆਵੇ ਸ਼ਰੀਰ ਵਿੱਚ ਪਾਣੀ ਦੀ ਕਮੀ ਹੋ ਰਹੀ ਹੋਵੇ ਤਾਂ ਘਰ ਨਾ ਬੈਠੋ ਅਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾ ਕੇ ਚੈੱਕਅਪ ਕਰਵਾਓ ਤਾਂ ਜੋ ਰੋਗ ਦਾ ਸਮੇਂ ਸਿਰ ਤੇ ਸਹੀ ਸਮੇ ਪਰ ਇਲਾਜ ਹੋ ਸਕੇ। ਇਸ ਮੌਕੇ ਡਾ. ਜੰਗਜੀਤ ਸਿੰਘ ਮੈਡੀਕਲ ਅਫਸਰ,ਡਾ. ਨਿਧੀ ਸਹੋਤਾ ਡੈਂਟਲ ਮੈਡੀਕਲ ਅਫਸਰ,ਸਿਕੰਦਰ ਸਿੰਘ ਐਸ. ਐਮ. ਆਈ,ਬਲਵੰਤ ਰਾਏ ਐਸ. ਆਈ,ਵਰਿੰਦਰ ਪ੍ਰਾਸ਼ਰ ਫਾਰਮੈਸੀ ਅਫਸਰ,ਬਲਜਿੰਦਰ ਕੌਰ ਐਲ. ਐਚ. ਵੀ,ਕੁਲਵਿੰਦਰ ਸਿੰਘ ਹੈਲਥ ਵਰਕਰ,ਮਨਪ੍ਰੀਤ ਕੌਰ ਫਾਰਮਾਸਿਸਟ, ਸੁਨੀਤਾ ਰਾਣੀ ਸਟਾਫ ਨਰਸ, ਦਵਿੰਦਰ ਸਿੰਘ ਵਾਰਡ ਅਟੈਂਡੈਂਟ, ਸ਼ਾਮ ਲਾਲ ਸਫਾਈ ਸੇਵਕ, ਉਜਾਗਰ ਸਿੰਘ ਡ੍ਰਾਈਵਰ ਅਤੇ ਟ੍ਰੇਨੀ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।
