ਬਰਤਨਾਂ ਵਿੱਚ ਖੜ੍ਹਾ ਪਾਣੀ ਦੇ ਸਕਦੈ ਡੇਗੂ ਜਾਂ ਮਲੇਰੀਏ ਨੂੰ ਦਾਵਤ- ਡਾ.ਚਰਨਜੀਤ ਕੁਮਾਰ

0
361
ਬਰਤਨਾਂ ਵਿੱਚ ਖੜ੍ਹਾ ਪਾਣੀ ਦੇ ਸਕਦੈ ਡੇਗੂ ਜਾਂ ਮਲੇਰੀਏ ਨੂੰ ਦਾਵਤ- ਡਾ.ਚਰਨਜੀਤ ਕੁਮਾਰ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 04 ਜੁਲਾਈ (SADA CHANNEL):- ਗਰਮੀਆਂ ਅਤੇ ਬਰਸਾਤ ਦਾ ਮੌਸਮ ਬਹੁਤ ਹੀ ਸਾਵਧਾਨੀਆਂ ਭਰਿਆ ਸਮਾਂ ਹੁੰਦਾ ਹੈ। ਇਸ ਮੌਸਮ ਵਿੱਚ ਮੱਛਰਾਂ ਦੀ ਬਹੁਤ ਜਿਆਦਾ ਭਰਮਾਰ ਹੋ ਜਾਂਦੀ ਹੈ। ਇੱਕ ਛੋਟਾ ਜਿਹਾ ਢੱਕਣ ਜਿਸ ਵਿੱਚ ਜੇ ਪਾਣੀ ਭਰਿਆ ਰਹਿ ਜਾਵੇ ਤਾਂ ਡੇਗੂ ਅਤੇ ਮਲੇਰੀਆਂ ਫੈਲਾਉਣ ਵਾਲ਼ੇ ਮੱਛਰਾਂ ਨੂੰ ਆਪਣੇ ਪਰਿਵਾਰ ਦਾ ਵਾਧਾ ਕਰਨ ਲਈ ਕਾਫੀ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਸ੍ਰੀ ਅਨੰਦਪੁਰ ਸਾਹਿਬ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਘਰਾਂ ਦੇ ਅੰਦਰ ਵੀ ਆਪਣੇ ਬਾਥਰੂਮਾਂ ਵਿੱਚ ਫਾਲਤੂ ਪਾਣੀ ਬਾਲਟੀਆਂ ਜਾਂ ਹੋਰ ਬਰਤਨਾਂ ਵਿੱਚ ਨਾ ਰਹਿਣ ਦਿਓ, ਸਗੋਂ ਉਸ ਨੂੰ ਸੁੱਟ ਕੇ ਬਰਤਨ ਨੂੰ ਮੂਧਾ ਮਾਰ ਦਿਓ। ਇਸੇ ਤਰ੍ਹਾਂ ਪਾਰਕਾਂ ਦੇ ਗਮਲਿਆਂ ਵਿੱਚ ਵੀ ਪਾਣੀ ਖੜ੍ਹਨ ਨਾ ਦਿਓ ਅਤੇ ਪਾਰਕਾਂ ਵਿੱਚ ਪਏ ਹੋਰ ਬਰਤਨਾਂ ਨੂੰ ਵੀ ਸਾਫ ਰੱਖੋ। ਖੜ੍ਹਾ ਪਾਣੀ ਮੱਛਰ ਨੂੰ ਬੁਲਾਵਾ ਦੇਣਾ ਹੈ, ਜੋ ਕਿ ਖਤਰਨਾਕ ਹੋ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਬੁਖਾਰ ਹੋਣ ਤੇ ਪੈਰਾਸਿਟਾਮੋਲ ਤੋਂ ਇਲਾਵਾ ਹੋਰ ਕੋਈ ਵੀ ਦਵਾਈ ਆਪਣੀ ਮਰਜੀ ਨਾਲ਼ ਨਾ ਲਵੋ। ਕਿਉਂਕਿ ਖਾਸ ਕਰਕੇ ਡੇਗੂ ਦੇ ਬੁਖਾਰ ਵਿੱਚ ਸਾਡੇ ਪਲੇਟਲੈਟਸ ਘਟ ਜਾਂਦੇ ਹਨ ਅਤੇ ਅਜਿਹੀ ਸੂਰਤ ਵਿੱਚ ਬਰੂਫਨ ਜਾਂ ਐਸਪਰਿਨ ਦੀ ਗੋਲ਼ੀ ਖਾਣੀ ਬਹੁਤ ਹੀ ਜਿਆਦਾ ਘਾਤਕ ਸਿੱਧ ਹੋ ਸਕਦੀ ਹੈ। ਸਿਹਤ ਕਰਮੀਆਂ ਵਲੋਂ ਹਰ ਸ਼ੁੱਕਰਵਾਰ ਨੂੰ ਡ੍ਰਾਈ-ਡੇਅ ਮਨਾਇਆ ਜਾਂਦਾ ਹੈ,ਜਿਸ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਸਾਰੀ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ।

LEAVE A REPLY

Please enter your comment!
Please enter your name here