ਇੰਟੈਂਸੀਫਾਈਡ ਡਾਇਰੀਆ ਕੰਟ੍ਰੋਲ ਫੋਰਟਨਾਈਟ ਤਹਿਤ ਹਸਪਤਾਲ ਵਿੱਚ ਬਣਾਇਆ ਗਿਆ ਓ.ਆਰ.ਐਸ. ਅਤੇ ਜ਼ਿੰਕ ਕਾਰਨਰ- ਡਾ.ਚਰਨਜੀਤ ਕੁਮਾਰ

0
269
ਇੰਟੈਂਸੀਫਾਈਡ ਡਾਇਰੀਆ ਕੰਟ੍ਰੋਲ ਫੋਰਟਨਾਈਟ ਤਹਿਤ ਹਸਪਤਾਲ ਵਿੱਚ ਬਣਾਇਆ ਗਿਆ ਓ.ਆਰ.ਐਸ. ਅਤੇ ਜ਼ਿੰਕ ਕਾਰਨਰ- ਡਾ.ਚਰਨਜੀਤ ਕੁਮਾਰ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 06 ਜੁਲਾਈ (SADA CHANNEL):- ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲ੍ਹੋਂ 4 ਤੋਂ 17 ਜੁਲਾਈ ਤੱਕ ਆਈ. ਡੀ. ਸੀ.ਐਫ. ਫੋਰਟਨਾਈਟ ਤਹਿਤ ਹਸਪਤਾਲ ਵਿੱਚ ਜਿੱਥੇ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਸ੍ਰੀ ਅਨੰਦਪੁਰ ਸਾਹਿਬ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਅਕਸਰ ਛੋਟੇ ਬੱਚਿਆਂ ਵਿੱਚ ਡਾਇਰੀਆ (ਦਸਤ) ਦੀ ਸਮੱਸਿਆ ਆ ਜਾਂਦੀ ਹੈ,ਜੋ ਕਿ ਵਾਈਰਸ ਜਾਂ ਕਦੇ ਕਦੇ ਦੂਸ਼ਿਤ ਭੋਜਨ ਦੇ ਕਾਰਨ ਹੋ ਜਾਂਦਾ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ਼ ਨਾ ਕਰਵਾਇਆ ਜਾਵੇ ਤਾਂ ਸਰੀਰ ਵਿੱਚ ਪਾਣੀ ਦੀ ਕਮੀ ਅਤੇ ਅੰਤੜੀਆਂ ਦੀ ਸੋਜਿਸ ਹੋਣ ਤਾ ਖਤਰਾ ਬਣਿਆ ਰਹਿੰਦਾ ਹੈ,ਜੋ ਕਿ ਕਈ ਵਾਰੀ ਕਾਫੀ ਘਾਤਕ ਸਿੱਧ ਹੁੰਦਾ ਹੈ,ਉਹਨਾਂ ਕਿਹਾ ਕਿ ਜੇਕਰ 2 ਦਿਨ ਤੱਕ ਦਸਤ ਠੀਕ ਨਾ ਹੋਣ, ਪੇਟ ਅਤੇ ਪਖਾਨੇ ਵਾਲ਼ੀ ਥਾਂ ਦੇ ਬਹੁਤ ਜਿਆਦਾ ਦਰਦ ਹੋਵੇ, ਖੂਨੀ ਜਾਂ ਕਾਲ਼ੇ ਰੰਗ ਦਾ ਪਖਾਨਾ ਆਵੇ ਸ਼ਰੀਰ ਵਿੱਚ ਪਾਣੀ ਦੀ ਕਮੀ ਹੋ ਰਹੀ ਹੋਵੇ ਤਾਂ ਘਰ ਨਾ ਬੈਠੋ ਅਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾ ਕੇ ਚੈੱਕਅਪ ਕਰਵਾਓ ਤਾਂ ਜੋ ਰੋਗ ਦਾ ਸਮੇਂ ਸਿਰ ਤੇ ਸਹੀ ਸਮੇ ਪਰ ਇਲਾਜ ਹੋ ਸਕੇ।

LEAVE A REPLY

Please enter your comment!
Please enter your name here