ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼- ਡਾ.ਦਲਜੀਤ ਕੌਰ

0
272
ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼- ਡਾ.ਦਲਜੀਤ ਕੌਰ

SADA CHANNEL:-

ਕੀਰਤਪੁਰ ਸਾਹਿਬ 7 ਜੁਲਾਈ (SADA CHANNEL):- ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਵਲ੍ਹੋਂ ਅੱਜ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ਼ ਮੀਟਿੰਗ ਕੀਤੀ ਗਈ,ਉਹਨਾਂ ਕਿਹਾ ਕਿ ਲੋਕਾਂ ਨੂੰ ਵਧੀਆ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡੀ ਮੁੱਢਲੀ ਜਿੰਮੇਵਾਰੀ ਹੈ,ਉਹਨਾਂ ਆਪਣੇ ਕਰਮਚਾਰੀਆਂ ਤੋਂ ਫੀਲਡ ਵਿੱਚ ਕੋਰੋਨਾ ਦੀ ਵੈਕਸੀਨੇਸ਼ਨ, ਮਾਂ ਅਤੇ ਬੱਚੇ ਦੀ ਸਿਹਤ ਸੰਭਾਲ਼ ਸੰਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ, ਕੌਮੀ ਦਸਤ ਰੌਕੂ ਪੰਦਰ੍ਹਵਾੜੇ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ, ਸਕੂਲ ਹੈਲਥ ਪ੍ਰੋਗਰਾਮ ਤਹਿਤ ਬੱਚਿਆਂ ਦੀ ਕੀਤੀ ਜਾ ਰਹੀ ਵੈਕਸੀਨੇਸ਼ਨ, ਰਾਸ਼ਟ੍ਰੀਆ ਨੇਤਰ ਜੌਤੀ ਅਭਿਆਨ ਤਹਿਤ ਸੇਵਾਵਾਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ।

ਅਤੇ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਉਹਨਾਂ ਇਹ ਵੀ ਦੱਸਿਆ ਕਿ ਕੋਰੋਨਾ ਵੈਕਸੀਨ ਦੀ ਪ੍ਰੀਕੋਸ਼ਨ ਡੋਜ਼ (ਤੀਜੀ ਖੁਰਾਕ) ਜੋ ਕਿ ਫਰੰਟ ਲਾਈਨ ਵਰਕਰਾਂ, ਹੈਲਥ ਕੇਅਰ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਲਗਾਈ ਜਾ ਰਹੀ ਹੈ, ਉਸ ਦਾ ਤੀਜੀ ਡੋਜ਼ ਦਾ ਸਮਾਂ ਘਟਾ ਦਿੱਤਾ ਗਿਆ ਹੈ। ਹੁਣ ਤੀਜੀ ਡੋਜ਼ ਦੂਜੀ ਡੋਜ਼ ਤੋਂ 6 ਮਹੀਨੇ ਜਾਂ 26 ਹਫਤੇ ਦੇ ਵਕਫੇ ਨਾਲ਼ ਲਗਾਈ ਜਾ ਸਕੇਗੀ। ਇਸ ਮੌਕੇ ਡਾ.ਪ੍ਰੇਮ ਕੁਮਾਰ ਮੈਡੀਕਲ ਅਫਸਰ, ਆਰ ਐਚ ਭਲਾਣ, ਜਸਪ੍ਰੀਤ ਕੌਰ ਬੀ. ਐਸ. ਏ, ਬਲਜਿੰਦਰ ਕੌਰ ਅਤੇ ਰਮੇਸ਼ ਕੌਰ ਐੱਲ ਐਚ ਵੀਜ਼, ਸ਼ੁਸ਼ਮਾ ਰਾਣੀ , ਹਰਜੀਤ ਕੌਰ ਤੇ ਮਨਜੀਤ ਕੌਰ ਏ ਐਨ ਐਮਜ਼, ਬਚਨੀ ਦੇਵੀ ਆਸ਼ਾ ਵਰਕਰ ਹਾਜ਼ਰ ਸਨ।


ਤਸਵੀਰ- : ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਸਿਹਤ ਕਰਮਚਾਰੀਆਂ ਨਾਲ਼ ਮੀਟਿੰਗ ਕਰਦੇ ਐਸ ਐਮ ਓ ਡਾ. ਦਲਜੀਤ ਕੌਰ

LEAVE A REPLY

Please enter your comment!
Please enter your name here