
ਕੀਰਤਪੁਰ ਸਾਹਿਬ 7 ਜੁਲਾਈ (SADA CHANNEL):- ਰੁੱਖ ਹਵਾ ਅਤੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਅਫ਼ਸਰ ਰਾਣੋ, ਹੈਲਥ ਐਂਡ ਵੈੱਲਨੈਸ ਸੈਂਟਰ ਅਗੰਮਪੁਰ ਦੇ ਕਰਮਚਾਰੀਆ ਨੇ ਕਿਹਾ ਕਿ ਇਸ ਮਸ਼ੀਨੀ ਯੁੱਗ ਵਿੱਚ ਵਧਦੇ ਹੋਏ ਪ੍ਰਦੂਸ਼ਣ ਕਾਰਨ ਸਾਡੀ ਹਵਾ ਦੀ ਗੁਣਵੱਤਾ ਕਾਫੀ ਡਿੱਗਦੀ ਜਾ ਰਹੀ ਹੈ, ਕਿਉਂਕਿ ਜਿੱਥੇ ਲਗਾਤਾਰ ਆਵਾਜਾਈ ਦੇ ਸਾਧਨਾਂ ਦਾ ਵਿਸਤਾਰ ਹੋ ਰਿਹਾ ਹੈ ਉੱਥੇ ਹੀ ਪਹਾੜਾਂ ਦੀ ਕਟਾਈ ਅਤੇ ਰੁੱਖਾਂ ਦੀ ਕਟਾਈ ਹੋਣ ਕਾਰਨ ਹਵਾ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਰਹੀ ਹੈ ਅਤੇ ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਜਹਿਰੀਲੀਆਂ ਗੈਸਾਂ ਦੀ ਮਾਤਰਾ ਵਧ ਰਹੀ ਹੈ ਜੋ ਕਿ ਅਜੋਕੇ ਸਮੇਂ ਵਿੱਚ ਮਾਰੂ ਸਾਬਿਤ ਹੋ ਰਹੀ ਹੈ।
ਹੈਲਥ ਇੰਸਪੈਕਟਰ ਸ਼੍ਰੀ ਬਲਵੰਤ ਰਾਏ ਨੇ ਕਿਹਾ ਕਿ ਜਿੱਥੇ ਹਰ ਸਾਲ ਸਰਕਾਰ ਵਲ੍ਹੋਂ ਪੋਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਹਰਿਆਵਲ ਲਹਿਰ ਨੂੰ ਵਿਸ਼ੇਸ਼ ਤੌਰ ਤੇ ਵਧਾਇਆ ਜਾ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਹੋਰ ਵਾਤਾਵਰਨ ਪ੍ਰੇਮੀਆਂ ਵਲ੍ਹੋਂ ਵੀ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਸੱਚੇ ਨਾਗਰਿਕ ਹੋਣ ਦਾ ਸਾਡਾ ਤਾਂ ਹੀ ਫਰਜ਼ ਪੂਰਾ ਹੁੰਦਾ ਹੈ, ਜੇਕਰ ਅਸੀਂ ਦੇਸ਼ ਨੂੰ ਸਮਰਪਿਤ ਹੋ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਮਨ ਵਿੱਚ ਰੱਖ ਕੇ ਦੇਸ਼ ਦੀ ਸਵੱਛਤਾ ਅਤੇ ਸ਼ੁਧਤਾ ਪ੍ਰਤੀ ਆਪਣਾ ਫਰਜ਼ ਪਛਾਣੀਏ। ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਉੱਤੇ ਇੱਕ-ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ । ਇਸ ਮੌਕੇ ਸਿਹਤ ਵਿਭਾਗ ਤੋਂ ਨਰੇਸ਼ ਕੁਮਾਰ ਠਾਕੁਰ, ਰਜਨੀ ਦੇਵੀ, ਰਣਵੀਰ ਕੌਰ ਏ. ਐਨ. ਐਮਜ਼, ਰੀਨਾ ਰਾਣੀ ਆਸ਼ਾ ਫਸਿਲੀਟੇਟਰ, ਸੁਖਵਿੰਦਰ ਕੌਰ ਅਤੇ ਅਨੀਤਾ ਦੇਵੀ ਆਸ਼ਾ ਵਰਕਰਾਂ ਮੌਜੂਦ ਸਨ।
ਤਸਵੀਰ- ਸਿਹਤ ਕੇਂਦਰ ਅਗੰਮਪੁਰ ਵਿਖੇ ਪੌਦੇ ਲਗਾਉਂਦੇ ਹੋਏ ਸਿਹਤ ਅਧਿਕਾਰੀ
