
TOKYO,(SADA CHANNEL):- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (Former Prime Minister of Japan Shinzo Abe) ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ,ਉਹ ਪੱਛਮੀ ਜਾਪਾਨ (Japan) ਦੇ ਨਾਰਾ ਸ਼ਹਿਰ (Nara City) ਵਿਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ,ਇਸ ਦੌਰਾਨ ਉਹ ਅਚਾਨਕ ਡਿੱਗ ਗਏ,ਮੀਡੀਆ ਰਿਪੋਰਟਾਂ (Media Reports) ਮੁਤਾਬਕ ਮੌਕੇ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਅਬੇ ਦੇ ਸਰੀਰ ‘ਚੋਂ ਖੂਨ ਨਿਕਲਦਾ ਦੇਖਿਆ ਗਿਆ,ਹਾਲਾਂਕਿ ਉਹਨਾਂ ਦੀ ਹਾਲਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ,ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿਉਂ ਚਲਾਈ।
