ਖਾਲਸਾ ਸਕੂਲ ਵਿਖੇ ਅਜਾਦੀ ਦੇ ਅਮ੍ਰਿਤ ਮਹਾਂਉਤਸ਼ਵ ਨੂੰ ਸਮਰਪਿਤ ਤਹਿਸੀਲ ਪੱਧਰੀ ਵਿੱਦਿਅਕ ਮੁਕਾਬਲੇ ਹੋਏ

0
301
ਖਾਲਸਾ ਸਕੂਲ ਵਿਖੇ ਅਜਾਦੀ ਦੇ ਅਮ੍ਰਿਤ ਮਹਾਂਉਤਸ਼ਵ ਨੂੰ ਸਮਰਪਿਤ ਤਹਿਸੀਲ ਪੱਧਰੀ ਵਿੱਦਿਅਕ ਮੁਕਾਬਲੇ ਹੋਏ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 08 ਜੁਲਾਈ,(SADA CHANNEL):- ਇੱਥੋ ਦੇ ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਜਾਦੀ ਦੇ ਅਮ੍ਰਿਤ ਮਹਾਂ ਉਤਸ਼ਵ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਤਹਿਸੀਲ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਇਹਨਾਂ ਮੁਕਾਬਲਿਆਂ ਦੇ ਮੁੱਖ ਮਹਿਮਾਨ ਉਹਨਾ ਦੇ ਪਿਤਾ ਸੋਹਨ ਸਿੰਘ ਬੈਂਸ ਅਤੇ ਮਾਤਾ ਬਲਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਇਹਨਾ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਵਿੱਦਿਆ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸ਼ਲਾਘਾਯੋਗ ਹੈ।ਇਸ ਤੋਂ ਪਹਿਲਾਂ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਅਤੇ ਸਕੂਲ ਮੁੱਖੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆਂ ਨੇ ਉਹਨਾ ਨੂੰ ਜੀ ਆਇਆਂ ਕਿਹਾ।

ਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਧੰਨਵਾਦ ਵੀ ਕੀਤਾ।ਬਲਾਕ ਪ੍ਰਾਇਮਰੀ ਸਿੱਖਆ ਅਫਸਰ ਅਤੇ ਨੋਡਲ ਅਫਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਕੋਲਾਜ ਮੁਕਾਬਲੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਅਤੇ ਕੀਰਤਪੁਰ ਸਾਹਿਬ ਨੇ ਦੂਜਾ, ਨਾਟਕ ਵਿੱਚ ਸ੍ਰੀ ਕੀਰਤਪੁਰ ਸਾਹਿਬ ਨੇ ਪਹਿਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ, ਕੋਰੀਓਗ੍ਰਾਫੀ ਵਿੱਚ ਕੀਰਤਪੁਰ ਸਾਹਿਬ ਨੇ ਪਹਿਲਾ ਅਤੇ ਤਖਤਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ।ਇਸ ਤੋਂ ਬਾਅਦ ਬਲਾਕ ਅਨੰਦਪੁਰ ਸਾਹਿਬ ਵਲੋਂ ਸੋਹਨ ਸਿੰਘ ਬੈਂਸ, ਬਲਵਿੰਦਰ ਕੌਰ, ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਅਤੇ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਰਕੇਸ ਕੁਮਾਰ, ਸੰਜੀਵ ਕੁਮਾਰ, ਰਣਵੀਰ ਸਿੰਘ ਤੋਂ ਇਲਾਵਾ ਹਰਜੀਤ ਸਿੰਘ ਸੈਣੀ, ਕੁਲਦੀਪ ਪਰਮਾਰ, ਮਨਿੰਦਰ ਰਾਣਾ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਿੰਦਰ ਸਿੰਘ ਕਧੋਲਾ, ਸੁਰਿੰਦਰ ਸਿੰਘ ਭਟਨਾਗਰ, ਏਕਤਾ ਉੱਪਲ, ਕੈਪਟਨ ਗੁਰਨਾਮ ਸਿੰਘ, ਨੀਲਮ ਰਾਣੀ, ਕੁਲਵਿੰਦਰ ਕੌਰ, ਕਮਲਜੀਤ ਕੌਰ, ਪਰਮਜੀਤ ਕੁਮਾਰ, ਸਤਵੀਰ ਕੌਰ, ਕ੍ਰਿਸ਼ਨਾ ਕੁਮਾਰੀ, ਨਰੇਸ਼ ਭਰਦਵਾਜ, ਬਲਜਿੰਦਰ ਸਿੰਘ ਢਿੱਲੋਂ, ਬਲਵੀਰ ਸਿੰਘ, ਸੁਨੀਤਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ,ਸ੍ਰੀ ਅਨੰਦਪੁਰ ਸਾਹਿਬ ਵਿਖੇ ਤਹਿਸੀਲ ਪੱਧਰੀ ਵਿਦਿਅਕ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਸੋਹਨ ਸਿੰਘ ਬੈਂਸ ਤੇ ਬਲਵਿੰਦਰ ਕੌਰ ਬੈਂਸ ਨਾਲ ਹਨ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਪ੍ਰਿੰਸੀਪਲ ਵਾਲੀਆ ਤੇ ਹੋਰ

LEAVE A REPLY

Please enter your comment!
Please enter your name here