ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ

0
275
ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ

SADA CHANNEL:-

NURPURBEDI, JULY 9, (SADA CHANNEL):- ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਵਿਧਾਨ ਚੰਦ ਦੀ ਅਗਵਾਈ ਹੇਠ ਹੈਲਥ ਵਰਕਰਾਂ ਦੀ ਮੀਟਿੰਗ ਕੀਤੀ ਗਈ,ਡਾ. ਵਿਧਾਨ ਚੰਦਰ ਨੇ ਦੱਸਿਆ ਕਿ ਰਾਜ ਪੱਧਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਨੂੰ ਵਧਦੀ ਅਬਾਦੀ ਦੇ ਨੁਕਸਾਨ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣ ਅਤੇ ਪਰਿਵਾਰ ਭਲਾਈ ਦੇ ਕੇਸ (ਨਸਬੰਦੀ, ਨਲਬੰਦੀ) ਕਰਨ ਲਈ ਦੋ ਪੰਦਰਵਾੜਿਆਂ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ,ਇਸ ਸਬੰਧੀ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇ,ਇਸ ਤਹਿਤ ਪਹਿਲੇ ਪੰਦਰਵਾੜੇ 27 ਜੂਨ ਤੋਂ 10 ਜੁਲਾਈ 2022 ਤੱਕ ਦੰਪਤੀ ਸੰਪਰਕ ਪਖਵਾੜਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਜਨਸੰਖਿਆ ਸਥਿਰਤਾ ਪਖਵਾੜਾ ਮਨਾਇਆ ਜਾਵੇਗਾ।


ਪਹਿਲੇ ਪੰਦਰਵਾੜੇ ਦੋਰਾਨ ਆਸ਼ਾ ਵਰਕਰਜ ਵੱਲੌਂ ਘਰ-ਘਰ ਜਾ ਕੇ ਯੋਗ ਜੋੜਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਜਿਵੇਂ ਕਿ ਇੰਜੈਕਸ਼ਨ ਐਮ.ਪੀ.ਏ., ਅਪਾਤਕਾਲੀਨ ਗਰਭ ਨਿਰੋਧਕ ਗੋਲੀਆਂ, ਕਾਪਰਟੀ, ਗਰਭ ਨਿਰੋਧਕ ਗੋਲੀਆਂ, ਪੁਰਸ਼ ਨਸਬੰਦੀ, ਮਹਿਲਾ ਨਲਬੰਦੀ ਨੂੰ ਅਪਣਾਉਣ ਦੇ ਤਰੀਕੇ ਅਤੇ ਫਾਇਦਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਦੋ ਬੱਚਿਆਂ ਵਿੱਚ ਸਹੀ ਦੂਰੀ ਰੱਖਣ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਪਰਿਵਾਰ ਭਲਾਈ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ,ਇਸ ਦੇ ਨਾਲ ਹੀ ਦੂਜੇ ਪੰਦਰਵਾੜੇ ਤਹਿਤ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਲਈ ਕੇਸ ਕਰਵਾਏ ਜਾਣਗੇ,ਜਿਸ ਦੇ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ,ਉਹਨਾਂ ਦੱਸਿਆ ਕਿ ਪਰਿਵਾਰ ਭਲਾਈ ਦੇ ਪੱਕੇ ਕੇਸ ਕਰਵਾਉਣ ਵਾਲਿਆਂ ਨੂੰ ਮਾਣਭੱਤਾ ਵੀ ਦਿੱਤਾ ਜਾਵੇਗਾ,ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਆਰਥਿਕਤਾ ਅਤੇ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਵਧਦੀ ਅਬਾਦੀ ਤੇ ਕਾਬੂ ਪਾਉਣਾ ਜਰੂਰੀ ਹੈ,ਇਸ ਲਈ ਯੋਗ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ।

LEAVE A REPLY

Please enter your comment!
Please enter your name here