ਹਰਜੀਤਪਾਲ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਦਾ ਅਹੁਦਾ ਸੰਭਾਲਿਆ

0
260
ਹਰਜੀਤਪਾਲ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਦਾ ਅਹੁਦਾ ਸੰਭਾਲਿਆ

SADA CHANNEL:-

ਹਰਜੀਤਪਾਲ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਦਾ ਅਹੁਦਾ ਸੰਭਾਲਿਆ
ਲੋਕਾਂ ਦੀ ਮੁਸਕਿਲਾ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ-ਹਰਜੀਤਪਾਲ

ਸ੍ਰੀ ਅਨੰਦਪੁਰ ਸਾਹਿਬ 08 ਜੁਲਾਈ,(SADA CHANNEL):- ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ ਦੇ ਕਾਰਜਕਾਰੀ ਇੰਜੀਨਿਅਰ ਵਜੋਂ ਸ.ਹਰਜੀਤਪਾਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ, ਉਹ ਇਸ ਤੋ ਪਹਿਲਾ ਵੀ ਸ੍ਰੀ ਅਨੰਦਪੁਰ ਸਾਹਿਬ ਡਵੀਜਨ ਵਿਚ ਬਤੌਰ ਕਾਰਜਕਾਰੀ ਇੰਜੀਨਿਅਰ ਸੇਵਾ ਕਰ ਚੁੱਕੇ ਹਨ,ਅੱਜ ਆਪਣਾ ਅਹੁਦਾ ਸੰਭਾਲਣ ਮੌਕੇ ਕਾਰਜਕਾਰੀ ਇੰਜੀਨਿਅਰ ਹਰਜੀਤਪਾਲ ਸਿੰਘ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਵਿਭਾਗ ਹੈ। ਆਮ ਲੋਕਾਂ ਨੂੰ ਪਾਣੀ ਅਤੇ ਸੀਵਰੇਜ ਦੀ ਢੁਕਵੀ ਸਹੂਲਤ ਦੇਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਇਸ ਡਵੀਜਨ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਜਲ ਸਪਲਾਈ ਦੀ ਸਹੂਲਤ ਨਿਰਵਿਘਨ ਉਪਲੱਬਧ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸੀਵਰੇਜ ਦਾ ਕੰਮ ਹੋਰ ਗਤੀ ਨਾਲ ਕਰਵਾਇਆ ਜਾਵੇਗਾ ਤਾ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ 67 ਪਿੰਡਾਂ ਦਾ ਸਤਿਹ ਪ੍ਰੋਜੈਕਟ ਸਰਪਸ ਵਾਟਰ ਸਕੀਮ ਜਲਦੀ ਮੁਕੰਮਲ ਕਰਕੇ ਲੋਕਾਂ ਦੇ ਘਰਾਂ ਤੱਕ ਸਾਫ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਸਾਡਾ ਵਿਭਾਗ ਸਰਕਾਰ ਦੇ ਦਿਸ਼ਾ ਨਿਰਦੇਸਾ ਤਹਿਤ ਸਭ ਨੂੰ ਇਹ ਸਹੂਲਤ ਉਪਲੱਬਧ ਕਰਵਾਉਣ ਲਈ ਬਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮੇਂ ਲੋਕ ਆਪਣੀਆਂ ਮੁਸ਼ਕਿਲਾ ਤੇ ਜਰੂਰਤਾ ਬਾਰੇ ਦਫਤਰ ਵਿਚ ਜਾਂ ਫੋਨ ਉਤੇ ਜਾਣਕਾਰੀ ਦੇ ਸਕਦੇ ਹਨ, ਹਰ ਸਮੱਸਿਆ ਤੁਰੰਤ ਹੱਲ ਕਰਵਾਈ ਜਾਵੇਗੀ। ਇਸ ਮੋਕੇ ਦੀਪਕ ਆਂਗਰਾ, ਜਸਪ੍ਰੀਤ ਜੇ.ਪੀ, ਅਨੁਰੋਧ ਸ਼ਰਮਾ, ਜਗਜੀਤ ਜੱਗੀ, ਹਰਤੇਗਵੀਰ ਤੇਗੀ, ਸ਼ੱਮੀ ਬਰਾਰੀ, ਗੁਰਅਵਤਾਰ ਸਿੰਘ, ਜੱਸਲ, ਅਨੂਪ ਸਿੰਘ, ਨਿਤਿਨ ਸ਼ਰਮਾ,ਜਗਪ੍ਰੀਤ ਸਿੰਘ ਨੰਨੂ ਹਾਜਰ ਸਨ।

LEAVE A REPLY

Please enter your comment!
Please enter your name here