
NEW DELHI,(SADA CHANNEL):- ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਇਕ ਵਾਰ ਫਿਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਮਨ ਭੇਜਿਆ ਹੈ ਤੇ ਉਨ੍ਹਾਂ ਨੂੰ 21 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ,ਇਸ ਤੋਂ ਪਹਿਲਾਂ ਜੂਨ ਵਿਚ ਉਨ੍ਹਾਂ ਤੋਂ ਪੁੱਛਗਿਛ ਹੋਣੀ ਸੀ ਪਰ ਉਹ ਕੋਰੋਨਾ ਪਾਜੀਟਿਵ (Corona Positive) ਹੋ ਗਈ,ਇਸ ਵਜ੍ਹਾ ਨਾਲ ਈਡੀ (ED) ਨੇ ਤਰੀਖ ਅੱਗੇ ਵਧਾ ਦਿੱਤੀ ਸੀ,ਹਾਲਾਂਕਿ ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਪੁੱਛਗਿਛ ਵਿਚ ਸ਼ਾਮਲ ਹੋਏ ਸਨ,ਇਸ ਵਜ੍ਹਾ ਨਾਲ ਕਾਂਗਰਸ ਵਰਕਰਾਂ ਨੇ ਦਿੱਲੀ ਵਿਚ ਕਾਫੀ ਹੰਗਾਮਾ ਵੀ ਕੀਤਾ ਸੀ।
