

OTTAWA,(SADA CHANNEL):- ਇਕਨੌਮਿਸਟਸ (The Economists)ਵੱਲੋਂ ਇਹ ਪੇਸ਼ੀਨਿਗੋਈ (Predictions) ਕੀਤੀ ਜਾ ਰਹੀ ਹੈ,ਕਿ ਬੈਂਕ ਆਫ ਕੈਨੇਡਾ (Bank of Canada) ਵੱਲੋਂ ਬੁੱਧਵਾਰ ਨੂੰ ਵਿਆਜ਼ ਦਰਾਂ ਵਿੱਚ ਪਰਸੈਂਟੇਜ ਪੁਆਇੰਟ (Percentage Point) ਦਾ 0·75 ਫੀ ਸਦੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ,ਅਜਿਹਾ ਦੁਨੀਆਂ ਭਰ ਵਿੱਚ ਵੱਧ ਰਹੀ ਮਹਿੰਗਾਈ ਕਾਰਨ ਹੋ ਸਕਦਾ ਹੈ,ਕੈਨੇਡਾ (Canada) ਵਿੱਚ ਮਈ ਵਿੱਚ ਮਹਿੰਗਾਈ 39 ਸਾਲਾਂ ਵਿੱਚ ਪਹਿਲੀ ਵਾਰੀ 7·7 ਫੀ ਸਦੀ ਤੱਕ ਵਧੀ,ਇਹ ਸੈਂਟਰਲ ਬੈਂਕ (Central Bank) ਵੱਲੋਂ ਲਾਏ ਗਏ ਕਿਆਫੇ ਤੋਂ ਦੋ ਫੀ ਸਦੀ ਵੱਧ ਸੀ,ਇਸ ਦੇ ਮੱਦੇਨਜ਼ਰ ਪਹਿਲੀ ਜੂਨ ਨੂੰ ਬੈਂਕ ਆਫ ਕੈਨੇਡਾ (Bank of Canada) ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਅੱਧਾ ਪਰਸੈਂਟੇਜ ਪੁਆਇੰਟ (Percentage Point) ਵਾਧਾ ਕੀਤਾ,ਉਦੋਂ ਤੋਂ ਹੀ ਬੈਂਕ ਵੱਲੋਂ ਹੋਰ ਸਖ਼ਤ ਪਹੁੰਚ ਅਪਨਾਉਣ ਦਾ ਸੰਕੇਤ ਦਿੱਤਾ ਗਿਆ ਹੈ,9 ਜੂਨ ਨੂੰ ਇੱਕ ਨਿਊਜ਼ ਕਾਨਫਰੰਸ (A News Conference) ਦੌਰਾਨ ਗਵਰਨਰ ਟਿੱਫ ਮੈਕਲਮ (Governor Tiff McCallum) ਨੇ ਆਖਿਆ ਕਿ ਮਹਿੰਗਾਈ ਉੱਤੇ ਨਕੇਲ ਪਾਉਣ ਲਈ ਸਾਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨਾ ਹੋਵੇਗਾ,ਸਾਨੂੰ ਹੋਰ ਵੱਡੇ ਕਦਮ ਵੀ ਚੁੱਕਣੇ ਪੈ ਸਕਦੇ ਹਨ।
