ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਤੇ ਕਰੇਗੀ ਵਿਚਾਰ ਵਟਾਂਦਰਾ

0
29
ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਤੇ ਕਰੇਗੀ ਵਿਚਾਰ ਵਟਾਂਦਰਾ

SADA CHANNEL:-

ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਤੇ ਕਮੇਟੀ ਮੈਂਬਰ/ਵਿਧਾਇਕ ਸਤਲੁਜ ਸਦਨ ਪਹੁੰਚੇ, 15 ਜੁਲਾਈ ਨੂੰ ਹੋਵੇਗੀ ਮੀਟਿੰਗ।

NANGAL JULY 14,(SADA CHANNEL):- ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਲੋਂ 15 ਜੁਲਾਈ ਨੂੰ ਸਤਲੁਜ ਸਦਨ ਨੰਗਲ ਵਿਖੇ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰੇਗੀ,ਅੱਜ ਸਹਿਕਾਰਤਾ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਅਤੇ ਮੈਂਬਰ/ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਅਧਿਕਾਰੀ ਸਤਲੁਜ ਸਦਨ ਨੰਗਲ ਪਹੁੰਚ ਗਏ ਹਨ,ਇਸ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੇ ਰੂਪਨਗਰ ਅਤੇ ਅਸਮਾਨਪੁਰ ਨੂਰਪੁਰ ਬੇਦੀ ਵਿਖੇ ਸਹਿਕਾਰਤਾ ਦੇ ਵੱਖ ਵੱਖ ਅਦਾਰੇਆਂ, ਮਾਰਕਫੈਡ ਤੇ ਵੇਰਕਾ ਦਾ ਦੋਰਾ ਕੀਤਾ ਅਤੇ ਕੰਮ ਕਾਜ ਦਾ ਜਾਇਜਾ ਲਿਆ,ਉਹਨਾਂ ਦੇ ਨਾਲ ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੀ ਸਨ।


ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਹਿਕਾਰੀ ਅਦਾਰੇਆਂ ਤੇ ਇਸ ਨਾਲ ਜੁੜੇ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਕੰਮ ਕਾਜ ਦਾ ਜਾਇਜਾ ਲੈਣ ਲਈ ਉਹ ਅੱਜ ਇਥੇ ਆਏ ਹਨ,ਵਿਧਾਨ ਸਭਾ ਦੀ ਕਮੇਟੀ ਵਿੱਚ ਉਹਨਾਂ ਤੋਂ ਇਲਾਵਾ 12 ਹੋਰ ਮੈਂਬਰ/ਵਿਧਾਇਕ ਹਨ ਜੋ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਹਨ ਪ੍ਰੰਤੂ ਪੰਜਾਬ ਸਰਕਾਰ ਦਾ ਮਾਲਿਆ ਵਧਾਉਣ ਅਤੇ ਅਦਾਰੇਆ ਦੀ ਕਾਰਗੁਜਾਰੀ ਨੂੰ ਹੋਰ ਬੇਹੱਤਰ ਬਣਾਉਣ ਲਈ ਸਾਰੇ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ,ਚੇਅਰਪਰਸਨ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਤੋਂ ਇਲਾਵਾ 12 ਹੋਰ ਕਮੇਟੀ ਦੇ ਮੈਂਬਰ ਸਰਦਾਰ ਅਮਨਦੀਪ ਸਿੰਘ ਮੁਸਾਫਰ, ਸ.ਅਮਰਪਾਲ ਸਿੰਘ, ਸ੍ਰੀ ਅਸ਼ਵਨੀ ਕੁਮਾਰ ਸ਼ਰਮਾਂ, ਸ ਦਲਜੀਤ ਸਿੰਘ ਗਰੇਵਾਲ, ਸ. ਦਵਿੰਦਰਜੀਤ ਸਿੰਘ ਲਾਡੀ, ਸ੍ਰੀਮਤੀ ਇੰਦਰਜੀਤ ਕੌਰ ਮਾਣ, ਸ.ਜਗਤਾਰ ਸਿੰਘ ਦਿਆਲਪੁਰ, ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਸ੍ਰੀ ਨਰੇਸ਼ ਪੁਰੀ, ਸ. ਰੁਪਿੰਦਰ ਸਿੰਘ ਹੈਪੀ, ਸ੍ਰੀ ਸੰਦੀਪ ਜਾਖੜ ਹਨ।

ਇਹ ਕਮੇਟੀ ਕੜੀ ਦੇ ਰੂਪ ਵਿੱਚ ਕੰਮ ਕਰਦੀ ਹੈ,ਕਮੇਟੀ ਵਲੋਂ ਆਪਣੀ ਵਿਸਥਾਰ ਰਿਪੋਰਟ ਸਪੀਕਰ ਵਿਧਾਨ ਸਭਾ ਨੂੰ ਸੋਪ ਦਿੱਤੀ ਜਾਵੇਗੀ,ਜਿਸ ਉਪਰੰਤ ਇਹਨਾਂ ਅਦਾਰੇਆਂ ਨੂੰ ਬੇਹੱਤਰ ਬਣਾਉਣ ਅਤੇ ਮੁਨਾਫਾ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ,ਉਹਨਾਂ ਕਿਹਾ ਕਿ ਭਲਕੇ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ,ਚੇਅਰਪਰਸਨ ਨੇ ਕਿਹਾ ਕਿ ਨੰਗਲ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਸਬੰਧਤ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ,ਉਹਨਾਂ ਦੱਸਿਆ ਕਿ ਬੀ ਬੀ ਐਮ ਬੀ ਵਿੱਚ ਪੰਜਾਬ ਹਿੱਸੇਦਾਰੀ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਪੂਰੀ ਜੋਰ ਨਾਲ ਆਪਣਾ ਪੱਖ ਰੱਖ ਰਹੇ ਹਨ,ਇਸ ਮੋਕੇ ਸਤਲੁਜ ਸਦਨ ਪਹੁੰਚਣ ਤੇ ਚੇਅਰਪਰਸਨ ਅਤੇ ਕਮੇਟੀ ਮੈਂਬਰਾਂ ਦਾ ਬੀ ਬੀ ਐਮ ਬੀ ਦੇ ਡਿਪਟੀ ਚੀਫ ਇੰਜੀ: ਐਚ ਐਲ ਕੰਬੋਜ ਨੇ ਸਵਾਗਤ ਕੀਤਾ।

ਤਸਵੀਰ: ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਅਤੇ ਮੈਂਬਰਾਂ ਵਲੋਂ ਸਤਲੁਜ ਸਦਨ ਨੰਗਲ ਦੇ ਦੋਰੇ ਦਾ ਦ੍ਰਿਸ।

LEAVE A REPLY

Please enter your comment!
Please enter your name here