ਸਹਿਕਾਰਤਾ ਅਧਿਨ ਅਦਾਰਿਆਂ ਨੂੰ ਮਜਬੂਤ ਕਰਕੇ ਸਰਕਾਰ ਦਾ ਮਾਲਿਆ ਵਧਾਇਆ ਜਾਵੇਗਾ-ਸਰਬਜੀਤ ਕੌਰ ਮਾਣੂੰਕੇ

0
14
ਸਹਿਕਾਰਤਾ ਅਧਿਨ ਅਦਾਰਿਆਂ ਨੂੰ ਮਜਬੂਤ ਕਰਕੇ ਸਰਕਾਰ ਦਾ ਮਾਲਿਆ ਵਧਾਇਆ ਜਾਵੇਗਾ-ਸਰਬਜੀਤ ਕੌਰ ਮਾਣੂੰਕੇ

SADA CHANNEL:-

ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਨੇ ਵੇਰਕਾ ਅਸਮਾਨਪੁਰ ਦਾ ਕੀਤਾ ਵਿਸੇਸ਼ ਦੋਰਾ।

NANGAL JULY 14,(SADA CHANNEL):- ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਲੋਂ ਅੱਜ ਅਸਮਾਨਪੁਰ ਵਿਖੇ ਵੇਰਕਾ ਪਲਾਂਟ ਦਾ ਦੋਰਾ ਕੀਤਾ ਗਿਆ ਅਤੇ ਵੇਰਕਾ ਦੇ ਦੁੱਧ ਉਤਪਾਦਨ ਨਾਲ ਜੁੜੇ ਵੱਖ ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਅਤੇ ਸਮੁੱਚੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ,ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਗਠਿਤ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੋਰ ਮਾਣੂੰਕੇ ਅਤੇ ਮੈਂਬਰਾਂ/ਵਿਧਾਇਕਾਂ ਨੇ ਅਧਿਕਾਰੀਆਂ ਨਾਲ ਅੱਜ ਵੇਰਕਾ ਪਲਾਟ ਅਸਮਾਨਪੁਰ ਦਾ ਦੋਰਾ ਕੀਤਾ ਅਤੇ ਵੇਰਕਾ ਦੇ ਵੱਖ ਵੱਖ ਕੇਂਦਰਾਂ ਬੀ.ਐਮ.ਸੀ ਵਿੱਚ ਡੇਅਰੀ ਫਾਰਮਰਜ਼ ਵਲੋਂ ਦੁੱਧ ਲਿਆਉਣ ਅਤੇ ਇਸ ਦੀ ਕੁਲੈਕਸ਼ਨ ਕਰਕੇ ਇਸਨੂੰ ਘਰਾਂ ਤੱਕ ਪਹੁੰਚਾਉਣ ਦੀ ਸਮੁੱਚੀ ਕਾਰਜ ਪ੍ਰਣਾਲੀ ਦਾ ਜਾਇਜਾ ਲਿਆ।


ਚੇਅਰਮੈਨ ਮਾਣੂੰਕੇ ਨੇ ਕਿਹਾ ਕਿ ਸਹਿਕਾਰਤਾ ਦੇ ਵੱਖ ਵੱਖ ਅਦਾਰਿਆਂ ਵਲੋਂ ਕੀਤੇ ਜਾ ਰਹੇ ਉਤਪਾਦਨਾ ਦੀ ਕੁਆਲਿਟੀ ਬਹੁਤ ਹੀ ਉੱਤਮ ਹੈ। ਵੇਰਕਾ ਦਾ ਦੁੱਧ, ਦਹੀ, ਲੱਸੀ, ਮੱਖਣ, ਮਾਰਕ ਫੈਡ ਦਾ ਸੋਹਣਾ, ਚਾਹਪੱਤੀ, ਚਾਵਲ ਵਰਗੇ ਬਹੁਤ ਸਾਰੇ ਉਤਪਾਦਨ ਬਜ਼ਾਰ ਵਿੱਚ ਮਿਲ ਰਹੇ ਮੁਕਾਬਲੇ ਦੇ ਉਤਪਾਦਨਾਂ ਤੋਂ ਕਾਫੀ ਉਤਮ ਹਨ। ਜਰੂਰਤ ਕੇਵਲ ਇਸ ਬਾਰੇ ਜਾਗਰੂਕਤਾ ਦੀ ਹੈ। ਉਹਨਾਂ ਕਿਹਾ ਕਿ ਸਾਡੀ ਕਮੇਟੀ ਨਾਲ ਅਸਲ ਮਨੋਰਥ ਇਸ ਬਾਰੇ ਖੱਪਤਕਾਰਾਂ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਸਹਿਕਾਰਤਾ ਦੇ ਵੱਖ ਵੱਖ ਅਦਾਰੇਆ ਦੀ ਕਾਰਗੁਜਾਰੀ ਨੂੰ ਹੋਰ ਬੇਹੱਤਰ ਬਣਾ ਕੇ ਇਸਨੂੰ ਹੋਰ ਮੁਨਾਫਾ ਕਮਾਉਣ ਦੇ ਯੋਗ ਬਣਾਇਆ ਜਾ ਸਕਦਾ ਹੈ। ਜਿਸਦੇ ਲਈ ਅਸੀਂ ਸਰਵੇਖਣ ਕਰਨ ਲਈ ਪਹੁੰਚੇ ਹਾਂ।


ਚੇਅਰਪਰਸਨ ਨੇ ਕਿਹਾ ਕਿ ਵਿਧਾਨ ਸਭਾ ਵਲੋਂ ਗਠਿਤ ਸਾਡੀ ਕਮੇਟੀ ਵਿੱਚ ਵੱਖ ਵੱਖ ਪਾਰਟੀਆਂ ਦੇ ਮੈਂਬਰ ਹਨ ਪ੍ਰੰਤੂ ਅਸੀਂ ਇਕ ਪਰਿਵਾਰ ਦੀ ਤਰ੍ਹਾਂ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਡੀ ਕਮੇਟੀ ਇਸ ਕੜੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਕਮੇਟੀ ਵਲੋਂ ਆਪਣੀ ਮੁਕੰਮਲ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੋਪੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਦਾ ਮਾਲੀਆਂ ਵਧਾਉਣ ਅਤੇ ਸਹਿਕਾਰਤਾ ਦੇ ਅਦਾਰਿਆਂ ਨੂੰ ਹੋਰ ਕੁਸ਼ਲ ਬਣਾਉਣ ਲਈ ਉਪਰਾਲੇ ਜਾਣਗੇ।

ਕਮੇਟੀ ਮੈਂਬਰਾ ਦਾ ਜਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਅਸੀਂ ਜਿਲ੍ਹਾਂ ਰੂਪਨਗਰ ਤੋਂ ਸੁਰੂਆਤ ਕੀਤੀ ਹੈ ਅਤੇ ਰੂਪਨਗਰ ਦੇ ਵਿਧਾਇਕ ਸ੍ਰੀ ਦਿਨੇਸ਼ ਕੁਮਾਰ ਚੱਢਾ/ਮੈਂਬਰ ਦਾ ਪੂਰਾ ਸਹਿਯੋਗ ਮਿਲਿਆ ਹੈ ਇਸ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਂਬਰ ਸਰਦਾਰ ਅਮਨਦੀਪ ਸਿੰਘ ਮੁਸਾਫਰ, ਸ.ਅਮਰਪਾਲ ਸਿੰਘ, ਸ੍ਰੀ ਅਸ਼ਵਨੀ ਕੁਮਾਰ ਸ਼ਰਮਾਂ, ਸ ਦਲਜੀਤ ਸਿੰਘ ਗਰੇਵਾਲ, ਸ. ਦਵਿੰਦਰਜੀਤ ਸਿੰਘ ਲਾਡੀ, ਸ੍ਰੀਮਤੀ ਇੰਦਰਜੀਤ ਕੌਰ ਮਾਣ, ਸ.ਜਗਤਾਰ ਸਿੰਘ ਦਿਆਲਪੁਰ, ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਸ੍ਰੀ ਨਰੇਸ਼ ਪੁਰੀ, ਸ. ਰੁਪਿੰਦਰ ਸਿੰਘ ਹੈਪੀ, ਸ੍ਰੀ ਸੰਦੀਪ ਜਾਖੜ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਹਿਕਾਰਤਾ ਦੇ ਨਾਲ ਜੁੜੇ ਵੱਖ ਵੱਖ ਅਦਾਰੇਆਂ ਨੂੰ ਮੁਨਾਫੇ ਵਿੱਚ ਲਿਆਦਾ ਜਾਵੇਗਾ ਇਸਦੇ ਸਮੁੱਚੇ ਕੰਮ ਕਾਜ ਅਤੇ ਪ੍ਰਕੀਰਿਆ ਬਾਰੇ ਵਿਸਥਾਰ ਰਿਪੋਰਟ ਵਿਧਾਨ ਸਭਾ ਸਪੀਕਰ ਨੂੰ ਸੋਪੀ ਜਾਵੇਗੀ। ਚੇਅਰਪਰਸਨ ਮਾਣੂੰਕੇ ਨੇ ਦੁੱਧ ਉਤਪਾਦਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਬਸਿਡੀ ਦਾ ਵੀ ਜਾਇਜਾ ਲਿਆ ਅਤੇ ਪਿੰਡਾ ਵਿੱਚ ਖੋਲੇ ਪਲਕ ਮਿਲਕ ਚਿਲਰ ਰਾਹੀ ਮਿਲਕ ਕੁਲੈਕਸ਼ਨ ਦਾ ਜਾਇਜਾ ਲਿਆ। ਸ੍ਰੀ ਦਿਨੇਸ਼ ਕੁਮਾਰ ਚੱਢਾ ਵਿਧਾਇਕ ਰੂਪਨਗਰ ਮੈਂਬਰ ਸਹਿਕਾਰਤਾ ਕਮੇਟੀ ਨੇ ਸਮੁੱਚੀ ਕਮੇਟੀ ਮੈਂਬਰਾਂ ਦਾ ਆਪਣੇ ਹਲਕੇ ਵਿੱਚ ਆਉਣ ਤੇ ਸਵਾਗਤ ਕੀਤਾ ਅਤੇ ਦੱਸਿਆ ਕਿ ਨੂਰਪੁਰ ਬੇਦੀ ਦੇ ਕਿਸਾਨ ਬਹੁਤ ਮਿਹਨਤੀ ਹਨ ਉਹ ਰਿਵਾਇਤੀ ਫਸਲੀ ਚੱਕਰ ਛੱਡ ਕੇ ਡੈਅਰੀ ਫਾਰਮਿੰਗ ਦੇ ਧੰਦੇ ਨੂੰ ਅਪਣਾ ਰਹੇ ਹਨ।

ਪੰਜਾਬ ਸਰਕਾਰ ਉਹਨਾਂ ਨੂੰ ਹੋਰ ਰਿਆਇਤਾ ਦੇਣ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸ ਮੋਕੇ ਡਿਪਟੀ ਡਾਇਰੈਕਟਰ ਪਸੂ੍ਰ ਪਾਲਣ ਗੁਰਿੰਦਰ ਸਿੰਘ ਕਾਹਲੋਂ, ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ, ਜੀ ਐਮ ਵੇਰਕਾ ਰਾਜ ਕੁਮਾਰ, ਮੈਨੇਜਰ ਮਨੋਜ ਕੁਮਾਰ ਸ੍ਰੀ ਵਾਸਤਵ, ਡਿਪਟੀ ਮੈਨੇਜਰ ਤੇਜਿੰਦਰ ਸਿੰਘ, ਸੈਟਰ ਇੰਚਾਰਜ ਰੋਸ਼ਨ ਲਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here