Border Security Force (BSF) ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ 18 ਕਰੋੜ ਦੀ ਹੈਰੋਇਨ

0
315
Border Security Force (BSF) ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ 18 ਕਰੋੜ ਦੀ ਹੈਰੋਇਨ

SADA CAHNNEL:-

AMRITSAR,(SADA CAHNNEL):- ਸੀਮਾ ਸੁਰੱਖਿਆ ਬਲ (ਬੀਐਸਐਫ) (Border Security Force (BSF)) ਨੇ ਪਾਕਿਸਤਾਨੀ ਸਮੱਗਲਰਾਂ (Pakistani Smugglers) ਵੱਲੋਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਹੈਰੋਇਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ,ਤਸਕਰਾਂ ਨੇ ਹੁਸ਼ਿਆਰੀ ਨਾਲ 2.600 ਕਿਲੋਗ੍ਰਾਮ ਹੈਰੋਇਨ ਨੂੰ ਟਰੈਕਟਰ ਦੀ ਡਰਾਬਾਰ ਵਿੱਚ ਪਾ ਕੇ ਭਾਰਤੀ ਸਰਹੱਦ ਦੇ ਪਾਰ ਸੁੱਟ ਦਿੱਤਾ ਗਿਆ ਪਰ ਚੌਕਸ ਬੀਐਸਐਫ (BSF) ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ,ਬੀਐਸਐਫ ਨੇ 2.600 ਕਿਲੋ ਹੈਰੋਇਨ ਨੂੰ ਅੰਮ੍ਰਿਤਸਰ ਸੈਕਟਰ (Amritsar Sector) ਵਿੱਚ ਅਜਨਾਲਾ ਅਧੀਨ ਬੀਓਪੀ ਭਿੰਡੀਨੈਨ (BOP Bhindinain) ਨੇੜੇ ਤੋਂ ਬਰਮਾਦ ਕੀਤੀ,ਜਾਣਕਾਰੀ ਅਨੁਸਾਰ ਬੀਐਸਐਫ (BSF) ਦੇ ਜਵਾਨ ਭਾਰਤ-ਪਾਕਿਸਤਾਨ ਸਰਹੱਦ (Indo-Pakistan Border) ‘ਤੇ ਸੁਰੱਖਿਆ ਲਈ ਕੰਡਿਆਲੀ ਤਾਰ (Barbed Wire) ਤੋ ਪਾਰ ਖੇਤਾਂ ਦੀ ਤਲਾਸ਼ੀ ਲੈ ਰਹੇ ਸਨ,ਇਸ ਦੌਰਾਨ ਉਹਨਾਂ ਦਾ ਧਿਆਨ ਟਰੈਕਟਰ ਦੇ ਡਰਾਬਾਰ ‘ਤੇ ਗਿਆ,ਬੀ.ਐਸ.ਐਫ (BSF) ਦੇ ਜਵਾਨਾਂ ਨੇ ਲਾਵਾਰਿਸ ਡਰਾਬਾਰ (Lavaris Drabar) ਨੂੰ ਜ਼ਬਤ ਕਰ ਲਿਆ ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਇਹ ਹੈਰੋਇਨ ਨਾਲ ਭਰੀ ਹੋਈ ਮਿਲੀ।

LEAVE A REPLY

Please enter your comment!
Please enter your name here