ਵਿਸ਼ਵ ਆਬਾਦੀ ਦਿਵਸ ਦੇ ਸਬੰਧ ਵਿੱਚ ਸਰਕਾਰੀ ਹਸਪਤਾਲ ਵਿਚ ਪਰਿਵਾਰ ਨਿਯੋਜਨ ਦੇ ਸਫਲ ਅਪ੍ਰੇਸ਼ਨ ਹੋਏ

0
308
ਵਿਸ਼ਵ ਆਬਾਦੀ ਦਿਵਸ ਦੇ ਸਬੰਧ ਵਿੱਚ ਸਰਕਾਰੀ ਹਸਪਤਾਲ ਵਿਚ ਪਰਿਵਾਰ ਨਿਯੋਜਨ ਦੇ ਸਫਲ ਅਪ੍ਰੇਸ਼ਨ ਹੋਏ

SADA CHANNEL:-

NURPUR BEDI 16 JULY, (SADA CHANNEL):- ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਵਿਸ਼ਵ ਅਬਾਦੀ ਪੰਦਰਵਾੜੇ ਦੇ ਸਬੰਧ ਵਿਚ ਪਰਿਵਾਰ ਨਿਯੋਜਨ ਔਰਤਾਂ ਦੇ 8 ਸਫਲ ਆਪ੍ਰੇਸ਼ਨ ਕੀਤੇ ਗਏ,ਇਸ ਸੰਬੰਧ ਵਿਚ ਡਾ.ਵਿਧਾਨ ਚੰਦਰ ਨੇ ਦੱਸਿਆ ਕਿ 8 ਸਾਲ ਬਾਅਦ ਸਿੰਘਪੁਰ ਦੇ ਹਸਪਤਾਲ ਵਿੱਚ ਔਰਤਾਂ ਦੀ ਪਰਿਵਾਰ ਨਿਯੋਜਨ ਦੇ ਸਫ਼ਲ ਅਪਰੇਸ਼ਨ ਕੀਤੇ ਗਏ, ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਪਰਿਵਾਰ ਨਿਯੋਜਨ ਦਾ ਸਥਾਈ ਸਾਧਨ ਹਨ,ਇਸ ਆਪ੍ਰੇਸ਼ਨ ਤੋਂ ਬਾਅਦ ਔਰਤਾਂ ਨੂੰ ਕਿਸੇ ਕਿਸਮ ਦੀ ਸਿਹਤ ਸਬੰਧੀ ਕੋਈ ਦਿੱਕਤ ਨਹੀਂ ਆਉਂਦੀ ਉਹ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਰੋਜ਼ਾਨਾ ਜ਼ਿੰਦਗੀ ਜਿਊਂਦੀਆਂ ਹਨ ਅਤੇ ਕੰਮ ਕਰਦੀਆਂ ਹਨ,ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਕਰਨ ਦੇ ਬਹੁਤ ਸਾਰੇ ਸਾਧਨ ਹਨ,ਜਿਸ ਵਿੱਚ ਪਰਿਵਾਰ ਭਲਾਈ ਦੇ ਪੱਕੇ ਤਰੀਕਿਆਂ ਅਤੇ ਕੱਚੇ ਤਰੀਕਿਆਂ ਜਿਵੇਂ ਕਿ ਨਿਰੋਧ,ਓਰਲਪਿਲਸ,ਕਾਪਰ-ਟੀ,ਨਲਬੰਦੀ ਅਤੇ ਨਸਬੰਦੀ।

ਉਨ੍ਹਾਂ ਦੱਸਿਆ ਕਿ ਜਨ-ਸੰਖਿਆ ਦੇ ਵਾਧੇ ਨੂੰ ਰੋਕਣ ਲਈ ਸਰਕਾਰ ਵੱਲੋਂ ਪੁਰਸ਼ ਨਸਬੰਦੀ ਲਈ 1100/- ਰੁਪਏ ਨਕਦ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਪ੍ਰੇਰਕ ਨੂੰ 200/- ਰੁਪਏ ਪ੍ਰਤੀ ਕੇਸ ਦਿਤੇ ਜਾਂਦੇ ਹਨ,ਇਸੇ ਤਰ੍ਹਾਂ ਮਹਿਲਾਵਾਂ ਨੂੰ ਨਲਬੰਦੀ ਕਰਵਾਉਣ ਲਈ 250/- ਰੁਪਏ (ਬੀ.ਪੀ.ਐਲ ਪਰਿਵਾਰਾਂ ਨਾਲ ਸਬੰਧਤ 600/- ਰੁਪਏ) ਦਿੱਤੇ ਜਾਂਦੇ ਹਨ ਅਤੇ ਪ੍ਰੇਰਕ ਨੂੰ 150/- ਰੁਪਏ ਦਿੱਤੇ ਹਨ,ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਰਾਹੀ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ,ਮੈਡੀਕਲ ਅਫਸਰਾਂ ਅਤੇ ਸਟਾਫ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਦੀ ਭਾਵਨਾਂ ਨਾਲ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ,ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਦੇਣ ਲਈ ਬਚਨਬੱਧ ਹੈ,ਇਸ ਮੌਕੇ ਡਾ.ਰੀਨੀ ਗਾਇਨੀਕਾਲੋਜਿਸਟ,ਡਾ.ਸੰਜੀਵ ਕੁਮਾਰ ਐਨਸਥੀਸੀਆ,ਡਾ.ਨੇਹਾ ਗਾਇਨੀਕਾਲੋਜਿਸਟ,ਡਾ.ਸੁਨੈਨਾ ਗਾਇਨੀਕਾਲੋਜਿਸਟ,ਡਾ.ਸਚਿਨ ਜਨਰਲ ਸਰਜਨ ਅਤੇ ਡਾ.ਸਿਮਰਨਜੀਤ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here