ਵਿਸ਼ਾਲ ਲੰਗਰ ਤੋਂ ਪ੍ਰਭਾਵਿਤ ਹੋ ਕੇ ‘ਜੈ ਭੋਲੇ ਸੇਵਾ ਦਲ’ ਫਰੀਦਾਬਾਦ (ਹਰਿਆਣਾ) ਵਲੋਂ ਆਪਣਾ ਲੰਗਰ ਦਾ ਸਾਰਾ ਸਮਾਨ ਦਾਨ ਦਿੱਤਾ ਗਿਆ

0
230
ਵਿਸ਼ਾਲ ਲੰਗਰ ਤੋਂ ਪ੍ਰਭਾਵਿਤ ਹੋ ਕੇ 'ਜੈ ਭੋਲੇ ਸੇਵਾ ਦਲ' ਫਰੀਦਾਬਾਦ (ਹਰਿਆਣਾ) ਵਲੋਂ ਆਪਣਾ ਲੰਗਰ ਦਾ ਸਾਰਾ ਸਮਾਨ ਦਾਨ ਦਿੱਤਾ ਗਿਆ

SADA CHANNEL:-

ਸੁਖਸਾਲ, 16 ਜੁਲਾਈ (SADA CHANNEL):- ਨੇੜ੍ਹਲੇ ਪਿੰਡ ਮੌਜੋਵਾਲ ਦੀ ਸ਼ਿਵ ਰੁਦਰ ਜਨ ਕਲਿਆਣ ਸੰਸਥਾ ਵਲੋਂ ਸ੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਯਾਤਰੀਆਂ ਲਈ ਹਰ ਸਾਲ ਬਾਲਟਾਲ ਵਿਖੇ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਵਿਸ਼ਾਲ ਲੰਗਰ ਤੋਂ ਪ੍ਰਭਾਵਿਤ ਹੋ ਕੇ ‘ਜੈ ਭੋਲੇ ਸੇਵਾ ਦਲ’ ਫਰੀਦਾਬਾਦ (ਹਰਿਆਣਾ) ਵਲੋਂ ਆਪਣਾ ਲੰਗਰ ਦਾ ਸਾਰਾ ਸਮਾਨ ਦਾਨ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਰ ਸੰਚਾਲਕ ਸਵਾਮੀ ਮੁਲਖ ਰਾਜ ਜੀ ਨੇ ਦਸਿਆ ਕਿ ਕੈਲਾਸ਼ ਵਾਸੀ ਸਵਾਮੀ ਗਿਆਨ ਗੀਰੀ ਜੀ ਮਹਾਰਾਜ ਵੱਲੋਂ ਸ੍ਰੀ ਅਮਰਨਾਥ ਯਾਤਰੀਆਂ ਲਈ ਸੱਭ ਤੋਂ ਪਹਿਲਾਂ ਲੰਗਰ ਲਗਾਉਂਣ ਦੀ ਸ਼ੁਰੂਆਤ ਕਰਵਾਈ ਗਈ ਸੀ ਜੌ ਹਰ ਸਾਲ ਨਿਰੰਤਰ ਚੱਲ ਰਿਹਾ ਹੈ। ਉਨਾਂ ਦਸਿਆ ਕਿ ‘ਜੈ ਭੋਲੇ ਸੇਵਾ ਦਲ’ ਫਰੀਦਾਬਾਦ ਦੇ ਪ੍ਰਬੰਧਕਾਂ ਵੱਲੋਂ ਲੰਗਰ ਲਈ ਵਰਤਿਆ ਜਾਣ ਵਾਲਾ ਆਪਣਾ ਸਾਰਾ ਰਾਸ਼ਨ ਅਤੇ ਹੋਰ ਇਮਾਰਤੀ ਸਮਗਰੀ ਸਾਡੀ ਸੰਸਥਾ ਨੂੰ ਦਾਨ ਵਝੋ ਦਿੱਤੀ ਗਈ। ਇਸ ਮੌਕੇ ਕਾਰਤਿਕ ਗੋਸਵਾਮੀ,ਪ੍ਰਧਾਨ ਗੌਰਵ ਸ਼ਰਮਾ ਆਦਿ ਅਤੇ ਹੋਰ ਸੇਵਾਦਰ ਹਾਜ਼ਰ ਸਨ।

LEAVE A REPLY

Please enter your comment!
Please enter your name here