ਵਾਤਾਵਰਣ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਹਰ ਕਿਸੇ ਨੂੰ ਬੂਟੇ ਲਗਾਉਣੇ ਚਾਹੀਦੇ ਹਨ -ਮਨੀਸ਼ਾ ਰਾਣਾ ਆਈ.ਏ.ਐ

0
318
ਵਾਤਾਵਰਣ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਹਰ ਕਿਸੇ ਨੂੰ ਬੂਟੇ ਲਗਾਉਣੇ ਚਾਹੀਦੇ ਹਨ -ਮਨੀਸ਼ਾ ਰਾਣਾ ਆਈ.ਏ.ਐ

SADA CHANNEL:-

ਵਾਤਾਵਰਣ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਹਰ ਕਿਸੇ ਨੂੰ ਬੂਟੇ ਲਗਾਉਣੇ ਚਾਹੀਦੇ ਹਨ -ਮਨੀਸ਼ਾ ਰਾਣਾ ਆਈ.ਏ.ਐਸ
ਬਾਗਬਾਨੀ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਕੂਲਾਂ ਵਿਚ ਫਲਦਾਰ ਬੂਟੇ ਲਗਾਉਣ ਦਾ ਫੈਸਲਾ ਸ਼ਲਾਘਾਯੋਗ-ਐਸ.ਡੀ.ਐਮ

Sri Anandpur Sahib July 18, (SADA CHANNEL):- ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਵਲੋਂ ਫ਼ਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਕੀਤੀ ਗਈ।ਉਨ੍ਹਾਂ ਨੇ ਵਾਤਾਵਰਣ ਅਤੇ ਪੌਣ ਪਾਣੀ ਦੀ ਸੰਭਾਲ ਲਈ ਹਰ ਕਿਸੇ ਨੂੰ ਅੱਗੇ ਆਉਣ ਦਾ ਸੰਦਾ ਦਿੰਦੇ ਹੋਏ ਵਿਦਿਆਰਥੀਆ ਨੂੰ ਵੱਧ ਤੋ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ,ਮਨੀਸ਼ਾ ਰਾਣਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਰਾਜ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਮੰਤਰੀ ਸਰਦਾਰ ਫੌਜਾ ਸਿੰਘ ਸਰਾਰੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਫ਼ਲਦਾਰ ਬੂਟੇ ਲਗਾਉਣ ਦਾ ਫੈਸਲਾ ਕੀਤਾ ਹੈ, ਤਾਂ ਕਿ ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਵਿੱਚ ਮਦਦ ਮਿਲ ਸਕੇ।

ਇਹ ਬੂਟੇ ਜਦੋ ਫਲਦਾਰ ਰੁੱਖ ਬਣਨਗੇ ਤਾਂ ਭਵਿੱਖ ਵਿੱਚ ਬੱਚਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਉਣ ਵਿੱਚ ਵੀ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ, ਸਕੂਲੀ ਵਿਦਿਆਰਥੀਆਂ ਨੂੰ ਬੂਟਿਆਂ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਹੜੇ ਰੁੱਖਾਂ ਦੇ ਫਲਾਂ ਤੇ ਛਾਂ ਦਾ ਅੱਜ ਅਸੀ ਸਾਰੇ ਅਨੰਦ ਮਾਣ ਰਹੇ ਹਾਂ, ਉਹ ਸਾਡੇ ਮਾਤਾ-ਪਿਤਾ/ਪੁਰਖਾ ਨੇ ਲਗਾਏ ਹਨ, ਹੁਣ ਸਾਨੂੰ ਆਪਣੀਆਂ ਅਗਲੀਆਂ ਨਸਲਾ ਤੇ ਪੀੜ੍ਹੀਆਂ ਨੂੰ ਇਹ ਸੋਗਾਤ ਦੇਣੀ ਚਾਹੀਦੀ ਹੈ।

ਜਿਕਰਯੋਗ ਹੈ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨੀਸ਼ਾ ਰਾਣਾ ਆਈ.ਏ.ਐਸ ਨੇ ਵਿਦਿਆਰਥੀਆਂ ਅਤੇ ਸਟਾਫ ਨਾਲ ਰਲ ਕੇ ਫਲਦਾਰ ਅਤੇ ਉਸ ਦੇ ਗੁਣਾਂ ਨਾਲ ਭਰਪੂਰ ਬੂਟੇ ਲਗਵਾਏ। ਉਨ੍ਹਾਂ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਆ ਤਾਂ ਜੋ ਇਨਸਾਨ ਨੂੰ ਵਧੀਆ ਵਾਤਾਵਰਨ ਮਿਲ ਸਕੇ। ਉਨ੍ਹਾਂ ਕਿਹਾ ਕਿ ਕੇਵਲ ਬੂਟੇ ਲਗਾਉਣਾ ਹੀ ਸਾਡੀ ਜਿੰਮੇਵਾਰੀ ਨਹੀ ਹੈ, ਸਗੋਂ ਇਨ੍ਹਾਂ ਨੂੰ ਪਾਲ ਕੇ ਇਨ੍ਹਾਂ ਦੀ ਬਿਹਤਰ ਪਰਵਰਿਸ਼ ਕਰਨਾ ਹੀ ਸਾਡੀ ਜਿੰਮੇਵਾਰੀ ਹੈ।


ਬੀਤੇ ਸਮੇ ਵਿਚ ਹੋਈ ਅੰਨੇਵਾਹ ਰੁੱਖਾਂ ਦੀ ਕਟਾਈ ਨੇ ਵਾਤਾਵਰਣ ਦਾ ਸੰਤੁਲਨ ਵਿਗਾੜ ਦਿੱਤਾ ਹੈ, ਜਿਸ ਨੂੰ ਅਸੀ ਥੋੜੀ ਜਿਹੀ ਮਿਹਨਤ ਨਾਲ ਹੀ ਮੁੜ ਲੀਹ ਤੇ ਲਿਆ ਸਕਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆ, ਅਧਿਆਪਕਾਂ ਨੂੰ ਕਿਹਾ ਕਿ ਉਹ ਹੋਰਨਾਂ ਨੂੰ ਵੀ ਬੂਟੇ ਲਗਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ, ਲੈਕਚਰਾਰ ਦਇਆ ਸਿੰਘ ਸੰਧੂ, ਲੈਕਚਰਾਰ  ਇਕਬਾਲ ਸਿੰਘ, ਲੈਕਚਰਾਰ ਮਮਤਾ ਰਾਣੀ, ਅਰੁਣ ਸ਼ਰਮਾ, ਹਰਮੇਸ਼ ਕੁਮਾਰ, ਸੁਮਨ ਚਾਂਦਲਾ, ਗੁਰਦੀਪ ਕੌਰ,ਸੁਨੀਤਾ ਧਰਮਾਣੀ, ਮਨਿੰਦਰ ਕੌਰ, ਜਸਵਿੰਦਰ ਕੌਰ, ਸੀਮਾ ਜੱਸਲ,  ਪੂਜਾ ਰਾਣੀ, ਪ੍ਰਤਿਭਾ, ਮਨਦੀਪ ਕੌਰ ਮਿਨਹਾਸ, ਅਸ਼ੋਕ ਕੁਮਾਰ ਅਤੇ  ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

LEAVE A REPLY

Please enter your comment!
Please enter your name here