ਸਿਹਤ ਵਿਭਾਗ ਨੇ ਪਿੰਡਾਂ ਦੇ ਟੋਭਿਆਂ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ

0
261
ਸਿਹਤ ਵਿਭਾਗ ਨੇ ਪਿੰਡਾਂ ਦੇ ਟੋਭਿਆਂ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ

Sada Channel:-

ਨੂਰਪੁਰ ਬੇਦੀ 18 ਜੁਲਾਈ (Sada Channel):- ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਸੂਬੇ ਭਰ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰਾ ਤੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾ ਦੇਣ ਅਤੇ ਸਮੇ ਸਮੇ ਤੇ ਬਿਮਾਰੀਆ ਨੂੰ ਫੈਲਣ ਤੋ ਰੋਕਣ ਲਈ ਜਾਗਰੂਕਤਾ ਅਭਿਆਨ ਚਲਾਉਣ ਦੇ ਨਿਰਦੇਸ਼ ਦਿੱਤੇ ਹੌਏ ਹਨ। ਇਸੇ ਤਹਿਤ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਦੀ ਅਗਵਾਈ ਹੇਠ ਅੱਜ ਪਿੰਡ ਨਲਹੋਟੀ, ਚੰਦਪੁਰ, ਸੇਰੀ, ਰਾਮਪੁਰ ਪਿੰਡਾਂ ਵਿੱਚ ਟੋਭਿਆਂ ਚ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ।

ਇਸ ਮੌਕੇ ਤੇ ਸੇਵਾ ਦਾਸ, ਪ੍ਰਿਤਪਾਲ ਸਿੰਘ, ਅਰਵਿੰਦ ਜੀਤ ਸਿੰਘ ਸੁਪਰਵਾਈਜ਼ਰ, ਅਮਰੀਕ ਸਿੰਘ ਹੈਲਥ ਵਰਕਰ ਨੇ ਦੱਸਿਆ ਕਿ ਮੱਛੀ ਗੰਦੇ ਪਾਣੀ ਵਿੱਚ ਪਨਪ ਰਹੇ ਮੱਛਰ ਦੇ ਲਾਰਵੇ ਨੂੰ ਖਾਂਦੀ ਹੈ ਜਿਸ ਨਾਲ ਅੱਗੇ ਮੱਛਰ ਨਹੀਂ ਫੈਲੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੇ ਘਰਾਂ ਤੇ ਦਫਤਰਾਂ ਦੇ ਆਲੇ ਦੁਆਲੇ ਸਫਾਈ ਸਾਫ ਸਫਾਈ ਰੱਖਣ ਡੇਂਗੂ ਬੁਖਾਰ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ਼ ਫੈਲਦੇ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਤਾਇਦਾਦ ਵਿੱਚ ਵਾਧਾ ਹੁੰਦਾ ਹੈ।

ਪਿੰਡਾਂ ਵਿੱਚ ਘਰਾਂ ਦੇ ਅੰਦਰ ਜਾਂ ਬਾਹਰ ਬਣੇ ਪਾਰਕਾਂ ਵਿੱਚ ਪਏ ਗਮਲਿਆਂ, ਕੂਲਰਾਂ, ਫਰਿੱਜ ਦੀਆਂ ਟ੍ਰੇਆਂ, ਘਰਾਂ ਦੀਆਂ ਛੱਤਾਂ ਉੱਪਰ ਸੁੱਟੇ ਟੁੱਟੇ-ਫੁੱਟੇ ਬਰਤਨਾਂ ਆਦਿ ਵਿੱਚ ਜੇਕਰ ਫਾਲਤੂ ਪਾਣੀ ਹਫਤੇ ਤੱਕ ਖੜ੍ਹਾ ਰਹਿ ਜਾਂਦਾ ਹੈ ਤਾਂ ਇਸ ਪਾਣੀ ਉੱਤੇ ਮੱਛਰ ਦੁਆਰਾ ਦਿੱਤੇ ਅੰਡਿਆਂ ਤੋਂ ਹੋਰ ਮੱਛਰ ਪੈਦਾ ਹੋ ਜਾਂਦਾ ਹੈ। ਡੈਂਗੂ ਫੈਲਾਉਣ ਵਾਲ਼ਾ ਮਾਦਾ ਮੱਛਰ ਐਡੀਜ਼ ਇਸ ਤਰ੍ਹਾਂ ਖੜੇ ਪਾਣੀ ਉੱਤੇ ਅੰਡੇ ਦੇ ਕੇ ਆਪਣੇ ਪਰਿਵਾਰ ਦਾ ਵਾਧਾ ਕਰਦੇ ਹਨ। ਇਸ ਕਰਕੇ ਸਾਨੂੰ ਹਰ ਹਫਤੇ ਆਪਣੇ ਘਰਾਂ ਵਿੱਚ ਪਏ ਉਹਨਾਂ ਬਰਤਨਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਜਿਹਨਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੋਵੇ, ਤਾਂ ਜੋ ਮੱਛਰ ਦੇ ਸਰਕਲ ਨੂੰ ਨਸ਼ਟ ਕੀਤਾ ਜਾ ਸਕੇ।

LEAVE A REPLY

Please enter your comment!
Please enter your name here