75ਵੇਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਹੁਣ ਪ੍ਰੀਕੋਸ਼ਨਰੀ ਡੋਜ਼ ਲਈ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ

0
191
75ਵੇਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਹੁਣ ਪ੍ਰੀਕੋਸ਼ਨਰੀ ਡੋਜ਼ ਲਈ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ

Sada Channel:-

ਨੂਰਪੁਰ ਬੇਦੀ 18 ਜੁਲਾਈ (Sada Channel):- 75ਵੇਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਮੁਫ਼ਤ ਪ੍ਰੀਕੋਸ਼ਨਰੀ ਡੋਜ਼ ਸੀ.ਐਚ.ਸੀ ਸਿੰਘਪੁਰ ਵਿਖੇ ਲਗਾਈ ਗਈ। ਇਸ ਸਬੰਧੀ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਨਿਰਦੇਸ਼ਾਂ ਤਹਿਤ ਸੀ.ਐਚ.ਸੀ ਸਿੰਘਪੁਰ ਵਿਖੇ ਪ੍ਰੀਕੋਸ਼ਨਰੀ ਡੋਜ਼ 15 ਜੁਲਾਈ ਤੋਂ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਨਵੀਂ ਪਾਲਸੀ ਹੈ,ਜਿਸ ਤਹਿਤ ਹਰ ਵਰਗ ਦੇ ਵਿਅਕਤੀ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਇਸ ਮੁਹਿੰਮ ਦਾ ਲਾਭ ਉਠਾਉਣਾ ਚਾਹੀਦਾ ਹੈ।ਇਸ ਬੂਸਟਰ ਡੋਜ਼ ਜੋ 15 ਜੁਲਾਈ ਤੋਂ ਲੱਗਣੀ ਸ਼ੁਰੂ ਹੋਈ ਹੈ, ਅਗਲੇ 75 ਦਿਨਾਂ ਤੱਕ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਨੂਰਪੁਰ ਬੇਦੀ ਅਧੀਨ ਸਮੂਹ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਕੋਈ ਵੀ ਉਮਰ ਦਾ ਵਿਅਕਤੀ ਵੈਕਸੀਨੇਸ਼ਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਤੇ ਨੇ ਕਿਹਾ ਕਿ ਕੋਵਿਡ-19 ਦੀ ਆਉਣ ਵਾਲੀ ਸੰਭਾਵਿਤ ਲਹਿਰ ਤੋਂ ਬਚਣ ਲਈ 100 ਫੀਸਦੀ ਟੀਕਾਕਰਨ ਕਰਵਾਉਣਾ ਜਰੂਰੀ ਹੈ ਤਾਂ ਜੋ ਭਵਿਖ ਵਿੱਚ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੀ ਬੂਸਟਰ ਡੋਜ਼ ਲਗਵਾਉਣ। ਇਸ ਮੌਕੇ ਤੇ ਐੱਲ ਐੱਚ ਵੀ ਸੁਨੀਲ ਕੁਮਾਰੀ ਪਤਵੰਤੇ ਸੱਜਣ ਹਾਜਰ ਸਨ।

LEAVE A REPLY

Please enter your comment!
Please enter your name here