
ਨੰਗਲ 19 ਜੁਲਾਈ (SADA CHANNEL):- ਇਲਾਕੇ ਦੇ ਪ੍ਰਸਿੱਧ ਖਵਾਜ਼ਾ ਪੀਰ ਮੰਦਰ (ਵਰੁਣ ਦੇਵ ਮੰਦਰ) ਵਿਖੇ ਹਰ ਸਾਲ ਦੋ ਦਿਨ੍ਹ ਚੱਲਣ ਵਾਲਾ ਸਲਾਨਾ ਜੋੜ ਮੇਲਾ ਅੱਜ ਸ਼ਰਧਾ ਤੇ ਉਤਸ਼ਾਹ ਨਾਂਲ ਸਪੰਨ ਹੋ ਗਿਆ। ਮੇਲੇ ਦੇ ਦੂਜੇ ਦਿਨ੍ਹ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ੇ ਤੋਰ ਹਾਜਰੀ ਲਗਵਾਈ ਅਤੇ ਬੇੜਾ ਛੱਡਣ ਦੀ ਰਸਮ ਵਿਚ ਭਾਗ ਲਿਆ,ਇਸ ਮੌਕੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੂਹ ਸੰਗਤਾਂ ਵੱਲੋਂ ਸਮੂਚੀ ਮਾਨਵਤਾ ਦਾ ਭਲਾ ਮੰਗਦਿਆਂ ਹੋਏ ਬੇੜਾ ਜਲ ਪ੍ਰਵਾਹ ਕੀਤਾ ਗਿਆ। ਇਸ ਮੋਕੇ ਤੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਬਚਨਬੱਧ ਹਨ।ਉਨ੍ਹਾਂ ਕਿਹਾ ਕਿ ਮੇਰੇ ਕੋਲ ਜੋ ਵੀ ਵਿਅਕਤੀ ਆਪਣੇ ਨਿੱਜੀ ਜਾਂ ਸਾਝੇ ਕੰਮ ਲਈ ਆਇਆ ਉਸਨੂੰ ਕਦੇ ਵੀ ਨਿਰਾਸ਼ ਨਹੀ ਭੇਜਿਆ ਗਿਆ।
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜੇਲਾਂ,ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 100 ਸਕੂਲ ਆਂਫ ਐਮੀਨੈਸ ਖੋਲੇ ਜਾਣਗੇ ਜਿਨ੍ਹਾਂ ਵਿਚੋ ਇੱਕ ਨੰਗਲ ਵਿਚ ਵੀ ਖੋਲਿਆ ਜਾਵੇਗਾ ਤੇ ਜਿਨ੍ਹਾਂ ਦੋ ਅਗਲੇ ਵਿਦਿੱਅਕ ਸੈਸਨ ਤੋ ਸੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਆਉਣ ਵਾਲੇ ਦਿਨ੍ਹਾਂ ਵਿਚ ਲੋਕ ਸਰਕਾਰੀ ਸਕੂਲਾਂ ਵਿਚ ਦਾਖਲੇ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਮਿਆਰੀ ਸਿੱਖਿਆ ਉਪਲੱਬਧ ਕਰਵਾਈ ਜਾਵੇਗੀ, ਸਰਕਾਰੀ ਸਕੂਲਾ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਇਆ ਜਾਵੇਗਾ ਜੋ ਵੱਡੀਆ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫਲ ਹੋਣਗੇ।
ਉਨ੍ਹਾਂ ਕਿਹਾ ਕਿ ਨੰਗਲ ਦੇ ਵਿਕਾਸ ਨੂੰ ਹੋਰ ਤਰਜੀਹ ਦੇ ਰਹੇ ਹਾਂ, ਪੁਲਾਂ, ਸੜਕਾਂ ਦੀ ਉਸਾਰੀ ਦੇ ਨਾਲ ਨਾਲ ਸ਼ਹਿਰ ਦੇ ਸੁੰਦਰੀਕਰਨ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਵੱਡੀਆ ਜਿੰਮੇਵਾਰੀਆ ਸੋਪੀਆ ਹਨ। ਕਈ ਵਿਭਾਗਾਂ ਦੀ 75 ਸਾਲ ਦੀ ਉਲਝੀ ਤਾਣੀ ਨੂੰ ਸੁਲਝਾਉਣਾ ਹੈ, ਪ੍ਰੰਤੂ ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੂਮਾਇੰਦੇ ਵਜੋ ਲੋਕਾਂ ਨਾਲ ਕੀਤੇ ਵਾਅਦੇ ਤੇ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੈ।
ਇਸ ਲਈ ਪੂਰੀ ਲਗਨ ਨਾਲ ਮਿਹਨਤ ਕਰ ਰਹੇ ਹਾਂ। ਕੈਬਨਿਟ ਮੰਤਰੀ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਪੰਜਾਬ ਭਰ ਵਿਚ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ, ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵੀ ਤਿੰਨ ਮੁਹੱਲਾ ਕਲੀਨਿਕ ਖੋਲੇ ਜਾਣਗੇ, ਇਨ੍ਹਾਂ ਵਿਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾ ਮਿਲਣਗੀਆਂ ਤੇ ਹਸਪਤਾਲਾ ਦੀ ਓ.ਪੀ.ਡੀ ਤੇ ਬੋਝ ਘਟੇਗਾ। ਇਸ ਮੋਕੇ ਤੇ ਉਨ੍ਹਾਂ ਨੇ ਮੰਦਰ ਕਮੇਟੀ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਮੰਦਰ ਕਮੇਟੀ ਪ੍ਰਧਾਨ ਦਿਲਬਾਗ ਪਰਮਾਰ, ਸੁਰਜੀਤ ਸਿੰਘ, ਦੀਪਕ ਕੁਮਾਰ, ਰਾਕੇਸ਼ ਮੈਹਤਾ, ਇੰਦਰ ਮੋਹਨ ਕਪਿਲਾ, ਜਸਵੰਤ ਸਿੰਘ ਸਾਕਾ, ਸੋਮ ਨਾਥ, ਡਾ ਸੰਜੀਵ ਗੌਤਮ, ਦੀਪਕ ਸੋਨੀ ਭਨੂਪਲੀ, ਬਲਵੀਰ ਮਹਿਤਾ, ਪਰਵੀਨ ਅੰਸਾਰੀ, ਪਿ੍ੰਸ, ਸੋਹਣ ਸਿੰਘ ਬੈਂਸ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।
