ਸਿੱਧੂ ਮੂਸੇਵਾਲਾ (Sidhu Moosewala) ਨੂੰ ਮਾਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਖਤਮ,ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ

0
218
ਸਿੱਧੂ ਮੂਸੇਵਾਲਾ (Sidhu Moosewala) ਨੂੰ ਮਾਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਖਤਮ,ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ

SADA CHANNEL:-

AMRITSAR,(SADA CHANNEL):- ਇਥੇ ਘਰਿੰਡਾ-ਹੁਸ਼ਿਆਰ ਨਗਰ ਸੜਕ (Gharinda-Hushiar Nagar road) ’ਤੇ ਪਿੰਡ ਭਕਨਾ (Bhakna Village) ਨੇੜੇ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਮੁਕਾਬਲਾ ਖਤਮ ਹੋ ਗਿਆ ਹੈ,ਪੁਲੀਸ ਕਮਾਂਡੋ (Police Commando) ਨੇ ਇਮਾਰਤ ਦੇ ਉੱਪਰ ਚੜ੍ਹਕੇ ਹੱਥ ਹਿਲਾ ਕੇ ਮੁਕਾਬਲਾ ਖਤਮ ਹੋਣ ਦੀ ਪੁਸ਼ਟੀ ਕੀਤੀ,ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ,ਉਨ੍ਹਾਂ ਪਛਾਣ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਵਜੋਂ ਕੀਤੀ ਗਈ ਹੈ,ਮੁਕਾਬਲੇ ਦੌਰਾਨ ਤਿੰਨ ਪੁਲੀਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ,ਪੁਲੀਸ (Police) ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ,ਸੂਤਰਾਂ ਮੁਤਾਬਕ ਮੁਕਾਬਲੇ ਦੀ ਕਵਰੇਜ ਕਰ ਰਹੇ ਪੱਤਰਕਾਰ ਨੂੰ ਵੀ ਗੋਲੀ ਲੱਗੀ ਹੈ। 

ਪੁਲੀਸ (Police) ਨੇ ਪਿੰਡ ਵਿੱਚ ਆਉਣ-ਜਾਣ ਵਾਲੇ ਸਾਰੇ ਰਸਤੇ ਘੇਰੇ ਹੋਏ ਹਨ,ਗੈਂਗਸਟਰਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦੇ ਕਤਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ,ਇਹ ਇਥੇ ਪਿੰਡ ਤੋਂ ਬਾਹਰ ਲੁਕੇ ਹੋਏ ਸਨ ਅਤੇ ਪੁਲੀਸ (Police) ਨੂੰ ਇਸ ਦੀ ਜਾਣਕਾਰੀ ਮਿਲੀ ਸੀ,ਡੀ.ਜੀ.ਪੀ. ਗੌਰਵ ਯਾਦਵ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਗੈਂਗਸਟਰਾਂ (Gangsters) ਦੀਆਂ ਲਾਸ਼ਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ,ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਗੈਂਗਸਟਰਾਂ ਕੋਲੋਂ AK47 ਤੇ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ।

ਇਹ ਮੁੱਠਭੇੜ ਅੰਮ੍ਰਿਤਸਰ (Amritsar) ਦੇ ਅਟਾਰੀ-ਭਾਖਨਾ ਕਲਾਂ ਰੋਡ (Attari-Bakhna Kalan Road) ‘ਤੇ ਹੋਈ,ਮਿਲੀ ਜਾਣਕਾਰੀ ਮੁਤਾਬਕ ਦੋਨੋ ਪਾਸਿਆਂ ਤੋਂ ਸੈਂਕੜੇ ਰਾਊਂਡ ਫਾਇਰ (Hundreds of Rounds Fired) ਕੀਤੇ ਗਏ ਹਨ,ਭਾਰਤ-ਪਾਕਿਸਤਾਨ ਸਰਹੱਦ (India-Pakistan Border) ਤੋਂ ਕਰੀਬ 10 ਕਿਲੋਮੀਟਰ ਦੂਰ ਹੈ,ਪੁਲਿਸ (Police) ਨੂੰ ਜਾਣਕਾਰੀ ਮਿਲੀ ਸੀ,ਕਿ ਇਸ ਸੁੰਨਸਾਨ ਇਲਾਕੇ ਵਿੱਚ ਬਣੀ ਇੱਕ ਪੁਰਾਣੀ ਹਵੇਲੀ (old Mansion) ਵਿੱਚ ਗੈਂਗਸਟਰ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਲੂਕੇ ਬੈਠੇ ਸਨ।

ਇਹ ਵੀ ਖਬਰ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ (Sidhu Moosewala Murder Case) ਵਿਚ ਲੋੜੀਂਦੇ ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਪਾਕਿਸਤਾਨ (Pakistan) ਜਾਣ ਦੀ ਫ਼ਿਰਾਕ ਵਿਚ ਸਨ,ਉਹ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ (International Attari Wagah Border) ਤੋਂ ਪਾਕਿਸਤਾਨ ਜਾਣਾ ਚਾਹੁੰਦੇ ਸੀ,ਤਾਂ ਹੀ ਉਹ ਅਟਾਰੀ ਸਰਹੱਦ (Atari Border) ਨਜ਼ਦੀਕ ਪਹੁੰਚ ਗਏ ਸਨ,ਸੁਰੱਖਿਆ ਏਜੰਸੀਆਂ (Security Agencies) ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਪਿੰਡ ਚੀਚਾ ਭਕਨਾ (Village Chicha Bhakna) ਵਿਖੇ ਕਾਬੂ ਕਰ ਲਏ ਗਏ।

LEAVE A REPLY

Please enter your comment!
Please enter your name here