Amritsar International Airport ਤੋਂ 50 ਲੱਖ ਦਾ ਸੋਨਾ ਬਰਾਮਦ,Dubai ਤੋਂ ਵਤਨ ਪਰਤਿਆ ਸੀ ਨਾਗਰਿਕ,ਭਾਰਤੀ ਕਸਟਮ ਨੇ ਵੱਡੀ ਸਫਲਤਾ ਹਾਸਲ ਕੀਤੀ

0
293
Amritsar International Airport ਤੋਂ 50 ਲੱਖ ਦਾ ਸੋਨਾ ਬਰਾਮਦ,Dubai ਤੋਂ ਵਤਨ ਪਰਤਿਆ ਸੀ ਨਾਗਰਿਕ,ਭਾਰਤੀ ਕਸਟਮ ਨੇ ਵੱਡੀ ਸਫਲਤਾ ਹਾਸਲ ਕੀਤੀ

SADA CHANNEL:-

AMRITSAR SAHIB,(SADA CHANNEL):- ਦੁਬਈ (Dubai) ਵਿਚ ਘੁੰਮਣ ਗਏ ਭਾਰਤੀ ਮੂਲ ਦੇ ਨਾਗਰਿਕ ਕੋਲੋਂ ਵਾਪਸ ਦੇਸ਼ ਪਰਤਣ ’ਤੇ ਲੱਖਾਂ ਰੁਪਏ ਦੇ ਸੋਨੇ ਦੇ ਬਿਸਕੁਟ (Golden Biscuits) ਬਰਾਮਦ ਕਰਕੇ ਭਾਰਤੀ ਕਸਟਮ (Indian Customs) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ,ਜਾਣਕਾਰੀ ਅਨੁਸਾਰ ਇਕ ਭਾਰਤੀ ਨਾਗਰਿਕ ਜੋ ਕਿ ਦੁਬਈ (Dubai) ਤੋਂ ਫਲਾਈਟ (Flight) ਰਾਹੀਂ ਅੰਮ੍ਰਿਤਸਰ ਇੰਟਰਨੈਸ਼ਨਲ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ (Amritsar International Sri Guru Ramdas Ji Airport) ਵਿਖੇ ਸ਼ਾਮ ਨੂੰ ਪੁੱਜਾ ਸੀ,ਇਸ ਦੌਰਾਨ ਭਾਰਤੀ ਕਸਟਮ (Indian Customs) ਨੇ ਚੈਕਿੰਗ (Checking) ਕਰਦਿਆਂ ਉਨ੍ਹਾਂ ਦੇ ਸਾਮਾਨ ਵਿਚੋਂ 933.2 ਗ੍ਰਾਮ ਸੋਨਾ ਜ਼ਬਤ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ,ਸੂਤਰਾਂ ਮੁਤਾਬਕ ਫਡ਼ੇ ਗਏ ਇਸ ਸੋਨੇ ਦੀ ਭਾਰਤੀ ਬਾਜ਼ਾਰ ਵਿਚ ਕੀਮਤ ਕਰੀਬ ਪੰਜਾਹ ਲੱਖ ਬਣਦੀ ਹੈ,ਜਿਸ ਦੇ ਖ਼ਿਲਾਫ਼ ਭਾਰਤੀ ਕਸਟਮ (Indian Customs) ਨੇ ਕਸਟਮ ਐਕਟ 1962 ਦੀ ਧਾਰਾ 104 ਦੇ ਤਹਿਤ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here