ਪਲੇਸਮੈਂਟ ਕੈਂਪ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਹੋ ਰਹੇ ਹਨ ਸਹਾਈ ਸਿੱਧ

0
325
ਪਲੇਸਮੈਂਟ ਕੈਂਪ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਹੋ ਰਹੇ ਹਨ ਸਹਾਈ ਸਿੱਧ

SADA CHANNEL:-

ਪਲੇਸਮੈਂਟ ਕੈਂਪ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਹੋ ਰਹੇ ਹਨ ਸਹਾਈ ਸਿੱਧ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਚੁਣੇ ਗਏ ਨੌਜਵਾਨਾਂ ਨੂੰ ਦਿੱਤੀ ਵਧਾਈ
ਰਹਿ ਗਏ ਨੌਜਵਾਨ ਨਾ ਹੋਣ ਨਿਰਾਸ਼, ਨਿਰੰਤਰ ਲੱਗਦੇ ਰਹਿਣਗੇ ਪਲੇਸਮੈਟ ਕੈਂਪ-ਕਿਹਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ
ਯੋਗਤਾ ਦੇ ਅਧਾਰ ਤੇ ਨੌਕਰੀਆਂ ਉਪਲੱਬਧ ਕਰਵਾਉਣ ਲਈ ਕਰ ਰਹੇ ਹਾਂ ਉਪਰਾਲੇ, ਅਨੰਦਪੁਰ ਸਾਹਿਬ ਵਿਚ ਲੱਗਿਆ ਪਲੇਠਾ ਪਲੇਸਮੈਂਟ ਕੈਂਪ
ਸਾਨੂੰ ਆਪਣੇ ਸਾਰੇ ਵਾਅਦੇ ਯਾਦ ਹਨ, ਇਹ ਤਾ ਹਾਲੇ ਸੁਰੂਆਤ ਹੈ-ਹਰਜੋਤ ਬੈਂਸ
ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਹਿੱਤ ਵਿਚ ਲੈ ਰਹੀ ਹੈ ਜਿਕਰਯੋਗ ਫੈਸਲੇ
250 ਪ੍ਰਾਰਥੀਆਂ ਦੀ ਹੋਈ ਚੋਣ 189 ਹੋਏ ਸ਼ਾਰਟ ਲਿਸਟ


ਸ੍ਰੀ ਅਨੰਦਪੁਰ ਸਾਹਿਬ 22 ਜੁਲਾਈ (SADA CHANNEL):- ਸ੍ਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਪਣੇ ਹਲਕੇ ਵਿਚ ਲੱਗੇ ਪਲੇਠੇ ਪਲੇਸਮੈਂਟ ਕੈਂਪ ਵਿਚ ਰੋਜਗਾਰ ਲਈ ਚੁਣੇ ਗਏ ਨੋਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਿਰੰਤਰ ਅਜਿਹੇ ਪਲੇਸਮੈਂਟ ਕੈਂਪ ਲਗਾ ਕੇ ਨੋਜਵਾਨਾਂ ਨੂੰ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਦੇ ਉਪਰਾਲੇ ਜਾਰੀ ਰਹਿਣਗੇ।

ਇਸ ਲਈ ਇਸ ਕੈਂਪ ਵਿਚ ਰਹਿ ਗਏ ਪ੍ਰਾਰਥੀ ਨਿਰਾਸ਼ ਨਾ ਹੋਣ ਸਾਡੇ ਕੋਲ ਸਾਰੇ ਆਂਕੜੇ ਜਮਾ ਹੋ ਗਏ ਹਨ, ਅਸੀ ਹਰ ਨੌਜਵਾਨ ਨੂੰ ਰੋਜਗਾਰ ਉਪਲੱਬਧ ਕਰਵਾਉਣ ਦਾ ਉਪਰਾਲਾ ਕਰ ਰਹੇ ਹਾਂ, ਹਰ ਪ੍ਰਾਰਥੀ ਨੂੰ ਉਸਦੀ ਯੋਗਤਾ ਦੇ ਅਧਾਰ ਤੇ ਕੀਤੇ ਨਾ ਕਿਤੇ ਜਰੂਰ ਮੌਕਾ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਤਾ ਹਾਲੇ ਸੁਰੂਆਤ ਹੈ, ਅਜਿਹੀਆ ਕੋਸ਼ਿਸਾ ਲਗਾਤਾਰ ਜਾਰੀ ਰਹਿਣਗੀਆਂ, ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਾਰੇ ਵਾਅਦੇ ਯਾਦ ਹਨ ਤੇ ਅਸੀ ਆਮ ਲੋਕਾਂ ਦੀ ਤਕਲੀਫ ਨੂੰ ਨੇੜੇ ਹੋ ਕੇ ਜਾਣਿਆ ਹੈ, ਇਸੇ ਲਈ ਸਾਨੂੰ ਸੂਬੇ ਦੇ ਲੋਕਾਂ ਨੇ ਮਿਸਾਲੀ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣਾ ਫਰਜ਼ ਪੂਰਾ ਕਰ ਚੁੱਕੇ ਹਨ, ਹੁਣ ਸਾਡਾ ਜਿੰਮੇਵਾਰੀ ਨਿਭਾਉਣ ਦਾ ਸਮਾ ਹੈ।

ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਿਰੰਤਰ ਲੋਕਹਿੱਤ ਵਿਚ ਜਿਕਰਯੋਗ ਫੈਸਲੇ ਲੈ ਰਹੀ ਹੈ। ਉਨ੍ਹਾਂ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਲੱਗੇ ਪਲੇਸਮੈਂਟ ਕੈਂਪ ਵਿਚ ਪੁੱਜੇ ਨੋਜਵਾਨਾਂ ਨੂੰ ਭਰੋਸਾ ਦਵਾਇਆ ਕਿ ਸੁਰੂ ਸੁਰੂ ਵਿਚ ਜਿਹੜੇ ਪ੍ਰਾਰਥੀਆਂ ਨੂੰ ਸਫਲਤਾ ਨਹੀ ਮਿਲੀ ਹੈ, ਉਨ੍ਹਾਂ ਲਈ ਹੋਰ ਮੌਕੇ ਤਲਾਸ਼ੇ ਜਾ ਰਹੇ ਹਨ, ਕਿਸੇ ਨੂੰ ਵੀ ਮਾਯੂਸ ਹੋਣ ਦੀ ਜਰੂਰਤ ਨਹੀ, ਹੋਰ ਰੋਜਗਾਰ ਦੀਆਂ ਸੰਭਾਵਨਾਵਾਂ ਤਲਾਸੀਆਂ ਜਾ ਰਹੀਆਂ ਹਨ, ਹਲਕੇ ਵਿਚ ਰੋਜਗਾਰ ਲਈ ਪਲੇਸਮੈਂਟ ਕੈਂਪ ਨਿਰੰਤਰ ਲੱਗਦੇ ਰਹਿਣਗੇ।


ਜਿਕਰਯੋਗ ਹੈ ਕਿ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋ ਸ੍ਰੀ ਅਨੰਦਪੁਰ ਸਾਹਿਬ ਵਿਚ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਵੱਖ ਵੱਖ ਕੰਪਨੀਆਂ ਸਵਰਾਜ ਮਹਿੰਦਰਾ ਐਂਡ ਮਹਿੰਦਰਾ ਪ੍ਰਾਈਵੇਟ ਲਿਮੀਟਡ, ਏ.ਐਂਡਆਰ.ਇੰਜੀਨੀਅਰਜ਼, ਯੂਨੀਵਰਸਲ ਇੰਟਰਨੈਸ਼ਨਲ, ਇੰਟਰਨੈਸ਼ਨਲ ਟਰੈਕਟਰ ਪ੍ਰਾਈਵੇਟ ਲਿਮੀਟਡ ਦੇ ਨਿਯੋਜਕਾਂ ਵੱਲੋਂ ਐਸੋਸੀਏਟ ਟਰੇਨਰ, ਬੀਐਸਸੀਜੇ ਇੰਟਰਪ੍ਰਾਈਜਸ, ਆਈ.ਸੀ.ਆਈ.ਸੀ.ਆਈ ਫਾਊਡੇਸ਼ਨ, ਐਸ.ਬੀ.ਆਈ ਲਾਈਫ ਇੰਸੋਰੈਸ, ਭਾਖੜਾ ਨੰਗਲ ਸਰਵਿਸ ਸਟੇਸ਼ਨ, ਲਾਈਵ ਵੈਲ ਆਯੂਰਵੈਦਾ, ਕਾਫੀ ਡੇਅ, ਬੈਜ ਸਕਿਊਰਿਟੀ ਸਰਵਿਸ ਵੱਲੋਂ ਨੋਜਵਾਨਾਂ ਨੂੰ ਰੋਜਗਾਰ ਦੇਣ ਲਈ ਆਪਣੇ ਕੈਂਪ ਲਗਾਏ ਗਏ।

ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਅਰੁਣ ਕੁਮਾਰ ਰੋਜਗਾਰ ਅਫਸਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿਚ ਆਏ ਪ੍ਰਾਰਥੀਆਂ ਦਾ ਡਾਟਾ ਸਾਡੇ ਕੋਲ ਇਕੱਠਾ ਹੋ ਗਿਆ ਹੈ, ਅਸੀ ਇਸ ਦੇ ਅਧਾਰ ਤੇ ਹੋਰ ਵੱਖ ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਰੋਜਗਾਰ ਦੇ ਅਵਸਰ ਤਲਾਸ਼ ਕਰ ਰਹੇ ਹਾਂ ਤਾਂ ਕਿ ਹਰ ਕਿਸੇ ਨੂੰ ਯੋਗਤਾ ਦੇ ਅਧਾਰ ਤੇ ਰੋਜਗਾਰ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਲਗਾਏ ਇਸ ਪਲੇਸਮੈਂਟ ਕੈਂਪ ਵਿਚ ਕੁੱਲ 633 ਪ੍ਰਾਰਥੀ ਸਾਮਿਲ ਹੋਏ ਜ਼ਿਨ੍ਹਾਂ ਵਿਚੋ 422 ਮੇਲ, 2 ਦਿਵਿਆਂਗ ਅਤੇ 208 ਫੀਮੇਲ ਤੇ ਇੱਕ ਦਿਵਿਆਂਗ ਵੱਲੋ ਸ਼ਿਰਕਤ ਕੀਤੀ ਗਈ। ਇਨ੍ਹਾਂ ਵਿਚੋ 250 ਪ੍ਰਾਰਥੀ ਦੀ ਚੋਣ ਹੋਈ ਅਤੇ 189 ਪ੍ਰਾਰਥੀ ਸ਼ਾਰਟ ਲਿਸਟ ਕੀਤੇ ਗਏ।


ਰੋਜਗਾਰ ਅਫਸਰ ਨੇ ਦੱਸਿਆ ਕਿ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਾ:ਪ੍ਰੀਤੀ ਯਾਦਵ, ਆਈ.ਏ.ਐਸ, ਡਿਪਟੀਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਦੀ ਰਹਿਨੁਮਾਈ ਹੇਠ ਅਤੇ ਹਰਜੋਤ ਕੌਰ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ਓ. ਡੀ.ਬੀ.ਈ.ਈ. ਦੀ ਅਗਵਾਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਅਜਿਹੇ ਕੈਂਪ ਹੋਰ ਨੌਜਵਾਨਾ ਲਈ ਵੀ ਮਾਰਗ ਦਰਸ਼ਕ ਬਣ ਰਹੇ ਹਨ। ਉਨ੍ਹਾਂ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਂਪਾਂ ਵਿਚ ਸ਼ਿਰਕਤ ਕਰਨ ਅਤੇ ਲਾਭ ਲੈਣ। ਇਸ ਮੋਕੇ ਕੌਰ ਕੈਰੀਅਰ ਕੋਸਲਰ, ਮੀਨਾਕਸ਼ੀ ਬੇਦੀ ਪਲੇਸਮੈਟ ਅਫਸਰ, ਸੋਹਣ ਸਿੰਘ ਬੈਂਸ ਸਮੇਤ ਪਤਵੰਤੇ ਤੇ ਪ੍ਰਾਰਥੀ ਹਾਜਰ ਸਨ।

LEAVE A REPLY

Please enter your comment!
Please enter your name here