ਸਿਹਤ ਅਤੇ ਤੰਦਰੁਸਤ ਕੇਂਦਰਾਂ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ

0
270
ਸਿਹਤ ਅਤੇ ਤੰਦਰੁਸਤ ਕੇਂਦਰਾਂ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ

SADA CHANNEL:-

ਨੂਰਪੁਰ ਬੇਦੀ 22 ਜੁਲਾਈ (SADA CHANNEL):- ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਬਲਾਕ ਦੇ ਵੱਖ ਵੱਖ ਸਮੂਹ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਦਿਮਾਗ ਦਿਵਸ ਮਨਾਇਆ ਗਿਆ। ਇਸ ਸਬੰਧੀ ਡਾ.ਵਿਧਾਨ ਚੰਦਰ ਨੇ ਦੱਸਿਆ ਕਿ ਵਿਸ਼ਵ ਦਿਮਾਗ ਦਿਵਸ (WBD) 2022 “ਸਭ ਲਈ ਦਿਮਾਗ ਦੀ ਸਿਹਤ” ਥੀਮ ਨੂੰ ਸਮਰਪਿਤ ਹੈ।

ਵਿਸ਼ਵ ਦਿਮਾਗ ਦਿਵਸ ਦਾ ਮਕਸਦ ਦਿਮਾਗ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਨਾ ਹੈ ਅਤੇ ਇੱਕ ਵਿਸ਼ਵਵਿਆਪੀ ਯਤਨ ਸ਼ੁਰੂ ਕਰਨਾ ਹੈ ਜੋ ਦਿਮਾਗ ਦੇ ਮਹੱਤਵਪੂਰਣ ਵਿਕਾਰ, ਦਿਮਾਗ ਦੀਆਂ ਬਿਮਾਰੀਆਂ ਦੇ ਪ੍ਰਸਾਰ ਪ੍ਰਤੀ ਜਾਗਰੂਕਤਾ, ਮਨੁੱਖਤਾ ਲਈ ਦਿਮਾਗ ਦੀ ਭੂਮਿਕਾ, ਅਤੇ ਅਸੀਂ ਸੰਸਾਰ ਵਿੱਚ ਦਿਮਾਗੀ ਵਿਕਾਰ ਦੇ ਬੋਝ ਨੂੰ ਕਿਵੇਂ ਘਟਾ ਸਕਦੇ ਹਾਂ ਆਦਿ ਉਪਰ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਵੱਖ ਵੱਖ ਰਾਸ਼ਟਰੀ ਸੰਗਠਨ ਵੱਖ ਵੱਖ ਦਿਮਾਗੀ ਬਿਮਾਰੀਆਂ ਸਬੰਧੀ ਦਿਵਸ ਮਨਾਏ ਜਾਂਦੇ ਹਨ।

ਸਿਹਤ ਅਤੇ ਤੰਦਰੁਸਤ ਕੇਂਦਰਾਂ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ
ਸਿਹਤ ਅਤੇ ਤੰਦਰੁਸਤ ਕੇਂਦਰਾਂ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ

ਜਿਵੇਂ ਕਿ ਸਟਰੋਕ ਦਿਵਸ, ਮਿਰਗੀ ਦਿਵਸ,ਰੇਬੀਜ਼ ਦਿਵਸ ਆਦਿ ਮਨਾਏ ਜਾਂਦੇ ਹਨ ਇਹ ਦਿਵਸ ਲੋਕਾਂ ਨੂੰ ਦਿਮਾਗੀ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਨਾਏ ਜਾਂਦੇ ਹਨ ਤੇ ਜਾਗਰੂਕ ਕੀਤਾ ਜਾਂਦਾ ਹੈl ਪਹਿਲੀ ਵਾਰੀ ਵਿਸ਼ਵ ਦਿਮਾਗ ਦਿਵਸ 22 ਜੁਲਾਈ 2014 ਨੂੰ ਮਨਾਇਆ ਗਿਆ ਸੀ, ਵਿਸ਼ਵ ਦਿਮਾਗ ਦਿਮਾਗ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦਿਮਾਗੀ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਲੱਛਣਾਂ ਦੀ ਪਛਾਣ ਕਰਕੇ ਆਪਣਾ ਸਮੇਂ ਸਿਰ ਇਲਾਜ ਕਰਵਾ ਸਕਣ।

ਇਸ ਬਿਮਾਰੀ ਦਾ ਕਾਰਨ ਦਿਮਾਗ਼ ਦੀ ਸੋਜ਼ਿਸ਼ ਕਾਰਨ ਮਾਈਲਨ ਦਾ ਨੁਕਸਾਨ ਹੋਣਾ ਹੈ ਮਾਈਲਨ ਇਕ ਤਰ੍ਹਾਂ ਦੀ ਚਰਬੀ ਦੀ ਪਰਤ ਹੈ ਜੋ ਕਿ ਨਾੜੀ ਤੰਤਰ ਨੂੰ ਸੁਰੱਖਿਅਤ ਪ੍ਰਦਾਨ ਕਰਦੀ ਹੈ ਇਸ ਕਾਰਨ ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਨੂੰ ਨੁਕਸਾਨ ਪਹੁੰਚ ਦਾ ਹੈ ਮਲਟੀਪਲ ਸਕਲੋਰੋਸਿਸ ਇਕ ਤਰ੍ਹਾਂ ਦੀ ਨਿਊਰੋਲੋਜੀਕਲ ਬਿਮਾਰੀ ਹੈ ਜੋ ਵਿਅਕਤੀ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਬਿਮਾਰੀ ਦੇ ਲੱਛਣ ਹੋਣ ਤੇ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ,ਇਸ ਮੌਕੇ ਤੇ ਵੱਖ ਵੱਖ ਪਿੰਡਾਂ ਵਿਚ ਕਮਿਊਨਿਟੀ ਹੈਲਥ ਅਫਸਰਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਦਿਵਸ ਦਿਮਾਗ ਦਿਵਸ ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ l

LEAVE A REPLY

Please enter your comment!
Please enter your name here